ਸਨਸਨੀਖੇਜ਼ ਵਾਰਦਾਤ; 900 ਰੁਪਏ ਦੀ ਚੋਰੀ ਦੇ ਦੋਸ਼ ''ਚ 12 ਸਾਲ ਦੇ ਬੱਚੇ ਦਾ ਕਤਲ, ਲਾਸ਼ ਦਰੱਖ਼ਤ ਨਾਲ ਟੰਗੀ

06/03/2024 4:15:30 PM

ਨੈਸ਼ਨਲ ਡੈਸਕ- ਬਿਹਾਰ ਦੇ ਮੁੱਜ਼ਫਰਨਗਰ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ 12 ਸਾਲ ਦੇ ਬੱਚੇ ਦੇ ਕਤਲ ਦੀ ਸਨਸਨੀਖੇਜ਼ ਵਾਰਦਾਤ ਵਾਪਰੀ ਹੈ। ਜਾਣਕਾਰੀ ਮੁਤਾਬਕ ਮਹਿਜ 900 ਰੁਪਏ ਦੀ ਚੋਰੀ ਦੇ ਦੋਸ਼ ਵਿਚ ਬੱਚੇ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਦਰੱਖ਼ਤ ਨਾਲ ਟੰਗ ਦਿੱਤਾ ਗਿਆ। 

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੱਚੇ ਦੀ ਪਛਾਣ ਮਕੇਸ਼ਰ ਮਹਤੋ ਦੇ ਪੁੱਤਰ ਵਿਵੇਕ ਕੁਮਾਰ ਦੇ ਤੌਰ 'ਤੇ ਹੋਈ ਹੈ। ਪੰਚਾਇਤ ਵਿਚ ਵਿਵੇਕ ਨੇ ਪੈਸੇ ਚੋਰੀ ਕਰਨ ਦੀ ਗੱਲ ਕਬੂਲ ਕੀਤੀ ਸੀ।

ਦਰਅਸਲ ਬੱਚੇ ਦੀ ਪਿਤਾ ਨੇ ਪੰਚਾਇਤ ਵਿਚ ਪੈਸੇ ਵਾਪਸ ਕਰਨ ਦੀ ਗੱਲ ਵੀ ਆਖੀ ਸੀ ਪਰ ਉਸੇ ਰਾਤ ਵਿਵੇਕ ਗਾਇਬ ਹੋ ਗਿਆ ਅਤੇ ਸਵੇਰੇ ਉਸ ਦੀ ਲਾਸ਼ ਦਰੱਖ਼ਤ ਨਾਲ ਲਟਕਦੀ ਹੋਈ ਮਿਲੀ। ਇਸ ਮਾਮਲੇ ਵਿਚ ਪੁਲਸ ਨੇ ਦੱਸਿਆ ਕਿ ਇਕ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਘਟਨਾ ਵਾਲੀ ਥਾਂ 'ਤੇ FSL ਟੀਮ ਵੀ ਜਾਂਚ ਕਰ ਰਹੀ ਹੈ ਅਤੇ ਨਮੂਨਿਆਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ।


Tanu

Content Editor

Related News