ਮਹਿਲਾ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ''ਤੇ ਨੌਜਵਾਨ ਨੇ ਘਰ ''ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Thursday, Mar 12, 2026 - 02:05 AM (IST)

ਮਹਿਲਾ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ''ਤੇ ਨੌਜਵਾਨ ਨੇ ਘਰ ''ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਕਪੂਰਥਲਾ : ਮੁਹੱਲਾ ਲਾਹੌਰੀ ਗੇਟ ਵਿਖੇ ਇੱਕ ਨੌਜਵਾਨ ਨੇ ਮਹਿਲਾ ਵਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਕਾਰਨ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ, ਜਿਸਦੀ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੇ ਪੁਲਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਇਕ ਵੀਡੀਓ ਬਣਾਈ ਜਿਸ ਵਿਚ ਉਸਨੇ ਦੱਸਿਆ ਕਿ ਇੱਕ ਮਹਿਲਾ ਉਸ ਨੂੰ ਕਥਿਤ ਤੌਰ 'ਤੇ ਤੰਗ ਪ੍ਰੇਸ਼ਾਨ ਕਰਦੀ ਹੈ ਅਤੇ ਉਸ 'ਤੇ ਪਰਚਾ ਕਰਵਾਉਣ ਦੀ ਧਮਕੀ ਦੇ ਰਹੀ ਹੈ, ਜਿਸ ਤੋਂ ਤੰਗ ਆ ਕੇ ਉਹ ਖ਼ੁਦਕੁਸ਼ੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਘਰੇਲੂ LPG ਸਿਲੰਡਰ ਦੀ ਬੁਕਿੰਗ ਬੰਦ! 3500 ਰੁਪਏ 'ਚ ਵਿਕਣ ਲੱਗਿਆ ਕਮਰਸ਼ੀਅਲ ਸਿਲੰਡਰ

ਥਾਣਾ ਸਿਟੀ ਦੇ ਏ. ਐੱਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੂਰਜ ਨਾਹਰ ਪੁੱਤਰ ਨਛੱਤਰ ਨਾਹਰ ਵਾਸੀ ਪਟਵਾਰੀਆਂ ਵਾਲੀ ਗਲੀ ਲਾਹੌਰੀ ਗੇਟ ਦੀ ਮਾਤਾ ਪੂਨਮ ਨੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਇੱਕ ਲੜਕੀ ਰੀਤੂ ਬਾਲਾ ਵਾਸੀ ਬ੍ਰਹਮਕੁੰਡ ਕਾਲੋਨੀ, ਜਿਸ ਦੀ ਮੇਰੇ ਲੜਕੇ ਨਾਲ ਲਗਭਗ ਡੇਢ ਸਾਲਾਂ ਤੋਂ ਦੋਸਤੀ ਸੀ ਅਤੇ ਬਾਅਦ ਵਿਚ ਮੇਰੇ ਲੜਕੇ ਨੂੰ ਪਤਾ ਲੱਗਾ ਕਿ ਉਹ ਵਿਆਹੀ ਹੋਈ ਹੈ ਤੇ ਉਸਦਾ ਆਪਣੇ ਪਤੀ ਨਾਲ ਤਲਾਕ ਵੀ ਨਹੀਂ ਹੋਇਆ ਜਿਸ ਬਾਰੇ ਉਸਨੇ ਮੈਨੂੰ ਦੱਸਿਆ। ਬਾਅਦ ਵਿਚ ਕਥਿਤ ਤੌਰ 'ਤੇ ਉਕਤ ਮਹਿਲਾ ਉਸ ਕੋਲੋਂ 2 ਲੱਖ ਰੁਪਏ ਦੀ ਮੰਗ ਕਰਨ ਲੱਗੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਉਸ 'ਤੇ ਜਬਰ ਜ਼ਨਾਹ ਦਾ ਪਰਚਾ ਕਰਵਾਉਣ ਦੀਆਂ ਵੀ ਧਮਕੀਆਂ ਦੇ ਰਹੀ ਸੀ, ਜਿਸ ਤੋਂ ਤੰਗ ਆ ਕੇ ਮੇਰੇ ਲੜਕੇ ਨੇ ਦੇਰ ਰਾਤ ਘਰ ਵਿਚ ਪੱਖੇ ਨਾਲ ਚਾਦਰ ਬੰਨ੍ਹ ਕੇ ਖ਼ੁਦਕੁਸ਼ੀ ਕਰ ਲਈ। ਮੇਰੇ ਲੜਕੇ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਜਿਸ 'ਤੇ ਥਾਣਾ ਸਿਟੀ ਪੁਲਸ ਨੇ ਰੀਤੂ ਬਾਲਾ ਵਾਸੀ ਬ੍ਰਹਮਕੁੰਡ ਕਾਲੋਨੀ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਮਹਿਲਾ ਦੀ ਗਿ੍ਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਔਰਤ ਵਲੋਂ ਲੜਕੇ ਖਿਲਾਫ ਪਹਿਲਾਂ ਡੀ. ਐੱਸ. ਪੀ. ਨੂੰ ਦਰਖਾਸਤਾਂ ਵੀ ਦਿੱਤੀਆਂ ਗਈਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News