ਪਾਲਿਸੀ ਕਰਵਾਉਣ ਦਾ ਝਾਂਸਾ ਦੇ ਕੇ 2.45 ਕਰੋੜ ਦੀ ਠੱਗੀ

Thursday, May 02, 2024 - 11:59 AM (IST)

ਪਾਲਿਸੀ ਕਰਵਾਉਣ ਦਾ ਝਾਂਸਾ ਦੇ ਕੇ 2.45 ਕਰੋੜ ਦੀ ਠੱਗੀ

ਲੁਧਿਆਣਾ (ਜ.ਬ.) : ਵੱਖ-ਵੱਖ ਕੰਪਨੀਆਂ ਦੀ ਪਾਲਿਸੀ ਕਰਵਾਉਣ ਦਾ ਝਾਂਸਾ ਦੇ ਕੇ ਠੱਗਾਂ ਨੇ ਇਕ ਵਿਅਕਤੀ ਤੋਂ 2.45 ਕਰੋੜ ਰੁਪਏ ਠੱਗ ਲਏ। ਇਸ ਸਬੰਧੀ ਲੋਹਾਰਾ ਦੇ ਗੁਰਨਾਮ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਡਾਬਾ ਦੀ ਪੁਲਸ ਨੇ 4 ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ 4 ਅਣਪਛਾਤਿਆਂ ’ਤੇ ਪਰਚਾ ਦਰਜ ਕੀਤਾ ਹੈ।

ਮੁਲਜ਼ਮ ਸ਼ਰਣਜੀਤ ਸਿੰਘ, ਰਾਜੇਸ਼ਵਰੀ, ਕੈਪਟਨ ਅਤੇ ਵਰਸ਼ਾ ਹਨ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਸ਼ਿਕਾਇਤ ’ਚ ਗੁਰਨਾਮ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਮਿਲੀਭੁਗਤ ਕਰ ਕੇ ਉਸ ਨੂੰ ਝਾਂਸੇ ’ਚ ਲੈ ਲਿਆ। ਫਿਰ ਵੱਖ-ਵੱਖ ਕੰਪਨੀਆਂ ਦੀ ਪਾਲਿਸੀ ਕਰਵਾਉਣ ਦਾ ਝਾਂਸਾ ਦੇ ਕੇ ਵੱਖ-ਵੱਖ ਸਮਿਆਂ ’ਤੇ 2 ਕਰੋੜ 45 ਲੱਖ ਰੁਪਏ ਹਾਸਲ ਕਰ ਕੇ ਉਸ ਨਾਲ ਧੋਖਾਦੇਹੀ ਕੀਤੀ ਹੈ।


author

Babita

Content Editor

Related News