ਗੁਰਦੁਆਰਾ ਸਾਹਿਬ ਦੀ ਗੋਲਕ ਚੋਰੀ ਕਰਨ ਵਾਲੇ ਕਾਬੂ
Monday, Jun 17, 2024 - 06:11 PM (IST)
ਹਰੀਕੇ ਪੱਤਣ (ਲਵਲੀ)- ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਜੋਤੀਸ਼ਾਹ ਵਿਖੇ ਗੁਰਦੁਆਰਾ ਸਾਹਿਬ ਦੀ ਗੋਲਕ ਤੇ 25 ਕਿੱਲੋ ਖੰਡ ਚੋਰੀ ਕਰਨ ਵਾਲਿਆਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਗ੍ਰੰਥੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਗੁਰਦੁਆਰਾ ਆਸਾ ਸਿੰਘ ਪਿੰਡ ਜੋਤੀਸ਼ਾਹ ਵਿਖੇ ਗ੍ਰੰਥੀ ਹਾਂ, ਬੀਤੇ ਦਿਨੀਂ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਉੱਠਿਆ ਤਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੀ ਗੋਲਕ ਦਾ ਜਿੰਦਰਾ ਟੁੱਟਾ ਪਿਆ ਸੀ ਅਤੇ ਕਮਰੇ ’ਚ ਪਈ 25 ਕਿੱਲੋ ਖੰਡ ਦੀ ਬੋਰੀ ਵੀ ਗਾਇਬ ਸੀ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਵੱਡੀ ਵਾਰਦਾਤ, ਵਿਅਕਤੀ ਨੇ ਮਾਂ-ਪੁੱਤ 'ਤੇ ਚਾੜ੍ਹਿਆ ਟਰੈਕਟਰ, ਮਾਂ ਦੀ ਮੌਤ
ਇਸ ਸਬੰਧੀ ਥਾਣਾ ਪੁਲਸ ਚੌਕੀ ਸਭਰਾ ਸੂਚਨਾ ਦਿੱਤੀ ਗਈ। ਇਸ ਮੌਕੇ ਸੀਨੀਅਰ ‘ਆਪ’ ਆਗੂ ਗੁਰਪ੍ਰੀਤ ਸਿੰਘ ਗੋਰਾ ਜੋਤੀਸ਼ਾਹ , ਸਰਪੰਚ ਨਰਿੰਦਰ ਸਿੰਘ ਜੋਤੀਸ਼ਾਹ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਸ ਵੱਲੋਂ ਚੋਰ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਕੋਲੋਂ 25 ਕਿੱਲੋ ਖੰਡ ਤੇ ਗੋਲਕ ਵੀ ਬਰਾਮਦ ਕਰ ਲਈ ਗਈ ਹੈ । ਇਸ ਸਬੰਧੀ ਪੁਲਸ ਦੇ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਨਵਾਂ ਕਿਲਾ ਸਭਰਾ ਤੇ ਲਵਪ੍ਰੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਸਭਰਾ ਨੂੰ ਕਾਬੂ ਕਰਕੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਮੌਤ ਦੇ ਮੂੰਹ 'ਚੋਂ ਬਚ ਕੇ ਵਤਨ ਪਰਤਿਆ ਮਾਪਿਆਂ ਦਾ ਇਕਲੌਤਾ ਪੁੱਤ, 9 ਸਾਲ ਬਾਅਦ ਮਿਲ ਕੇ ਭਾਵੁਕ ਹੋਈ ਮਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8