ਹਵੇਲੀ ਦਾ ਤਾਲਾ ਤੋੜ ਕੇ ਮੱਝਾਂ ਚੋਰੀ ਕਰਨ ਦੇ ਮਾਮਲੇ ’ਚ 3 ਗ੍ਰਿਫ਼ਤਾਰ
Friday, Jun 21, 2024 - 01:29 PM (IST)
 
            
            ਬਟਾਲਾ (ਸਾਹਿਲ)- ਹਵੇਲੀ ਦਾ ਤਾਲਾ ਤੋੜ ਕੇ ਮੱਝਾਂ ਚੋਰੀ ਕਰਨ ਵਾਲੇ 3 ਵਿਅਕਤੀਆਂ ਨੂੰ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਵਰਨਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਖੋਖਰ ਨੇ ਆਪਣੀ ਮੋਟਰ ਵਾਲੀ ਹਵੇਲੀ ਵਿਚ 10 ਪਸ਼ੂ ਰੱਖੇ ਹੋਏ ਹਨ ਅਤੇ ਬੀਤੀ 30 ਮਈ ਦੀ ਸ਼ਾਮ ਨੂੰ ਉਕਤ ਵਿਅਕਤੀ ਆਪਣੀ ਹਵੇਲੀ ਨੂੰ ਤਾਲਾ ਮਾਰ ਕੇ ਘਰ ਚਲਾ ਗਿਆ ਸੀ ਅਤੇ ਅਗਲੇ ਦਿਨ ਸਵੇਰੇ ਜਦੋਂ ਹਵੇਲੀ ਆਇਆ ਸੀ ਤਾਂ 3 ਮੱਝਾਂ ਉਥੇ ਨਹੀਂ ਸੀ।
ਇਹ ਵੀ ਪੜ੍ਹੋ- ਨਗਰ ਨਿਗਮ ਦੀ ਮੀਟਿੰਗ ’ਚ ਪਹੁੰਚੇ ਮੰਤਰੀ ਧਾਲੀਵਾਲ, ਅਧਿਕਾਰੀਆਂ ਨੂੰ ਪਾਈ ਝਾੜ, ਦਿੱਤਾ 10 ਦਿਨ ਦਾ ਅਲਟੀਮੇਟਮ
ਇਸ ਦੌਰਾਨ ਉਨ੍ਹਾਂ ਨੂੰ ਆਸ-ਪਾਸ ਪਤਾ ਕਰਨ ’ਤੇ ਪਤਾ ਨਹੀਂ ਚੱਲਿਆ, ਜੋ ਹੁਣ ਪਤਾ ਲੱਗਣ ’ਤੇ ਥਾਣਾ ਫਤਿਹਗੜ੍ਹ ਚੂੜੀਆਂ ਵਲੋਂ ਦਰਜ ਮੁਕੱਦਮਾ ਨੰ.55 ਮਿਤੀ 14.6.24 ਧਾਰਾ 4537, 380, 411 ਆਈ.ਪੀ.ਸੀ ਤਹਿਤ ਗੁਰਭੇਜ ਸਿੰਘ ਤੇ ਗਰਨਾਮ ਸਿੰਘ ਵਾਸੀਆਨ ਪਿੰਡ ਸੂਰਾਪੁਰ, ਥਾਣਾ ਅਜਨਾਲਾ ਅਤੇ ਬਿਕਰਮਜੀਤ ਸਿੰਘ ਵਾਸੀ ਭਿੰਡੀਸੈਦਾਂ, ਜ਼ਿਲਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਨ੍ਹਾਂ ਨੇ ਦੱਸਿਆ ਕਿ ਬੀਤੀ 30/31 ਮਈ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਵਲੋਂ ਪਿੰਡ ਖੋਖਰ ਤੋਂ ਮੱਝਾਂ ਚੋਰੀ ਕੀਤੀਆਂ ਗਈਆਂ ਸਨ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਖ਼ਬਰ, ਕਮਰਾ ਬੁੱਕ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            