7 ਸਾਲ ਦੀ ਬੱਚੀ ਨੇ ਖੇਡ-ਖੇਡ ’ਚ ਸਾੜ੍ਹੀ ਨਾਲ ਲੈ ਲਿਆ ਫਾਹਾ

Wednesday, Feb 01, 2023 - 12:47 AM (IST)

7 ਸਾਲ ਦੀ ਬੱਚੀ ਨੇ ਖੇਡ-ਖੇਡ ’ਚ ਸਾੜ੍ਹੀ ਨਾਲ ਲੈ ਲਿਆ ਫਾਹਾ

ਅਨੂਪਪੁਰ (ਐੱਮ. ਪੀ.) (ਭਾਸ਼ਾ)-ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ ’ਚ ਇਕ 7 ਸਾਲਾ ਬੱਚੀ ਨੇ ਸਾੜ੍ਹੀ ਨਾਲ ਖੇਡ-ਖੇਡ ’ਚ ਕਥਿਤ ਤੌਰ ’ਤੇ ਫਾਹਾ ਲੈ ਲਿਆ। ਕੋਤਮਾ ਥਾਣੇ ਦੇ ਮੁਖੀ ਅਜੇ ਬੈਗਾ ਨੇ ਦੱਸਿਆ ਕਿ ਇਹ ਘਟਨਾ ਪਕਰੀਆ ਪਿੰਡ ’ਚ ਉਸ ਸਮੇਂ ਵਾਪਰੀ, ਜਦੋਂ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਅਤੇ ਉਸ ਦੀ ਮਾਂ ਘਰ ਦੇ ਅੰਦਰ ਕੰਮ ਕਰ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਸਾਰੇ ਡਿਪਟੀ ਕਮਿਸ਼ਨਰਾਂ, ਐੱਸ. ਐੱਸ. ਪੀਜ਼ ਦੀ ਭਲਕੇ ਬੁਲਾਈ ਅਹਿਮ ਮੀਟਿੰਗ, ਦਿੱਤੀ ਇਹ ਹਦਾਇਤ

ਉਨ੍ਹਾਂ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਘਰ ਦੀ ਬਾਹਰੀ ਕੰਧ ਨਾਲ ਲੱਗੇ ਬਾਂਸ ਨਾਲ ਬੰਨ੍ਹੀ ਸਾੜ੍ਹੀ ਨਾਲ ਖੇਡਦੇ ਹੋਏ ਉਸ ਵੇਲੇ ਬਦਕਿਸਮਤੀ ਨਾਲ ਇਸ ਨੂੰ ਆਪਣੇ ਗਲ਼ੇ ’ਚ ਬੰਨ੍ਹ ਲਿਆ ਅਤੇ ਫਾਹਾ ਉਸ ਦੇ ਗਲ਼ੇ ’ਚ ਫਸ ਗਿਆ। ਪਰਿਵਾਰਕ ਮੈਂਬਰਾਂ ਨੇ ਬਾਅਦ ’ਚ ਲੜਕੀ ਨੂੰ ਫਾਹੇ ਨਾਲ ਲਟਕਦਾ ਪਾਇਆ ਅਤੇ ਉਸ ਨੂੰ ਕੋਟਮਾ ਦੇ ਕਮਿਊਨਿਟੀ ਹੈਲਥ ਸੈਂਟਰ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਪਰੀਮ ਕੋਰਟ ਦੇ ਜੱਜ ਨੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ


author

Manoj

Content Editor

Related News