ਭਲਕੇ ਲੱਗੇਗਾ 7 ਘੰਟੇ ਲੰਬਾ Power Cut! ਇਨ੍ਹਾਂ ਇਲਾਕਿਆਂ ''ਚ ਬਿਜਲੀ ਰਹੇਗੀ ਬੰਦ
Saturday, Mar 07, 2026 - 07:01 PM (IST)
ਲੁਧਿਆਣਾ (ਖੁਰਾਣਾ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸਿਟੀ ਵੈਸਟ ਡਿਵੀਜ਼ਨ ਦੇ ਅਧੀਨ ਆਉਂਦੇ ਛਾਉਣੀ ਮੁਹੱਲਾ ਸਥਿਤ ਬਿਜਲੀ ਘਰ 'ਚ ਤਾਇਨਾਤ ਐੱਸ.ਡੀ.ਓ. ਸ਼ਿਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਮਾਰਚ ਨੂੰ ਇਲਾਕੇ ਵਿੱਚ ਬਿਜਲੀ ਦੀਆਂ ਲਾਈਨਾਂ ਅਤੇ 66 ਕੇ.ਵੀ. ਅਮਲਤਾਸ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਸੁਰੱਖਿਆ ਦੇ ਲਿਹਾਜ਼ ਨਾਲ 11 ਕੇ.ਵੀ. ਲਾਰਕ ਫੀਡਰ, 11 ਕੇ.ਵੀ. ਜੈਨ ਫੀਡਰ, 11 ਕੇ.ਵੀ. ਬੀ.ਕੇ. ਫੀਡਰ, 11 ਕੇ.ਵੀ. ਭੱਟੀਆਂ ਫੀਡਰ, 11 ਕੇ.ਵੀ. ਡਿੰਪਲ ਪੈਕੇਜ, 11 ਕੇ.ਵੀ. ਵੀਨਸ ਫੀਡਰ ਅਤੇ 11 ਕੇ.ਵੀ. ਕੁਤਬੇਵਾਲ ਫੀਡਰ ਦੀ ਸਪਲਾਈ ਬੰਦ ਰੱਖੀ ਜਾਵੇਗੀ। ਇਸ ਕਾਰਨ ਉਕਤ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਖਮਾਣੋਂ (ਅਰੋੜਾ) : ਪੰਜਾਬ ਪਾਵਰਕਾਮ ਲਿਮਿ. ਖਮਾਣੋਂ ਦੇ ਐੱਸ.ਡੀ.ਓ ਰਜਨੀਸ਼ ਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 8 ਮਾਰਚ ਐਤਵਾਰ ਨੂੰ 66 ਕੇ.ਵੀ ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 9 ਵਜੇ ਤੋਂ 5 ਵਜੇ ਤੱਕ ਖਮਾਣੋਂ ਤੋਂ ਚਲਦੇ ਕੈਟਾਗਰੀ ਵਨ ਖਮਾਣੋ, ਖਮਾਣੋ ਖੁਰਦ, ਭਾਬਰੀ ਮਿਲਕ ਪਲਾਂਟ, ਲਕਸ਼ਮੀ, ਕੈਟਾਗਿਰੀ 2, ਨਵੋਦਿਆ, ਮਨਸੂਰਪੁਰ , ਕੂਨੈਕਸ਼ਨ ਮੋਟਰਾ,ਕਕਰਾਲਾ, ਅਮਰਾਲਾ, ਮਹੇਸ਼ਪੁਰਾ, ਬਦੇਸ਼ਾ, ਮਨੈਲਾ, ਧਨੌਲਾ, ਮੋਹਣ ਮਾਜਰਾ, ਲਖਣਪੁਰ, ਸੰਘੋਲ, ਫਰੌਰ 66 ਕੇ ਵੀ ਖਮਾਣੋ ਤੋਂ ਚਲਦੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਭਲਕੇ ਬਿਜਲੀ ਸਪਲਾਈ ਰਹੇਗੀ ਬੰਦ
ਨੂਰਪੁਰਬੇਦੀ (ਸੰਜੀਵ ਭੰਡਾਰੀ) : ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਿਟਡ ਉਪ ਸੰਚਾਲਨ ਮੰਡਲ ਦਫਤਰ ਸਿੰਘਪੁਰ (ਨੂਰਪੁਰਬੇਦੀ) ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਪਾਵਰਕਾਮ ਦੇ ਜੇ. ਈ. ਰੋਹਿਤ ਕੁਮਾਰ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਦੇ ਚਲਦਿਆਂ ਹਾਸਿਲ ਹੋਏ ਪਰਮਿਟ ਦੇ ਤਹਿਤ 11 ਕੇ.ਵੀ. ਬੜਵਾ ਫੀਡਰ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ 9 ਮਾਰਚ ਨੂੰ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਬੰਦ ਰੱਖੀ ਜਾਵੇਗੀ। ਜਿਸ ਕਾਰਨ ਮੂਸਾਪੁਰ, ਕੂੰਭੇਵਾਲ, ਲਖਣੋਂ, ਸਸਕੌਰ, ਰੋਲੀ, ਝਿੰਜੜੀ, ਖੇੜੀ, ਚੈਹਿੜਮਜਾਰਾ, ਬੜਵਾ, ਲਾਲਪੁਰ, ਮੀਰਪੁਰ, ਸੇਖਪੁਰ, ਚਨੋਲੀ, ਬਸੀ ਤੇ ਸ਼ਾਹਪੁਰ ਬੇਲਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਚਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ ਜਿਸ ਕਰ ਕੇ ਖਪਤਕਾਰ ਆਪਣੀ ਜ਼ਰੂਰਤ ਮੁਤਾਬਕ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
