ਵਧਦੀ ਠੰਡ 'ਚ ਬੱਚਿਆਂ ਨੂੰ ਨਹੀਂ ਹੋਵੇਗਾ Viral Infection, ਇਹ ਘਰੇਲੂ ਨੁਸਖ਼ੇ ਕਰਣਗੇ ਕਮਾਲ!
Friday, Nov 07, 2025 - 02:39 PM (IST)
ਵੈੱਬ ਡੈਸਕ- ਠੰਡ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮੌਸਮ 'ਚ ਬੱਚਿਆਂ ਦੀ ਇਮਿਊਨਿਟੀ ਕਮਜ਼ੋਰ ਹੋਣ ਕਰਕੇ ਉਹ ਬਹੁਤ ਜਲਦੀ ਖੰਘ, ਜ਼ੁਕਾਮ ਅਤੇ ਬੁਖਾਰ ਦੀ ਲਪੇਟ ’ਚ ਆ ਜਾਂਦੇ ਹਨ। ਮਾਪੇ ਅਕਸਰ ਦਵਾਈਆਂ ਦਾ ਸਹਾਰਾ ਲੈਂਦੇ ਹਨ, ਪਰ ਕਈ ਵਾਰ ਦਵਾਈਆਂ ਵੀ ਅਸਰ ਨਹੀਂ ਕਰਦੀਆਂ। ਆਯੁਰਵੈਦ ਅਤੇ ਘਰੇਲੂ ਨੁਸਖ਼ਿਆਂ 'ਚ ਕੁਝ ਅਜਿਹੇ ਟੋਟਕੇ ਹਨ ਜੋ ਬੱਚਿਆਂ ਨੂੰ ਠੰਡ ਤੋਂ ਬਚਾਉਣ ’ਚ ਮਦਦਗਾਰ ਸਾਬਤ ਹੋ ਸਕਦੇ ਹਨ।
ਇਹ ਵੀ ਪੜ੍ਹੋ : 16 ਨਵੰਬਰ ਤੋਂ ਇਨ੍ਹਾਂ ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ
ਹਲਦੀ ਵਾਲਾ ਦੁੱਧ ਅਤੇ ਕੇਸਰ
ਆਯੁਰਵੈਦ ਅਨੁਸਾਰ, ਹਲਦੀ, ਦੁੱਧ ਅਤੇ ਕੇਸਰ ਬੱਚਿਆਂ ਦੇ ਸਰੀਰ ਨੂੰ ਗਰਮੀ ਪ੍ਰਦਾਨ ਕਰਦੇ ਹਨ। ਰਾਤ ਨੂੰ ਸੌਂਣ ਤੋਂ ਪਹਿਲਾਂ ਗਰਮ ਦੁੱਧ 'ਚ ਹਲਦੀ ਅਤੇ ਥੋੜ੍ਹਾ ਗੁੜ ਮਿਲਾ ਕੇ ਦੇਣ ਨਾਲ ਬੱਚਿਆਂ ਦੀ ਰੋਗ-ਪ੍ਰਤੀਰੋਧਕ ਸ਼ਕਤੀ ਵਧਦੀ ਹੈ ਅਤੇ ਠੰਡ ਨਹੀਂ ਲੱਗਦੀ।
ਸਰ੍ਹੋਂ ਦਾ ਤੇਲ ਸਭ ਤੋਂ ਪ੍ਰਭਾਵਸ਼ਾਲੀ
ਇਕ ਪੈਨ 'ਚ ਸ਼ੁੱਧ ਸਰ੍ਹੋਂ ਦਾ ਤੇਲ ਗਰਮ ਕਰਕੇ ਉਸ 'ਚ ਥੋੜ੍ਹੀ ਅਜਵਾਇਨ, ਮੇਥੀ ਦਾਣਾ, ਹਿੰਗ ਅਤੇ ਕੁਝ ਲਸਣ ਦੀਆਂ ਕਲੀਆਂ ਪਾ ਕੇ ਉਬਾਲੋ। ਫਿਰ ਇਸ ਤੇਲ ਨੂੰ ਛਾਣ ਕੇ ਕਿਸੇ ਬੋਤਲ 'ਚ ਪਾਓ। ਰੋਜ਼ ਰਾਤ ਬੱਚਿਆਂ ਦੇ ਤਲਵਿਆਂ ਅਤੇ ਹਥੇਲੀਆਂ ’ਤੇ ਮਸਾਜ਼ ਕਰੋ। ਇਸ ਨਾਲ ਠੰਡ ਤੇ ਜ਼ੁਕਾਮ ਦੋਵਾਂ ਤੋਂ ਰਾਹਤ ਮਿਲੇਗੀ।
