ਪਾਵਰਕਾਮ ਨੇ ਬਿਜਲੀ ਚੋਰੀ ’ਤੇ ਕੱਸਿਆ ਸ਼ਿਕੰਜਾ, ਬਿਜਲੀ ਚੋਰੀ ਦੇ 37 ਕੇਸ ਫੜੇ, 21 ਲੱਖ ਵਸੂਲਿਆ ਜੁਰਮਾਨਾ

Tuesday, Jun 25, 2024 - 05:11 PM (IST)

ਪਾਵਰਕਾਮ ਨੇ ਬਿਜਲੀ ਚੋਰੀ ’ਤੇ ਕੱਸਿਆ ਸ਼ਿਕੰਜਾ, ਬਿਜਲੀ ਚੋਰੀ ਦੇ 37 ਕੇਸ ਫੜੇ, 21 ਲੱਖ ਵਸੂਲਿਆ ਜੁਰਮਾਨਾ

ਚੋਗਾਵਾਂ (ਹਰਜੀਤ)-ਦਿਨੋਂ ਦਿਨ ਵੱਧ ਰਹੀ ਬਿਜਲੀ ਦੀ ਖ਼ਪਤ ਨੂੰ ਦੇਖਦਿਆਂ ਪਾਵਰਕਾਮ ਸੀ. ਐੱਮ. ਡੀ. ਇੰਜੀਨੀਅਰ ਬਲਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਨਫੋਰਸਮੈਂਟ ਦੇ ਐਕਸੀਅਨ ਰਾਹੁਲ ਅਨੰਦ, ਐੱਮ. ਡੀ. ਪਰਮਿੰਦਰ ਸਿੰਘ, ਐੱਸ. ਡੀ. ਓ. ਗੁਰਿੰਦਰਪਾਲ ਸਿੰਘ, ਐੱਸ. ਡੀ. ਓ. ਰਾਮ ਸਿੰਘ, ਜੇ. ਈ. ਤਰੁਣ ਸ਼ਰਮਾ, ਜੇ. ਈ. ਅਭਿਮਨਿਯੂ ਸ਼ਰਮਾ, ਜੇ. ਈ. ਭੁਪਿੰਦਰ ਸਿੰਘ ਆਦਿ ਟੀਮ ਵੱਲੋਂ ਸਬ ਡਵੀਜ਼ਨ ਚੋਗਾਵਾਂ ਅਤੇ ਸਬ ਡਵੀਜ਼ਨ ਲੋਪੋਕੇ ਵਿਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਕੇ ਬਿਜਲੀ ਚੋਰੀ ਦੇ 37 ਕੇਸ ਕਾਬੂ ਕੀਤੇ, ਜਿਨ੍ਹਾਂ 21 ਲੱਖ ਦੇ ਕਰੀਬ ਜੁਰਮਾਨੇ ਪਾਏ ਗਏ।

ਇਹ ਵੀ ਪੜ੍ਹੋ-  ਸ੍ਰੀ ਹਰਿਮੰਦਰ ਸਾਹਿਬ 'ਚ 'ਯੋਗਾ' ਕਰਨ ਦੀ ਘਟਨਾ ਤੋਂ ਬਾਅਦ SGPC ਸਖ਼ਤ, ਜਾਰੀ ਕੀਤੀਆਂ ਵਿਸ਼ੇਸ਼ ਹਦਾਇਤਾਂ

ਇਸ ਸਬੰਧੀ ਐਕਸੀਅਨ ਰਾਹੁਲ ਅਨੰਦ ਨੇ ਕਿਹਾ ਕਿ ਇਸ ਵਾਰ ਬਿਜਲੀ ਦੀ ਖ਼ਪਤ ਇੰਨੀ ਵੱਧ ਚੁੱਕੀ ਹੈ ਕਿ 16 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਚੁੱਕੀ ਜੋ ਕਿ ਹੁਣ ਤੱਕ ਦਾ ਰਿਕਾਰਡ ਹੈ। ਇੰਨੀ ਖ਼ਪਤ ਨੂੰ ਪੂਰਾ ਕਰਨ ਲਈ ਮਹਿੰਗੇ ਰੇਟ ’ਤੇ ਬਿਜਲੀ ਖ਼ਰੀਦਣੀ ਪੈ ਰਹੀ ਹੈ ਜਦਕਿ ਝੋਨੇ ਦਾ ਸੀਜ਼ਨ ਅਜੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ। ਹੁਣ ਤੱਕ ਲਗਭਗ 40 ਪ੍ਰਤੀਸ਼ਤ ਹੀ ਮੋਟਰਾਂ ਚੱਲ ਰਹੀਆਂ ਹਨ, ਜਿਸ ਤੋਂ ਸਪੱਸ਼ਟ ਹੈ ਕਿ ਆਉਣ ਵਾਲੇ ਦਿਨਾਂ ਵਿਚ ਬਿਜਲੀ ਦੀ ਖਪਤ ਹੋਰ ਵਧੇਗੀ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਕੁੜੀ ਵੱਲੋਂ ਧਮਕੀਆਂ ਮਿਲਣ ਦੇ ਬਿਆਨ 'ਤੇ ਬੋਲੇ ਭਾਈ ਗਰੇਵਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News