ਪੰਪ ਲੁੱਟਣ ਆਏ ਲੁਟੇਰੇ ਆਪਣਾ 500 ਦਾ ਨੋਟ ਛੱਡ ਕੇ ਭੱਜੇ, ਪੈ ਗਏ ਲੈਣੇ ਦੇ ਦੇਣੇ
Friday, May 31, 2024 - 01:07 PM (IST)
ਚੋਗਾਵਾਂ (ਹਰਜੀਤ)-ਪੈਟਰੋਲ ਪੰਪ ਨੂੰ ਲੁੱਟਣ ਦੀ ਨੀਅਤ ਨਾਲ ਆਏ ਲੁਟੇਰਿਆਂ ਨੂੰ ਉਸ ਵੇਲੇ ਲੈਣੇ ਦੇ ਦੇਣੇ ਪੈ ਗਏ ਜਦੋਂ ਪੈਟਰੋਲ ਪੰਪ ’ਤੇ ਕੰਮ ਕਰ ਰਹੇ ਮੁਲਾਜ਼ਮ ਵੱਲੋਂ ਰੋਲਾ ਪਾ ਦਿੱਤਾ ਗਿਆ ਅਤੇ ਲੁਟੇਰੇ ਆਪਣੇ ਪੈਸੇ ਵੀ ਛੱਡ ਕੇ ਭੱਜ ਨਿਕਲੇ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਚੌਕੀ ਰਾਮ ਤੀਰਥ ਅਧੀਨ ਆਉਂਦੇ ਅੱਡਾ ਖਿਆਲਾ ਦੇ ਪੈਟਰੋਲ ਪੰਪ ’ਤੇ ਸ਼ਾਮ 8 ਵਜੇ ਦੇ ਕਰੀਬ ਦੋ ਮੋਟਰ ਸਾਈਕਲ ਸਵਾਰ ਲੁਟੇਰੇ ਆਏ ਅਤੇ ਪੈਟਰੋਲ ਪੰਪ ’ਤੇ ਕੰਮ ਕਰਦੇ ਮੁਲਾਜ਼ਮ ਪਵਨ ਕੁਮਾਰ ਵਲੋਂ 500 'ਚੋਂ 40 ਰੁਪਏ ਦਾ ਪੈਟਰਲ ਪਵਾਇਆ ਜਦੋਂ ਪਵਨ ਕੁਮਾਰ ਬਕਾਇਆ ਵਾਪਸ ਕਰਨ ਲਈ ਪੈਸੇ ਆਪਣੀ ਜੇਬ ਵਿੱਚੋਂ ਕੱਢੇ ਤਾਂ ਦੋਹਾਂ ਲੁਟੇਰਿਆਂ ਨੇ ਉਸ ’ਤੇ ਪਿਸਤੌਲ ਤਾਣ ਲਏ ਅਤੇ ਸਾਰੇ ਪੈਸੇ ਦੇਣ ਲਈ ਕਿਹਾ ਜਿਸ ’ਤੇ ਪਵਨ ਕੁਮਾਰ ਨੇ ਰੋਲਾ ਪਾ ਦਿੱਤਾ ਅਤੇ ਉਥੋਂ ਭੱਜ ਨਿਕਲਿਆ।
ਇਹ ਵੀ ਪੜ੍ਹੋ- ਦਿੱਲੀ ਦੇ CM ਕੇਜਰੀਵਾਲ ਦਾ ਅੰਮ੍ਰਿਤਸਰ 'ਚ ਜ਼ੋਰਦਾਰ ਪ੍ਰਚਾਰ, PM ਮੋਦੀ ਤੇ ਅਮਿਤ ਸ਼ਾਹ ਦੇ ਵਿੰਨ੍ਹੇ ਨਿਸ਼ਾਨੇ
ਰੋਲਾ ਸੁਣ ਕੇ ਪੰਪ ਦਾ ਮਾਲਕ ਗੁਰਬੀਰ ਸਿੰਘ ਜੋ ਉਸ ਸਮੇਂ ਪੰਪ ’ਤੇ ਮੌਜੂਦ ਸੀ। ਬਾਹਰ ਆਇਆ ਅਤੇ ਇਹ ਵੇਖ ਕੇ ਲੁਟੇਰੇ ਆਪਣਾ ਬਕਾਇਆ ਛੱਡ ਕੇ ਭੱਜ ਨਿਕਲੇ ਦੋਹਾ ਲੁਟੇਰਿਆਂ ਨੇ ਆਪਣੇ ਮੂੰਹ ਪਰਨਿਆਂ ਨਾਲ ਢੱਕੇ ਹੋਏ ਸਨ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਚੁੱਕੀ ਹੈ। ਇਸ ਸਬੰਧੀ ਪੁਲਸ ਚੌਕੀ ਰਾਮ ਤੀਰਥ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਪਰ ਹੁਣ ਤੱਕ ਲੁਟੇਰਿਆਂ ਦੀ ਪਛਾਣ ਨਹੀਂ ਹੋ ਸਕੀ।
ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਵਪਾਰੀਆਂ ਦੀ ਮੀਟਿੰਗ ਦੌਰਾਨ ਗਰਜ਼ੇ CM ਕੇਜਰੀਵਾਲ-ਜੇਕਰ 13 MP ਦਿਓਗੇ ਤਾਂ ਮਸਲੇ ਹੱਲ ਹੋਣਗੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8