ਪੈਟਰੋਲ ਪੰਪ ’ਤੇ ਖਡ਼੍ਹੇ ਟਰਾਲੇ ਦੇ ਟਾਇਰ ਚੋਰੀ

01/13/2019 3:51:41 AM

ਰਾਜਪੁਰਾ, (ਇਕਬਾਲ)- ਇਥੋਂ ਨੇਡ਼ਲੇ ਪਿੰਡ ਭੋਗਲਾ ਰੋਡ ’ਤੇ ਸੰਧੂ ਪੈਟਰੋਲ ਪੰਪ ’ਤੇ ਖਡ਼੍ਹੇ ਟਰਾਲੇ ਦੇ ਬੀਤੇ ਦਿਨ ਕੋਈ ਅਣਪਛਾਤੇ ਵਿਅਕਤੀ ਟਾਇਰ ਚੋਰੀ ਕਰ ਕੇ ਲੈ ਗਏ। ਟਾਇਰ ਚੋਰੀ ਕਰਨ ਦੀ ਘਟਨਾ ਸੀ. ਸੀ. ਟੀ. ਟੀ. ਫੁਟੇਜ ’ਚ ਕੈਦ ਹੋ ਗਈ।
 ®ਇਸ ਸਬੰਧੀ ਜਾਣਕਾਰੀ ਦਿੰਦਿਅਾਂ ਸੰਧੂ ਪੈਟਰੋਲ ਪੰਪ ਦੇ ਮਾਲਕ ਗੁਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਪੈਟਰੋਲ ਪੰਪ ’ਤੇ ਰੋਜ਼ਾਨਾ ਦੀ ਤਰ੍ਹਾਂ ਗੁਰਚੇਤ ਸਿੰਘ ਆਪਣਾ ਟਰਾਲਾ ਖਡ਼੍ਹਾ ਕਰ ਕੇ ਚਲਾ ਗਿਆ, ਜਿਸ ’ਤੇ ਦੇਰ ਰਾਤ ਕੋਈ ਅਣਪਛਾਤਾ ਵਿਅਕਤੀ ਟਰਾਲੇ ਦੇ ਟਾਇਰ ਸਮੇਤ ਚੱਕੇ ਚੋਰੀ ਕਰ ਕੇ ਲੈ ਗਿਆ। ਟਾਇਰਾਂ ਦੀ ਕੀਮਤ 1 ਲੱਖ ਰੁਪਏ ਤੋਂ ਉਪਰ ਬਣਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਕਰੀਬ 1 ਹਫਤੇ ਤੋਂ 4 ਤੋਂ ਵੱਧ ਟਰਾਲਿਆਂ ਦੇ ਟਾਇਰ ਚੋਰੀ ਹੋ ਚੁੱਕੇ ਹਨ, ਜਿਸ ਕਰ ਕੇ ਇਲਾਕੇ ’ਚ ਚੋਰੀ ਦੀਆਂ ਵਾਰਦਾਤਾਂ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਗੁਰਚੇਤ ਸਿੰਘ ਵੱਲੋਂ ਥਾਣਾ ਖੇਡ਼ੀ ਗੰਡਿਆ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।


Related News