ਟੈਲੀਗ੍ਰਾਮ ''ਤੇ ਮੈਸਜ ਕਰ ਕੇ ਦਿੱਤਾ ਪਾਰਟ-ਟਾਈਮ ਨੌਕਰੀ ਦਾ ਝਾਂਸਾ, ਮਾਰ ਲਈ 30 ਲੱਖ ਤੋਂ ਵੱਧ ਦੀ ਠੱਗੀ

12/19/2023 3:28:46 AM

ਚੰਡੀਗੜ੍ਹ (ਸੁਸ਼ੀਲ ਰਾਜ)- ਹੋਟਲ ਵਿਚ ਆਨਲਾਈਨ ਰਿਜ਼ਰਵੇਸ਼ਨ ਕਰਨ ਦੇ ਨਾਂ ’ਤੇ ਲੁਟੇਰਿਆਂ ਨੇ ਸੈਕਟਰ-38 ਦੇ ਵਸਨੀਕ ਨਾਲ 30 ਲੱਖ 38 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਮਨੋਜ ਸਹਿਗਲ ਨੇ ਮਹਿਸੂਸ ਕੀਤਾ ਕਿ ਉਸ ਨਾਲ ਠੱਗੀ ਹੋਈ ਹੈ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰਕੇ ਮਨੋਜ ਸਹਿਗਲ ਦੀ ਸ਼ਿਕਾਇਤ ’ਤੇ ਅਣਪਛਾਤੇ ਠੱਗਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਪਤਨੀ ਕਰਦੀ ਹੈ ਨਸ਼ਾ, ਉਸ ਦੇ ਨਸ਼ੇ ਦੀ ਪੂਰਤੀ ਲਈ ਜਗਦੀਪ ਬਣ ਗਿਆ ਹੈਰੋਇਨ ਸਮੱਗਲਰ

ਸੈਕਟਰ-38 ਦੇ ਰਹਿਣ ਵਾਲੇ 56 ਸਾਲਾ ਮਨੋਜ ਸਹਿਗਲ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ 4 ਅਕਤੂਬਰ ਨੂੰ ਉਸ ਦੇ ਟੈਲੀਗ੍ਰਾਮ ’ਤੇ ਇਕ ਮੈਸੇਜ ਆਇਆ ਸੀ, ਜਿਸ ਵਿਚ ਪਾਰਟ ਟਾਈਮ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ। 6 ਅਕਤੂਬਰ ਨੂੰ ਇਕ ਕੁੜੀ ਦਾ ਮੈਸੇਜ ਆਇਆ ਅਤੇ ਉਸ ਨੇ ਸ਼ਿਕਾਇਤਕਰਤਾ ਨੂੰ ਹੋਟਲ ਰਿਜ਼ਰਵੇਸ਼ਨ ਦੇ ਕੰਮ ਬਾਰੇ ਦੱਸਿਆ ਅਤੇ ਉਸ ਦੀ ਟੈਲੀਗ੍ਰਾਮ ਆਈ.ਡੀ. ਬਣਾ ਕੇ ਉਸ ਨੂੰ ਟੈਲੀਗ੍ਰਾਮ ਗਰੁੱਪ ਵਿਚ ਸ਼ਾਮਲ ਕਰ ਲਿਆ ਗਿਆ। 

ਬਾਅਦ ਵਿਚ ਉਸ ਨੇ ਏ.ਪੀ.ਕੇ. ਫੈਸ਼ਨ ਦੇ ਨਾਂ ’ਤੇ ਬੈਂਕ ਖਾਤੇ ਬਾਰੇ ਦੱਸਿਆ ਅਤੇ ਕਿਹਾ ਕਿ ਕੰਮ ਸ਼ੁਰੂ ਕਰਨ ਲਈ ਉਸ ਵਿਚ 10,000 ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਰਕਮ ਜਮ੍ਹਾ ਕਰਵਾਉਣ ਤੋਂ ਬਾਅਦ ਸ਼ਿਕਾਇਤਕਰਤਾ ਨੂੰ 90 ਬੁਕਿੰਗ ਸਲਾਟ ਦਿੱਤੇ ਗਏ। ਇਸ ਵਿਚ ਰੈਗੂਲਰ, ਡੀਲਕਸ ਅਤੇ ਪ੍ਰੀਮੀਅਮ ਸ਼੍ਰੇਣੀਆਂ ਸਨ।

ਇਹ ਵੀ ਪੜ੍ਹੋ- ਪਤੀ ਦੇ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਆ ਕੇ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦਿੱਤਾ ਰੂਹ ਕੰਬਾਊ ਵਾਰਦਾਤ ਨੂੰ ਅੰਜਾਮ

ਸਹਿਗਲ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਬੁਕਿੰਗ ਡੀਲਕਸ ਹੋਣ ਕਾਰਨ 10,000 ਰੁਪਏ ਨੈਗੇਟਿਵ ਹੋ ਗਏ ਸਨ ਅਤੇ ਹੁਣ ਉਨ੍ਹਾਂ ਨੂੰ 47,158 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ। ਇਸ ਦੇ ਨਾਲ ਹੀ ਉਸ ਨੂੰ ਇਹ ਧੋਖਾ ਦਿੱਤਾ ਗਿਆ ਕਿ ਉਸ ਨੂੰ ਬੋਨਸ ਮਿਲੇਗਾ। ਇਸੇ ਤਰ੍ਹਾਂ ਉਸ ਤੋਂ ਪੈਸੇ ਵਸੂਲੇ ਜਾਣ ਲੱਗੇ। ਠੱਗਾਂ ਨੇ ਮਨੋਜ ਸਹਿਗਲ ਨਾਲ 30 ਲੱਖ 38 ਹਜ਼ਾਰ ਰੁਪਏ ਦੀ ਠੱਗੀ ਮਾਰੀ। 

ਧੋਖੇਬਾਜ਼ ਉਨ੍ਹਾਂ ਨੂੰ ਲੱਖਾਂ ਦਾ ਬੋਨਸ ਅਤੇ ਨਿਵੇਸ਼ ਕੀਤੀ ਰਕਮ ਮਿਲਣ ਦੀ ਗੱਲ ਕਹਿੰਦੇ ਰਹੇ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਬੈਂਕ ਖਾਤਿਆਂ ਰਾਹੀਂ ਧੋਖਾਧੜੀ ਕਰਨ ਵਾਲਿਆਂ ਬਾਰੇ ਸੁਰਾਗ ਲੱਭਣ ਵਿਚ ਲੱਗੀ ਹੋਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News