ਸਾਲ 2023-24 ''ਚ ਸੋਨੇ ਦਾ ਆਯਾਤ 30 ਫ਼ੀਸਦੀ ਵਧ ਕੇ 45.54 ਅਰਬ ਡਾਲਰ ਹੋਇਆ
Saturday, May 11, 2024 - 11:27 AM (IST)
ਨਵੀਂ ਦਿੱਲੀ (ਭਾਸ਼ਾ) - ਮਜ਼ਬੂਤ ਘਰੇਲੂ ਮੰਗ ਰਹਿਣ ਕਾਰਨ ਦੇਸ਼ 'ਚ ਸੋਨੇ ਦਾ ਆਯਾਤ ਵਿੱਤੀ ਸਾਲ 2023-24 'ਚ 30 ਫ਼ੀਸਦੀ ਵਧ ਕੇ 45.54 ਅਰਬ ਡਾਲਰ ਹੋ ਗਿਆ। ਇਸ ਗੱਲ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਸਰਕਾਰੀ ਅੰਕੜਿਆਂ 'ਚ ਦਿੱਤੀ ਗਈ ਹੈ। ਵਿੱਤੀ ਸਾਲ 2022-23 'ਚ ਸੋਨੇ ਦਾ ਆਯਾਤ 35 ਅਰਬ ਡਾਲਰ ਸੀ। ਵਣਜ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਮਾਰਚ 'ਚ ਕੀਮਤੀ ਧਾਤੂ ਦਾ ਆਯਾਤ 53.56 ਫ਼ੀਸਦੀ ਘੱਟ ਕੇ 1.53 ਅਰਬ ਡਾਲਰ ਰਹਿ ਗਿਆ।
ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਝਟਕਾ, ਮਹਿੰਗਾ ਹੋਇਆ ਸੋਨਾ-ਚਾਂਦੀ, ਚੈਕ ਕਰੋ ਅੱਜ ਦਾ ਰੇਟ
ਸਵਿਟਜ਼ਰਲੈਂਡ ਸੋਨੇ ਦੇ ਆਯਾਤ ਦਾ ਸਭ ਤੋਂ ਵੱਡਾ ਸਰੋਤ ਹੈ, ਜਿਸ ਦੀ ਹਿੱਸੇਦਾਰੀ 40 ਫ਼ੀਸਦੀ ਹੈ। ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਆਯਾਤ ਵਿਚ ਹਿੱਸੇਦਾਰੀ 16 ਫ਼ੀਸਦੀ ਅਤੇ ਦੱਖਣੀ ਅਫਰੀਕਾ ਦੀ ਕਰੀਬ 10 ਫ਼ੀਸਦੀ ਹੈ। ਦੇਸ਼ ਦੇ ਕੁੱਲ ਆਯਾਤ ਵਿੱਚ ਸੋਨੇ ਦੀ ਹਿੱਸੇਦਾਰੀ ਪੰਜ ਫ਼ੀਸਦੀ ਤੋਂ ਵੱਧ ਰਹੀ ਹੈ। ਫਿਲਹਾਲ ਸੋਨੇ 'ਤੇ 15 ਫ਼ੀਸਦੀ ਇੰਪੋਰਟ ਡਿਊਟੀ ਹੈ।
ਇਹ ਵੀ ਪੜ੍ਹੋ - Gold Loan ਲੈਣ ਵਾਲੇ ਲੋਕਾਂ ਲਈ ਅਹਿਮ ਖ਼ਬਰ, RBI ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਸੋਨੇ ਦਾ ਆਯਾਤ ਵਧਣ ਦੇ ਬਾਵਜੂਦ ਦੇਸ਼ ਦਾ ਵਪਾਰ ਘਾਟਾ (ਆਯਾਤ ਅਤੇ ਨਿਰਯਾਤ ਵਿਚਲਾ ਅੰਤਰ) ਪਿਛਲੇ ਵਿੱਤੀ ਸਾਲ ਵਿਚ ਘਟ ਕੇ 240.18 ਅਰਬ ਡਾਲਰ ਰਹਿ ਗਿਆ, ਜਦੋਂ ਕਿ 2022-23 ਵਿਚ ਇਹ ਵਪਾਰ ਘਾਟਾ 265 ਅਰਬ ਡਾਲਰ ਸੀ। ਚੀਨ ਤੋਂ ਬਾਅਦ ਭਾਰਤ ਦੁਨੀਆ ਵਿੱਚ ਸੋਨੇ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ। ਇਹ ਦਰਾਮਦ ਮੁੱਖ ਤੌਰ 'ਤੇ ਗਹਿਣਾ ਉਦਯੋਗ ਦੀ ਮੰਗ ਨੂੰ ਪੂਰਾ ਕਰਦਾ ਹੈ।
ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8