ਪੰਜਾਬ : ਹੋਲੀ 'ਤੇ ਖ਼ੂਨੀ ਖੇਡ! ਰਾਜ਼ੀਨਾਮੇ ਦੌਰਾਨ ਚੱਲ ਗਈਆਂ ਗੋਲੀਆਂ, 2 ਲੋਕਾਂ ਦੀ ਮੌਤ (ਵੀਡੀਓ)

Thursday, Mar 05, 2026 - 10:45 AM (IST)

ਪੰਜਾਬ : ਹੋਲੀ 'ਤੇ ਖ਼ੂਨੀ ਖੇਡ! ਰਾਜ਼ੀਨਾਮੇ ਦੌਰਾਨ ਚੱਲ ਗਈਆਂ ਗੋਲੀਆਂ, 2 ਲੋਕਾਂ ਦੀ ਮੌਤ (ਵੀਡੀਓ)

ਫਿਰੋਜ਼ਪੁਰ (ਸੰਨੀ ਚੋਪੜਾ) : ਹੋਲੀ ਵਾਲੇ ਦਿਨ ਜਿੱਥੇ ਲੋਕ ਰੰਗਾਂ 'ਚ ਰੰਗੇ ਹੋਏ ਸਨ, ਉੱਥੇ ਹੀ ਹੋਲੀ ਦੇ ਰੰਗ 'ਚ ਉਸ ਵੇਲੇ ਭੰਗ ਪੈ ਗਿਆ, ਜਦੋਂ ਆਪਸੀ ਰੰਜਿਸ਼ ਕਾਰਨ ਹੋਈ ਲੜਾਈ ਦੌਰਾਨ 2 ਲੋਕਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਕਸਬਾ ਮਮਦੋਟ ਦੇ ਪਿੰਡ ਕਡਮਾ ਦੀ ਹੈ। ਇੱਥੇ ਕਬੂਤਰਬਾਜ਼ੀ ਕਾਰਨ ਪਹਿਲਾਂ ਬੱਚਿਆਂ ਦਾ ਆਪਸੀ ਝਗੜਾ ਹੋਇਆ। ਉਸ ਤੋਂ ਬਾਅਦ ਵੱਡਿਆਂ ਵਿਚਕਾਰ ਵੀ ਲੜਾਈ ਹੋ ਗਈ।

ਇਹ ਵੀ ਪੜ੍ਹੋ : ਬਿਜਲੀ ਬਿੱਲਾਂ ਨੂੰ ਲੈ ਕੇ ਮਚੀ ਹਾਹਾਕਾਰ, ਖ਼ਪਤਕਾਰਾਂ ਲਈ ਖੜ੍ਹੀ ਹੋਈ ਮੁਸੀਬਤ, CPDL ਦੀ...

ਜਦੋਂ ਦੇਰ ਸ਼ਾਮ ਰਾਜ਼ੀਨਾਮੇ ਲਈ ਦੋਵੇਂ ਧਿਰਾਂ ਬੈਠੀਆਂ ਤਾਂ ਤਕਰਾਰ ਜ਼ਿਆਦਾ ਵੱਧ ਗਈ। ਇਸ ਦੌਰਾਨ ਇਕ ਧਿਰ ਨੇ ਦੂਜੀ ਧਿਰ ਦੇ ਬੰਦੇ 'ਤੇ ਗੋਲੀ ਚਲਾ ਦਿੱਤੀ। ਫਿਰ ਦੂਜੀ ਧਿਰ ਦੇ ਬੰਦੇ ਨੇ ਪਹਿਲੀ ਧਿਰ ਦੇ ਵਿਅਕਤੀ ਤੋਂ ਹਥਿਆਰ ਖੋਹ ਕੇ ਉਸ ਨੂੰ ਵੀ ਗੋਲੀ ਮਾਰ ਦਿੱਤੀ, ਜਿਸ ਕਾਰਨ ਦੂਜੇ ਬੰਦੇ ਦੀ ਵੀ ਮੌਤ ਹੋ ਗਈ। ਦੋਹਾਂ ਮ੍ਰਿਤਕਾਂ ਦੀ ਪਛਾਣ ਖਲਾਰਾ ਸਿੰਘ ਅਤੇ ਜਾਗੀ ਸਿੰਘ ਵਜੋਂ ਹੋਈ ਹੈ। ਇਸ ਸਾਰੀ ਘਟਨਾ ਤੋਂ ਬਾਅਦ ਮੌਕੇ 'ਤੇ ਹਾਹਾਕਾਰ ਮਚ ਗਈ।

ਇਹ ਵੀ ਪੜ੍ਹੋ : ਪੰਜਾਬ : ਸ਼ਮਸ਼ਾਨਘਾਟ ਦੀ ਰਾਖ ਨਾਲ ਹੋਲੀ! ਦੁਕਾਨਾਂ 'ਤੇ ਟੰਗੀਆਂ ਹੱਡੀਆਂ, ਹੈਰਾਨ ਕਰੇਗੀ ਪੂਰੀ ਖ਼ਬਰ

ਮੌਕੇ 'ਤੇ ਪੁਲਸ ਪਾਰਟੀ ਸਣੇ ਪੁੱਜੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਦੋਹਾਂ ਧਿਰਾਂ ਵਿਚਾਲੇ ਆਪਸੀ ਰੰਜਿਸ਼ ਕਾਰਨ ਗੋਲੀਆਂ ਚੱਲੀਆਂ ਹਨ, ਜਿਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News