ਅਜਵਾਇਨ ਤੇ ਲਸਣ ਦੀ ਪੋਟਲੀ
ਤਵੇ ’ਤੇ ਅਜਵਾਇਨ ਤੇ 3-4 ਲਸਣ ਦੀਆਂ ਕਲੀਆਂ ਹੌਲੀ ਸੇਕ ’ਤੇ ਭੁੰਨ ਕੇ ਸੂਤੀ ਕਪੜੇ 'ਚ ਪਾ ਕੇ ਪੋਟਲੀ ਬਣਾਓ। ਸੌਂਣ ਸਮੇਂ ਬੱਚੇ ਦੇ ਕੰਬਲ 'ਚ ਜਾਂ ਬਾਂਹ ਦੇ ਨੇੜੇ ਰੱਖੋ। ਇਹ ਪੋਟਲੀ ਠੰਡ ਤੋਂ ਸੁਰੱਖਿਆ ਦੇਣ ਦੇ ਨਾਲ-ਨਾਲ ਜ਼ੁਕਾਮ ਤੇ ਸਰੀਰਕ ਜਕੜ ਤੋਂ ਵੀ ਬਚਾਅ ਕਰਦੀ ਹੈ।
ਸੇਂਧਾ ਲੂਣ
ਸੇਂਧਾ ਲੂਣ ਨੂੰ ਦੇਸੀ ਘਿਓ ਨਾਲ ਮਿਸ਼ਰਣ ਬਣਾ ਕੇ ਬੱਚਿਆਂ ਦੀ ਛਾਤੀ ’ਤੇ ਹੌਲੀ ਮਾਲਿਸ਼ ਕਰੋ। ਇਹ ਨੁਸਖ਼ਾ ਕਫ਼ ਢਿੱਲਾ ਕਰਦਾ ਹੈ ਅਤੇ ਠੰਡ ਲੱਗਣ ਦੇ ਖ਼ਤਰੇ ਨੂੰ ਘਟਾਉਂਦਾ ਹੈ।
ਬਾਦਾਮ
ਠੰਡ ਦੇ ਦਿਨਾਂ 'ਚ ਬਾਦਾਮ ਬੱਚਿਆਂ ਲਈ ਸਭ ਤੋਂ ਵਧੀਆ ਟੋਨਿਕ ਹੈ। ਰਾਤ ਨੂੰ ਬਾਦਾਮ ਭਿਓਂ ਕੇ ਰੱਖੋ ਅਤੇ ਸਵੇਰੇ ਇਸ ਨੂੰ ਜਾਇਫਲ ਨਾਲ ਘਿਸ ਕੇ ਦੁੱਧ 'ਚ ਕੇਸਰ ਪਾ ਕੇ ਬੱਚੇ ਨੂੰ ਦਿਓ। ਇਹ ਮਿਸ਼ਰਣ ਬੱਚੇ ਦੀ ਰੋਗ-ਪ੍ਰਤੀਰੋਧਕ ਤਾਕਤ ਵਧਾਉਂਦਾ ਹੈ ਅਤੇ ਉਨ੍ਹਾਂ ਨੂੰ ਤੰਦਰੁਸਤ ਰੱਖਦਾ ਹੈ।
ਨੋਟ: ਜੇਕਰ ਬੱਚੇ ਨੂੰ ਲੰਬੇ ਸਮੇਂ ਤੱਕ ਖੰਘ ਜਾਂ ਬੁਖਾਰ ਰਹੇ ਤਾਂ ਡਾਕਟਰ ਨਾਲ ਜ਼ਰੂਰ ਸਲਾਹ ਕਰੋ। ਘਰੇਲੂ ਨੁਸਖ਼ੇ ਸਹਾਇਕ ਹਨ ਪਰ ਡਾਕਟਰੀ ਇਲਾਜ ਦਾ ਵਿਕਲਪ ਨਹੀਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
