10.20 ਰੁਪਏ ਸਸਤਾ ਹੋਇਆ ਪੈਟਰੋਲ, ਪਾਕਿਸਤਾਨ ਦੇ ਲੋਕਾਂ ਨੂੰ ਵੱਡੀ ਰਾਹਤ

Saturday, Jun 15, 2024 - 02:41 PM (IST)

10.20 ਰੁਪਏ ਸਸਤਾ ਹੋਇਆ ਪੈਟਰੋਲ, ਪਾਕਿਸਤਾਨ ਦੇ ਲੋਕਾਂ ਨੂੰ ਵੱਡੀ ਰਾਹਤ

ਇਸਲਾਮਾਬਾਦ, (ਭਾਸ਼ਾ)-ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਰਕਾਰ ਨੇ ਈਦ-ਉਲ-ਉਲ-ਅਜਹਾ ਤੋਂ ਪਹਿਲਾਂ ਪੈਟਰੋਲ ਅਤੇ ਹਾਈ-ਸਪੀਡ ਡੀਜ਼ਲ (ਐੱਚ.ਐੱਸ.ਡੀ.) ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ। ਅਜਿਹਾ ਕ੍ਰਮਵਾਰ 10.20 ਪਾਕਿਸਤਾਨੀ ਰੁਪਏ ਅਤੇ 2.33 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਦੀ ਕਟੌਤੀ ਹੈ।

ਪਾਕਿਸਤਾਨੀ ਅਖਬਾਰ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਦਫਤਰ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਟੌਤੀ ਤੋਂ ਬਾਅਦ ਪਾਕਿਸਤਾਨ ਵਿੱਚ ਪ੍ਰਤੀ ਲੀਟਰ ਪੈਟਰੋਲ ਦੀ ਕੀਮਤ ਹੁਣ 258.16 ਰੁਪਏ ਅਤੇ ਐਚਐਸਡੀ ਦੀ ਪ੍ਰਤੀ ਲੀਟਰ ਕੀਮਤ 267.89 ਰੁਪਏ (ਪਾਕਿਸਤਾਨੀ ਕਰੰਸੀ ਦੇ ਹਿਸਾਬ ਨਾਲ) ਹੋ ਜਾਵੇਗੀ। ਇਹ ਕਟੌਤੀ ਸ਼ਨੀਵਾਰ ਤੋਂ ਲਾਗੂ ਹੋਵੇਗੀ।

ਪਾਕਿਸਤਾਨ ਦਾ ਵਿੱਤ ਵਿਭਾਗ ਆਮ ਤੌਰ 'ਤੇ ਹਰ 15 ਦਿਨਾਂ ਬਾਅਦ ਤੇਲ ਦੀਆਂ ਕੀਮਤਾਂ ਦੀ ਸਮੀਖਿਆ ਕਰਦਾ ਹੈ। ਵਿਭਾਗ ਨੇ ਤਾਜਾ ਕੀਮਤਾਂ ਵਿੱਚ ਕਟੌਤੀ ਲਈ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਅਤੇ ਕਿਹਾ ਕਿ ਨਵੀਆਂ ਕੀਮਤਾਂ ਅਗਲੇ ਪੰਦਰਵਾੜੇ ਤਕ ਲਾਗੂ ਹੋਣਗੀਆਂ।


author

DILSHER

Content Editor

Related News