ਦੇਖੋ ਕਿਵੇਂ ਠੱਗ ਲੋਕਾਂ ਨੂੰ ਬਣਾਉਂਦੇ ਨੇ ਸ਼ਿਕਾਰ, ਟ੍ਰੇਡਿੰਗ ਸਿਖਾਉਣ ਦੇ ਨਾਂ ''ਤੇ ਮਾਰ ਲਈ 75 ਲੱਖ ਦੀ ਠੱਗੀ
Sunday, Apr 21, 2024 - 09:36 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਅੱਜ-ਕੱਲ ਸ਼ਾਤਿਰ ਠੱਗ ਲੋਕਾਂ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦੇ ਨਿੱਤ ਨਵੇਂ ਹਥਕੰਡੇ ਅਪਣਾਉਂਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ਤੋਂ, ਜਿੱਥੇ ਵਟਸਐਪ ਗਰੁੱਪ ਰਾਹੀਂ ਟ੍ਰੇਡਿੰਗ ਸਿਖਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਕੋਲੋਂ 75 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ ਹੈ।
ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਬਰਨਾਲਾ ਸੰਦੀਪ ਮਲਿਕ ਨੇ ਦੱਸਿਆ ਕਿ ਥਾਣਾ ਸਿਟੀ ਵਨ ਬਰਨਾਲਾ ਵਿਖੇ ਅਮਨਦੀਪ ਪਾਲ ਪੁੱਤਰ ਅੰਮ੍ਰਿਤਪਾਲ ਵਾਸੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਕਿ ਦਸੰਬਰ 2023 ਵਿਚ ਉਸ ਨੇ ਫੇਸਬੁੱਕ ਰਾਹੀਂ 'ਟ੍ਰੇਡਿੰਗ ਸਕੀਮ' ਵਟਸਐਪ ਗਰੁੱਪ ਜੁਆਇਨ ਕੀਤਾ ਸੀ, ਜਿਸ ਵਿਚ ਆਨਲਾਈਨ ਟ੍ਰੇਡਿੰਗ ਕਰਨੀ ਸਿਖਾਈ ਜਾਂਦੀ ਹੈ।
ਇਹ ਵੀ ਪੜ੍ਹੋ- ਜਦੋਂ DSP ਦੀ ਰਿਹਾਇਸ਼ 'ਚ ਵੜ ਗਏ ਜ਼ਹਿਰੀਲੇ ਸੱਪ ! ਦੇਖੋ ਸਪੇਰੇ ਨੇ ਕਿਵੇਂ ਬੀਨ ਵਜਾ ਕੇ ਕੀਤੇ ਕਾਬੂ
ਉਸ ਨੇ ਅੱਗੇ ਦੱਸਿਆ ਕਿ 30-40 ਦਿਨਾ ਬਾਅਦ ਗਰੁੱਪ ਵਾਲਿਆਂ ਨੇ ਇਕ ਰਿਟੇਲ ਦੀ ਐਪ ਡਾਊਨਲੋਡ ਕਰਵਾਈ, ਜਿਸ ਵਿਚ ਇਸਟੀਟਿਊਸ਼ਨਲ ਟ੍ਰੇਡਿੰਗ ਕਰਨ ਲਈ ਕਿਹਾ ਗਿਆ ਜਿਸ ਵਿਚ ਉਨ੍ਹਾਂ ਉਸ ਕੋਲੋਂ ਵੱਖ-ਵੱਖ ਖਾਤਿਆਂ ਵਿਚ ਪੈਸੇ ਜਮ੍ਹਾ ਕਰਵਾ ਲਏ।
ਇਸ ਤੋਂ ਕੁਝ ਦਿਨਾਂ ਬਾਅਦ ਜਦੋਂ ਉਸ ਨੇ ਆਪਣੀ ਬਣਦੀ ਰਕਮ ਵਾਪਸ ਮੰਗੀ ਤਾਂ ਉਨ੍ਹਾਂ ਨੇ ਅਮਨਦੀਪ ਕੋਲੋਂ ਹੋਰ ਪੈਸਿਆਂ ਦੀ ਮੰਗ ਕੀਤੀ। ਹੁਣ ਤੱਕ ਉਸ ਨੇ 75 ਲੱਖ ਰੁਪਏ ਉਨ੍ਹਾਂ ਦੇ ਵੱਖ-ਵੱਖ ਖਾਤਿਆਂ 'ਚ ਭੇਜ ਦਿੱਤੇ ਹਨ। ਹੁਣ ਜਦੋਂ ਉਹ ਹੋਰ ਪੈਸਿਆਂ ਦੀ ਮੰਗ ਕਰਨ ਲੱਗੇ ਤਾਂ ਅਮਨਦੀਪ ਨੇ ਪੁਲਸ ਕੋਲ ਪਹੁੰਚ ਕਰ ਕੇ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ- ਪਹਿਲਾਂ UK ਦਾ ਝਾਂਸਾ ਦੇ ਕੇ ਭੇਜ ਦਿੱਤਾ ਦੁਬਈ, ਫਿਰ USA ਭੇਜਣ ਦੇ ਨਾਂ 'ਤੇ ਠੱਗ ਲਏ 23 ਲੱਖ, ਮਾਮਲਾ ਦਰਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e