ਮੋਬਾਇਲ ਠੀਕ ਕਰਵਾਉਣ ਦਾ ਝਾਂਸਾ ਦੇ ਕੇ ਦੋ ਨੌਜਵਾਨ 5000 ਦੀ ਠੱਗੀ ਮਾਰ ਕੇ ਹੋਏ ਫਰਾਰ
Thursday, May 16, 2024 - 06:34 PM (IST)
ਹੁਸ਼ਿਆਰਪੁਰ (ਰਾਜਪੂਤ)- ਹਾਜੀਪੁਰ ਦੇ ਪਿੰਡ ਨਸਰਾਲਾ ਵਿਖੇ ਮੋਬਾਇਲ ਠੀਕ ਕਰਵਾਉਣ ਦਾ ਝਾਂਸਾ ਦੇ ਕੇ ਦੋ ਨੌਜਵਾਨ 5000 ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਏ। ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਭਵਾਨੀ ਟੈਲੀਕਾਮ ਨਸਰਾਲਾ ਦੇ ਮਾਲਕ ਪਰਵੇਸ਼ ਕੁਮਾਰ ਪੁੱਤਰ ਸੁਖਦੇਵ ਲਾਲ ਨਿਵਾਸੀ ਹੁਸ਼ਿਆਰਪੁਰ ਨੇ ਦੱਸਿਆ ਕਿ ਉਸ ਦਾ ਬੇਟਾ ਪ੍ਰਿਥੁਲ ਜਿਸ ਵੇਲੇ ਦੁਕਾਨ 'ਤੇ ਸੀ ਤਾਂ ਸਫੇਦ ਰੰਗ ਦੀ ਕਾਰ ਵਿੱਚੋਂ ਦੋ ਨੌਜਵਾਨ ਉੱਤਰਦੇ ਹਨ, ਇਕ ਨੌਜਵਾਨ ਨਾਲ ਲੱਗਦੀ ਬੂਟਾਂ ਦੀ ਦੁਕਾਨ 'ਤੇ ਅਤੇ ਦੂਜਾ ਨੌਜਵਾਨ ਉਸ ਦੀ ਦੁਕਾਨ 'ਤੇ ਆ ਜਾਂਦਾ ਹੈ। ਉਸ ਦੀ ਦੁਕਾਨ 'ਤੇ ਆ ਕੇ ਨੌਜਵਾਨ ਆਪਣਾ ਮੋਬਾਇਲ ਵਿਖਾ ਕੇ ਕਹਿੰਦਾ ਹੈ ਕਿ ਉਸ ਦੇ ਮੋਬਾਇਲ ਦੀ ਡਿਸਪਲੇ ਬਦਲ ਦੇਵੋ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਲਖਬੀਰ ਲੰਡਾ ਗੈਂਗ ਦੇ ਦੋ ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ
ਉਸ ਨੇ ਕਿਹਾ ਕਿ ਮੇਰੇ ਕੋਲ ਪੈਸੇ ਨਕਦੀ ਹੈ ਅਤੇ ਮੈਂ ਆਨਲਾਈਨ ਪੈਸੇ ਆਪਣੇ ਦੋਸਤ ਨੇ ਭੇਜਣੇ ਹਨ। ਤੁਸੀਂ ਮੇਰੇ ਨੰਬਰ 'ਤੇ 5000 ਰੁਪਏ ਟਰਾਂਸਫਰ ਦੇਵੋ ਮੈਂ ਤੁਹਾਨੂੰ ਨਕਦ ਦੇ ਦਿੰਦਾ ਹਾਂ। ਜਦ ਉਸ ਨੂੰ ਦੁਕਾਨਦਾਰ ਵੱਲੋਂ ਪੈਸੇ ਆਨਲਾਈਨ ਕਰ ਦਿੱਤੇ ਗਏ ਤਾਂ ਨੌਜਵਾਨ ਕਹਿੰਦਾ ਹੈ ਕਿ ਮੈਂ ਕਾਰ ਵਿੱਚੋਂ ਰੁਪਏ ਲਿਆ ਕੇ ