ਚੋਰਾਂ ਨੇ 4 ਘਰਾਂ ’ਤੇ ਬੋਲਿਆ ਧਾਵਾ, ਮੋਬਾਇਲ ਫੋਨ, ਗਹਿਣੇ, ਨਕਦੀ ਸਮੇਤ ਕੀਮਤੀ ਸਾਮਾਨ ਕੀਤਾ ਚੋਰੀ
Sunday, Jun 09, 2024 - 01:54 PM (IST)
ਫੱਤੂਢੀਂਗਾ (ਘੁੰਮਣ)-ਲੋਕ ਸਭਾ ਚੋਣਾਂ ਕਰਕੇ ਜਿਥੇ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਮਸ਼ਤੈਦ ਨਜ਼ਰ ਆਇਆ, ਉਥੇ ਹੀ ਦੂਜੇ ਪਾਸੇ ਪਿੰਡ ਵਿਚ ਚੋਰ ਜ਼ਿਆਦਾ ਚੁਸਤ ਨਜ਼ਰ ਆਏ। ਬੀਤੇ ਕਈ ਦਿਨਾਂ ਵਿਚ ਚੋਰਾਂ ਵਲੋਂ ਲਗਾਤਾਰ ਚੋਰੀ ਦੀਆ ਘਟਨਾਵਾ ਨੂੰ ਅੰਜਾਮ ਦਿੱਤਾ ਗਿਆ। ਪਹਿਲੀ ਚੋਰੀ ਸੰਤੋਖ ਸਿੰਘ ਦੇ ਘਰ ਹੋਈ ਜਿਸ ਦੌਰਾਨ ਚੋਰਾ ਵੱਲੋਂ 50 ਹਜ਼ਾਰ ਰੁਪਏ, ਇਕ ਸੋਨੇ ਦਾ ਕੜਾ ਅਤੇ ਘੜੀਆ ਲੈ ਗਏ।
ਇਸੇ ਤਰ੍ਹਾਂ ਅਗਲੇ ਦਿਨ ਚੋਰਾਂ ਵਲੋਂ ਗੁਰਪਾਲ ਸਿੰਘ ਸਾਬਕਾ ਸਰਪੰਚ ਦੇ ਘਰ ਧਾਵਾ ਬੋਲਿਆ ਗਿਆ। ਜਿੱਥੇ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੰਦੇ 5 ਮੋਬਾਇਲ ਫੋਨ ਚੋਰੀ ਕੀਤੇ ਤੇ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ। ਇਸੇ ਤਰ੍ਹਾਂ ਅਗਲੇ ਦਿਨਾਂ ਵਿਚ ਭੁਪਿੰਦਰ ਸਿੰਘ ਸਰਪੰਚ ਦੇ ਘਰੋਂ ਚੋਰਾਂ ਨੇ 2 ਮੋਬਾਈਲ ਫੋਨ ਅਤੇ 1 ਲੱਖ 25 ਹਜ਼ਾਰ ਰੁਪਏ ਦੀ ਨਕਦੀ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਉਸ ਤੋਂ ਬਾਅਦ ਗੁਰਦੇਵ ਸਿੰਘ ਸੈਕਟਰੀ ਦੇ ਘਰੋਂ ਚੋਰਾਂ ਨੇ ਹਮਲਾ ਬੋਲਦੇ ਇਕ ਤੋਲੇ ਦੇ ਟਾਂਪਸ ਅਤੇ 35 ਸੌ ਰੁਪਏ ਦੀ ਨਕਦੀ ਚੋਰੀ ਕੀਤੀ।
ਇਹ ਵੀ ਪੜ੍ਹੋ- ਬੀਬੀ ਹਰਸਿਮਰਤ ਕੌਰ ਬਾਦਲ ਨੇ ਰੱਖੀ ਅਕਾਲੀ ਦਲ ਦੀ ਲਾਜ, ਚੌਥੀ ਵਾਰੀ ਵੀ ਵੱਡੀ ਲੀਡ ਨਾਲ ਕੀਤੀ ਜਿੱਤ ਹਾਸਲ
ਦੱਸਣਯੋਗ ਹੈ ਕਿ ਸਾਰੀਆ ਚੋਰੀਆਂ ਇਕੋ ਪਿੰਡ ਪ੍ਰਵੇਜ ਨਗਰ ਵਿਚ ਹੀ ਕੀਤੀਆ ਗਈਆ ਜਦਕਿ ਪੁਲਸ ਵੱਲੋਂ ਅਜੇ ਤੱਕ ਕਿਸੇ ਵੀ ਚੋਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪਿੰਡ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਲੋਕ ਸਹਿਮੇ ਹੋਏ ਹਨ ਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਤਾਂ ਇੰਨੇ ਡਰੇ ਹੋਏ ਹਨ ਕਿ ਹੁਣ ਨਕਲੀ ਚੀਜ਼ਾਂ ਵੀ ਬਾਹਰ ਪਾ ਕੇ ਜਾਣ ਤੋਂ ਡਰਦੇ ਹਨ। ਨਗਰ ਨਿਵਾਸੀਆਂ ਨੇ ਕਿਹਾ ਕਿ ਬਾਹਰ ਕੰਮ ਕਰਨ ਵਾਲੀਆਂ ਲੜਕੀਆ ਨੂੰ ਹਮੇਸ਼ਾ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਅਣਹੋਣੀ ਨਾ ਹੋ ਜਾਵੇ। ਉਨ੍ਹਾਂ ਪੁਲਸ ਪ੍ਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੇ ਗਿਰੋਹ ਦਾ ਜਲਦ ਤੋਂ ਜਲਦ ਪਰਦਾਫਾਸ਼ ਕੀਤਾ ਜਾਵੇ ਤਾਂ ਜੋ ਨਗਰ ਨਿਵਾਸੀ ਸੁਖ ਦਾ ਸਾਹ ਲੈ ਸਕਣ।
ਇਹ ਵੀ ਪੜ੍ਹੋ- DGP ਗੌਰਵ ਯਾਦਵ ਦੀ ਸਖ਼ਤੀ, ਪੰਜਾਬ ਪੁਲਸ ਲਈ ਦਫ਼ਤਰਾਂ 'ਚ ਬੈਠਣ ਸਬੰਧੀ ਜਾਰੀ ਕੀਤੇ ਨਵੇਂ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।