ਜੈ ਮਾਲਾ ਦੀ ਰਸਮ ਮੌਕੇ ਪੈਲੇਸ ''ਚ ਖ਼ੂਨੀ ਖੇਡ ! ਰਿਟਾਇਰਡ ਏਅਰਫੋਰਸ ਅਧਿਕਾਰੀ ਦੇ ਪੋਤੇ ਦਾ ਗੋਲ਼ੀਆਂ ਮਾਰ ਕੇ ਕਤਲ
Tuesday, Mar 03, 2026 - 08:57 AM (IST)
ਨਵਾਂਸ਼ਹਿਰ/ਬਲਾਚੌਰ (ਤ੍ਰਿਪਾਠੀ/ਜ.ਬ..)- ਮੈਰਿਜ ਪੈਲੇਸ ’ਚ ਐਤਵਾਰ ਰਾਤ ਪਰਿਵਾਰ ਸਮੇਤ ਵਿਆਹ ਸਮਾਗਮ ’ਚ ਪਹੁੰਚੇ ਭਾਰਤੀ ਹਵਾਈ ਫ਼ੌਜ ਦੇ ਰਿਟਾਇਰਡ ਅਧਿਕਾਰੀ ਦੇ 21 ਸਾਲਾ ਪੋਤੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਥਾਣਾ ਸਿਟੀ ਬਲਾਚੌਰ ਨੂੰ ਦਿੱਤੀ ਸ਼ਿਕਾਇਤ ’ਚ ਬਲਦੇਵ ਸਿੰਘ ਪੁੱਤਰ ਸਵ. ਗੁਰਦਾਸ ਰਾਮ, ਵਾਸੀ ਪਿੰਡ ਸੜੋਆ ਨੇ ਦੱਸਿਆ ਕਿ ਉਹ ਭਾਰਤੀ ਹਵਾਈ ਫ਼ੌਜ ਤੋਂ ਸੇਵਾਮੁਕਤ ਅਧਿਕਾਰੀ ਹੈ। ਉਸ ਨੇ ਦੱਸਿਆ ਕਿ ਉਹ ਬਲਾਚੌਰ ਦੇ ਇਕ ਮੈਰਿਜ ਪੈਲੇਸ ’ਚ ਆਪਣੇ ਰਿਸ਼ਤੇਦਾਰ ਦੀ ਪੋਤੀ ਦੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਪਰਿਵਾਰ ਸਮੇਤ ਆਇਆ ਸੀ।
ਜੈ ਮਾਲਾ ਦੀ ਰਸਮ ਦੌਰਾਨ ਉਸ ਦਾ ਪੋਤਾ ਤਰਨਜੀਤ ਸਿੰਘ ਵਿਆਹ ਵਾਲੀ ਕੁੜੀ ਨੂੰ ਸਟੇਜ ’ਤੇ ਛੱਡ ਕੇ ਆਪਣੀ ਕਾਰ ’ਚੋਂ ਕੁਝ ਜ਼ਰੂਰੀ ਸਾਮਾਨ ਲੈਣ ਬਾਹਰ ਪੈਲੇਸ ਦੀ ਪਾਰਕਿੰਗ ’ਚ ਆਇਆ ਸੀ, ਜਿਸ ਦੇ ਪਿੱਛੇ ਹੀ ਉਹ ਵੀ ਆ ਰਿਹਾ ਸੀ। ਜਦੋਂ ਉਸ ਦਾ ਪੋਤਾ ਪੈਲੇਸ ਦੇ ਦਫ਼ਤਰ ਦੇ ਬਾਹਰ ਵਾਲੇ ਪਾਸੇ ਪਾਰਕਿੰਗ ਦੇ ਪਿਛਲੇ ਗੇਟ ਦੇ ਨੇੜੇ ਪਹੁੰਚਿਆ ਤਾਂ ਉਥੇ ਇਕ ਟੇਬਲ ’ਤੇ ਦੋ ਨੌਜਵਾਨ ਹੈਵਨ ਚੌਧਰੀ ਅਤੇ ਜਗਦੀਸ਼ ਉਰਫ਼ ਜੋਨੀ ਬੈਠੇ ਸਨ।
ਇਹ ਵੀ ਪੜ੍ਹੋ: UAE 'ਚ ਫਸੇ ਪੰਜਾਬੀ ਅਦਾਕਾਰ Ammy Virk ਦੀ ਪਤਨੀ ਤੇ ਧੀ, ਪੋਸਟ ਪਾ ਕੇ ਕੀਤੀ ਅਪੀਲ
ਦੋਵੇਂ ਉਸ ਦੇ ਪੋਤੇ ਨਾਲ ਗਾਲੀ-ਗਲੋਚ ਕਰਨ ਲੱਗੇ। ਜਦੋਂ ਉਸ ਨੇ ਦੋਵਾਂ ਨੌਜਵਾਨਾਂ ਤੋਂ ਪੁੱਛਿਆ ਤਾਂ ਹੈਵਨ ਚੌਧਰੀ ਨੇ ਆਪਣੀ ਡੱਬ ’ਚੋਂ ਹਥਿਆਰ ਕੱਢ ਕੇ ਉਸ ਦੇ ਪੋਤੇ ’ਤੇ ਫ਼ਾਇਰ ਕਰ ਦਿੱਤਾ, ਜੋ ਉਸ ਦੇ ਪੇਟ ’ਚ ਲੱਗਾ। ਰੌਲਾ ਪਾਉਣ ’ਤੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੂੰ ਦੇਖ ਕੇ ਦੋਵੇਂ ਮੁਲਜ਼ਮ ਹਥਿਆਰ ਸਮੇਤ ਫ਼ਰਾਰ ਹੋ ਗਏ। ਉਹ ਆਪਣੇ ਜ਼ਖ਼ਮੀ ਪੋਤੇ ਨੂੰ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਡੀ. ਐੱਸ. ਪੀ. ਬਲਾਚੌਰ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਸੂਚਨਾ ਮਿਲਦੇ ਸਾਰ ਹੀ ਐੱਸ. ਐੱਚ. ਓ. ਮੌਕੇ ’ਤੇ ਪਹੁੰਚੇ। ਥਾਣਾ ਸਿਟੀ ਬਲਾਚੌਰ ਦੀ ਪੁਲਸ ਨੇ ਹੈਵਨ ਚੌਧਰੀ ਪੁੱਤਰ ਨਰਿੰਦਰ ਵਾਸੀ ਪਿੰਡ ਧੱਕਧਾਨਾ (ਬਲਾਚੌਰ) ਅਤੇ ਜਗਦੀਸ਼ ਉਰਫ਼ ਜੋਨੀ ਪੁੱਤਰ ਦਰਸ਼ਨ ਲਾਲ ਵਾਸੀ ਰਦਰਪੁਰ ਜ਼ਿਲਾ ਊਧਮ ਸਿੰਘ ਨਗਰ (ਉੱਤਰਾਖੰਡ) ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਕਰਨ ਔਜਲਾ ਨੇ ਜਿੱਤਿਆ ਮੁੰਬਈ ਵਾਲਿਆਂ ਦਾ ਦਿਲ ! ਆਟੋ ਡਰਾਈਵਰ ਦਾ ਭਰਿਆ 17 ਹਜ਼ਾਰ ਦਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
