ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨ ਦੇ ਲੋਕਾਂ ਨੂੰ ਵੱਡੀ ਰਾਹਤ, ਸਸਤਾ ਹੋਇਆ ਪੈਟਰੋਲ

06/15/2024 3:09:31 PM

ਇਸਲਾਮਾਬਾਦ (ਭਾਸ਼ਾ)- ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਰਕਾਰ ਨੇ ਈਦ-ਉਲ-ਅਜ਼ਹਾ ਤੋਂ ਪਹਿਲੇ ਪੈਟਰੋਲ ਅਤੇ ਹਾਈ-ਸਪੀਡ ਡੀਜ਼ਲ (ਐੱਚ.ਐੱਸ.ਡੀ.) ਦੀਆਂ ਕੀਮਤਾਂ ਵਿਚ 10.20 ਪਾਕਿਸਤਾਨੀ ਰੁਪਏ ਅਤੇ 2.33 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਟੌਤੀ ਤੋਂ ਬਾਅਦ ਪੈਟਰੋਲ ਦੀ ਕੀਮਤ 258.16  ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਅਤੇ ਐੱਚਐੱਸਡੀ ਦੀ ਕੀਮਤ 267.89 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।

ਇਹ ਕਟੌਤੀ ਸ਼ਨੀਵਾਰ ਤੋਂ ਲਾਗੂ ਹੋਵੇਗੀ। ਪਾਕਿਸਤਾਨ ਦਾ ਵਿੱਤ ਵਿਭਾਗ ਆਮ ਤੌਰ 'ਤੇ ਹਰ 15 ਦਿਨਾਂ ਬਾਅਦ ਈਂਧਨ ਦੀਆਂ ਕੀਮਤਾਂ ਦੀ ਸਮੀਖਿਆ ਕਰਦਾ ਹੈ। ਵਿਭਾਗ ਨੇ ਤਾਜ਼ਾ ਕੀਮਤਾਂ ਵਿਚ ਕਟੌਤੀ ਲਈ ਇਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਅਤੇ ਕਿਹਾ ਕਿ ਨਵੀਆਂ ਕੀਮਤਾਂ ਅਗਲੇ ਪੰਦਰਵਾੜੇ ਤੱਕ ਲਾਗੂ ਹੋਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News