ਦੁਨੀਆ ਦੀਆਂ ਟਾਇਰ ਬਣਾਉਣ ਵਾਲੀਆਂ ਟਾਪ 13 ਕੰਪਨੀਆਂ ’ਚ ਭਾਰਤ ਦੀਆਂ 4 ਕੰਪਨੀਆਂ ਸ਼ਾਮਲ
Thursday, Jun 06, 2024 - 10:43 AM (IST)
ਨਵੀਂ ਦਿੱਲੀ (ਇੰਟ.) – ਐੱਮ. ਆਰ. ਐੱਫ. ਦਾ ਨਾਂ ਸੁਣਿਆ ਹੀ ਹੋਵੇਗਾ। ਟਾਇਰ ਬਣਾਉਣ ਵਾਲੀ ਚੇਨਈ ਦੀ ਇਸ ਕੰਪਨੀ ਦਾ ਸ਼ੇਅਰ ਭਾਰਤ ਦਾ ਸਭ ਤੋਂ ਮਹਿੰਗਾ ਸਟਾਕ ਹੈ। ਅਜੇ ਕੰਪਨੀ ਦੇ ਇਕ ਸ਼ੇਅਰ ਦੀ ਕੀਮਤ ਲਗਭਗ ਇਕ ਲੱਖ 25 ਹਜ਼ਾਰ ਰੁਪਏ ਹੈ ਪਰ ਇਹ ਟਾਇਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਨਹੀਂ ਹੈ। ਦੇਸ਼ ਦੀ ਸਭ ਤੋਂ ਵੱਡੀ ਟਾਇਰ ਕੰਪਨੀ ਦਾ ਖਿਤਾਬ ਬਾਲਕ੍ਰਿਸ਼ਨ ਇੰਡਸਟ੍ਰੀਜ਼ ਦੇ ਨਾਂ ਹੈ। ਇਹ ਆਫ-ਹਾਈਵੇਅ ਟਾਇਰ ਬਣਾਉਂਦੀ ਹੈ ਭਾਵ ਇਹ ਐਗਰੀਕਲਚਰਲ ਟਾਇਰ (ਟ੍ਰੈਕਟਰਜ਼), ਇੰਡਸਟ੍ਰੀਅਲ ਟਾਇਰ (ਕ੍ਰੇਨ, ਗ੍ਰੇਡਰ) ਅਤੇ ਓ. ਟੀ. ਆਰ. ਟਾਇਰ ਬਣਾਉਂਦੀ ਹੈ। ਦੁਨੀਆ ਦੀਆਂ ਟਾਪ 13 ਕੰਪਨੀਆਂ ’ਚ ਭਾਰਤ ਦੀਆਂ ਸਭ ਤੋਂ ਵੱਧ 4 ਕੰਪਨੀਆਂ ਸ਼ਾਮਲ ਹਨ। ਇਨ੍ਹਾਂ ’ਚ ਬਾਲਕ੍ਰਿਸ਼ਨ ਇੰਡਸਟ੍ਰੀਜ਼, ਮਦਰਾਸ ਰਬੜ ਫੈਕਟਰੀ, ਅਪੋਲੋ ਟਾਇਰਜ਼ ਅਤੇ ਸੀਏਟ ਸ਼ਾਮਲ ਹਨ।
ਇਹ ਵੀ ਪੜ੍ਹੋ : LokSabha Election : ਕੰਗਨਾ ਰਣੌਤ ਨੇ ਦਰਜ ਕੀਤੀ ਵੱਡੀ ਜਿੱਤ, ਕਾਂਗਰਸ ਉਮੀਦਵਾਰ ਨੂੰ 74755 ਵੋਟਾਂ ਨਾਲ ਹਰਾਇਆ
ਇਸ ਸੂਚੀ ’ਚ ਚੀਨ ਦੀ ਕੋਈ ਵੀ ਕੰਪਨੀ ਸ਼ਾਮਲ ਨਹੀਂ ਹੈ। ਅਮਰੀਕਾ ਅਤੇ ਜਾਪਾਨ ਦੀਆਂ 2-2 ਕੰਪਨੀਆਂ ਨੂੰ ਇਸ ਸੂਚੀ ’ਚ ਜਗ੍ਹਾ ਮਿਲੀ ਹੈ। ਦੁਨੀਆ ’ਚ ਟਾਇਰ ਬਣਾਉਣ ਵਾਲੀਆਂ ਕੰਪਨੀਆਂ ਦੀ ਇਸ ਸੂਚੀ ’ਚ ਟਾਪ ’ਤੇ ਜਾਪਾਨ ਦੀ ਕੰਪਨੀ ਬ੍ਰਿਜਸਟੋਨ ਹੈ। ਫ੍ਰਾਂਸ ਦੀ ਕੰਪਨੀ ਮਿਸ਼ੇਲਿਨ ਇਸ ਸੂਚੀ ’ਚ ਦੂਜੇ ਨੰਬਰ ’ਤੇ ਹੈ। ਤੀਜੇ ਨੰਬਰ ’ਤੇ ਜਰਮਨ ਕੰਪਨੀ ਕਾਂਟੀਨੈਂਟਲ ਹੈ। ਭਾਰਤ ਦੀ ਕੰਪਨੀ ਬਾਲਕ੍ਰਿਸ਼ਨ ਇੰਡਸਟ੍ਰੀਜ਼ ਚੌਥੇ ਅਤੇ ਐੱਮ. ਅਾਰ. ਐੱਫ. 5ਵੇਂ ਨੰਬਰ ’ਤੇ ਹੈ। ਇਟਲੀ ਦੀ ਕੰਪਨੀ ਪਿਰੇਲੀ 6ਵੇਂ ਨੰਬਰ ’ਤੇ ਹੈ। ਅਮਰੀਕੀ ਕੰਪਨੀ ਗੁਡਈਅਰ ਇਸ ਸੂਚੀ ’ਚ 7ਵੇਂ, ਦੱਖਣੀ ਕੋਰੀਆ ਦੀ ਹੈਨਕੁਕ ਟਾਇਰ 8ਵੇਂ, ਭਾਰਤ ਦੇ ਅਪੋਲੋ ਟਾਇਰ 9ਵੇਂ, ਜਾਪਾਨ ਦੀ ਟੋਯੋ ਟਾਇਰ 10ਵੇਂ, ਫਿਨਲੈਂਡ ਦੀ ਨੋਕੀਅਨ ਟਾਇਰਜ਼ 11ਵੇਂ, ਭਾਰਤ ਦੀ ਸੀਏਟ 12ਵੇਂ ਅਤੇ ਅਮਰੀਕਾ ਦੀ ਟਾਈਟਨ ਇੰਟਰਨੈਸ਼ਨਲ 13ਵੇਂ ਨੰਬਰ ’ਤੇ ਹੈ।
ਇਹ ਵੀ ਪੜ੍ਹੋ : ਗੁਜਰਾਤ ਤੋਂ ਅਮਿਤ ਸ਼ਾਹ ਦੀ ਬੰਪਰ ਜਿੱਤ, ਕਾਂਗਰਸ ਦੀ ਸੋਨਲ ਪਟੇਲ ਨੂੰ 744716 ਵੋਟਾਂ ਨਾਲ ਹਰਾਇਆ
2030 ਤੱਕ 5 ਅਰਬ ਡਾਲਰ ਤੋਂ ਵੱਧ ਦੇ ਐਕਸਪੋਰਟ ਦਾ ਟੀਚਾ
ਆਟੋਮੋਟਿਵ ਟਾਇਰ ਮੈਨੂਫੈਕਚਰਰਜ਼ ਐਸੋਸੀਏਸ਼ਨ (ਏ. ਟੀ. ਐੱਮ. ਏ.) ਦੇ ਚੇਅਰਮੈਨ ਅੰਸ਼ੁਮਨ ਸਿੰਘਾਨੀਆ ਨੇ ਹਾਲ ’ਚ ਕਿਹਾ ਸੀ ਕਿ ਭਾਰਤ ਦੀ ਟਾਇਰ ਇੰਡਸਟ੍ਰੀ ਸਾਲ 2030 ਤੱਕ 5 ਅਰਬ ਡਾਲਰ ਨਾਲੋਂ ਵੱਧ ਐਕਸਪੋਰਟ ਦਾ ਟੀਚਾ ਲੈ ਕੇ ਚੱਲ ਰਹੀ ਹੈ। ਪਿਛਲੇ 4 ਸਾਲਾਂ ’ਚ ਦੇਸ਼ ਤੋਂ ਟਾਇਰ ਦੇ ਐਕਸਪੋਰਟ ’ਚ ਕਾਫੀ ਤੇਜ਼ੀ ਆਈ ਹੈ। ਭਾਰਤ ਤੋਂ 170 ਤੋਂ ਵੱਧ ਦੇਸ਼ਾਂ ਨੂੰ ਟਾਇਰ ਐਕਸਪੋਰਟ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : NOTA ਨੇ ਤੋੜਿਆ ਆਪਣਾ ਹੁਣ ਤੱਕ ਦਾ ਰਿਕਾਰਡ , ਇੰਦੌਰ 'ਚ ਮਿਲੀਆਂ 1 ਲੱਖ ਤੋਂ ਵੱਧ ਵੋਟਾਂ
ਯੂਰਪ, ਅਮਰੀਕਾ, ਬ੍ਰਾਜ਼ੀਲ, ਯੂ. ਏ. ਈ. ਅਤੇ ਯੂ. ਕੇ. ਵਰਗੇ ਗਲੋਬਲ ਮਾਰਕੀਟਸ ਨੇ ਭਾਰਤੀ ਟਾਇਰਾਂ ਦਾ ਲੋਹਾ ਮੰਨਿਆ ਹੈ। ਕਾਮਰਸ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਫਾਈਨਾਂਸ਼ੀਅਲ ਈਅਰ 2023 ’ਚ ਭਾਰਤ ਤੋਂ 23,125 ਕਰੋੜ ਰੁਪਏ ਦੇ ਟਾਇਰ ਐਕਸਪੋਰਟ ਕੀਤੇ ਸਨ। ਭਾਰਤ ਦੇ ਟਾਇਰ ਐਕਸਪੋਰਟ ’ਚ ਅਮਰੀਕਾ ਦੀ 25 ਫੀਸਦੀ ਹਿੱਸੇਦਾਰੀ ਹੈ।
ਇਹ ਵੀ ਪੜ੍ਹੋ : ਭਾਜਪਾ ਨੇ ਹਿਮਾਚਲ ਦੀਆਂ ਸਾਰੀਆਂ ਚਾਰ ਸੀਟਾਂ ਜਿੱਤ ਕੇ ਬਣਾਈ ਹੈਟ੍ਰਿਕ , ਕੰਗਨਾ ਰਣੌਤ ਨੇ ਵਿਕਰਮਾਦਿੱਤਿਆ ਨੂੰ ਹਰਾਇਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8