ਮੀਟ ਦੇਣ ਤੋਂ ਨਾਂਹ ਕੀਤੀ ਤਾਂ ਪਤੀ ਨੇ ਘਰ ਵਾਲੀ ’ਤੇ ਪੈਟਰੋਲ ਪਾ ਕੇ ਲਾ ''ਤੀ ਅੱਗ

06/17/2024 4:20:37 PM

ਫ਼ਰੀਦਕੋਟ (ਰਾਜਨ) : ਜ਼ਿਲ੍ਹੇ ਦੇ ਪਿੰਡ ਬਿਸ਼ਨੰਦੀ ਵਿਖੇ ਸ਼ਰਾਬੀ ਪਤੀ ਵੱਲੋਂ ਆਪਣੀ ਪਤਨੀ ’ਤੇ ਪੈਟਰੋਲ ਪਾ ਕੇ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਹਸਪਤਾਲ ਵਿਚ ਜੇਰੇ ਇਲਾਜ ਪਿੰਕੀ ਵਾਸੀ ਪਟਵਾਰੀਆਂ ਵਾਲੀ ਗਲੀ, ਬਿਸ਼ਨੰਦੀ ਦੇ ਬਿਆਨਾਂ ’ਤੇ ਪੁਲਸ ਵੱਲੋਂ ਉਕਤ ਦੇ ਪਤੀ ਬਲਵੀਰ ਸਿੰਘ ’ਤੇ ਧਾਰਾ 307 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪਿੰਕੀ ਨੇ ਪੁਲਸ ਨੂੰ ਬਿਆਨ ਕੀਤਾ ਕਿ ਜਦੋਂ ਉਹ ਪਰਿਵਾਰ ਸਮੇਤ ਘਰ ਵਿਚ ਸੀ ਤਾਂ ਉਸਦਾ ਪਤੀ ਬਲਵੀਰ ਸਿੰਘ ਲਗਾਤਾਰ ਸ਼ਰਾਬ ਪੀ ਰਿਹਾ ਸੀ ਅਤੇ ਬਿਆਨ ਕਰਤਾ ਨੂੰ ਵਾਰ-ਵਾਰ ਮੀਟ ਗਰਮ ਕਰਕੇ ਲਿਆਉਣ ਲਈ ਆਖ ਰਿਹਾ ਸੀ ਜਿਸ’ਤੇ ਉਹ  ਕਈ ਵਾਰ ਉਸ ਨੂੰ ਮੀਟ ਗਰਮ ਕਰਕੇ ਦਿੰਦੀ ਰਹੀ। 

ਇਹ ਵੀ ਪੜ੍ਹੋ : ਪਟਿਆਲਾ 'ਚ ਦਰਦਨਾਕ ਘਟਨਾ, ਦੋ ਸਾਲਾ ਧੀ ਦੀ ਤੜਫ-ਤੜਫ ਕੇ ਮੌਤ

ਪਿੰਕੀ ਨੇ ਦੱਸਿਆ ਕਿ ਜਦੋਂ ਉਸਦੇ ਘਰ ਵਾਲੇ ਨੇ ਫਿਰ ਮੀਟ ਗਰਮ ਕਰਕੇ ਲਿਆਉਣ ਲਈ ਆਖਿਆ ਤਾਂ ਉਸਨੇ ਹੋਰ ਮੀਟ ਲਿਆਉਣ ਤੋਂ ਇਨਕਾਰ ਕਰਕੇ ਜਦ ਆਪਣੇ ਪਤੀ ਨੂੰ ਦੇਰ ਹੋ ਜਾਣ ਦੀ ਸੂਰਤ ਵਿਚ ਰੋਟੀ ਖਾਣ ਲਈ ਆਖਿਆ ਤਾਂ ਬਲਵੀਰ ਸਿੰਘ ਨੇ ਗੁੱਸੇ ਵਿਚ ਆ ਕੇ ਘਰ ਵਿਚ ਪਈ ਪੈਟਰੋਲ ਦੀ ਬੋਤਲ ਉਸ ’ਤੇ ਪਾ ਕੇ ਅੱਗ ਲਾ ਦਿੱਤੀ। ਇਸ ਮਾਮਲੇ ਵਿਚ ਅਜੇ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। 

ਇਹ ਵੀ ਪੜ੍ਹੋ : ਇਕਲੌਤੇ ਪੁੱਤ ਦੀ ਮੌਤ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News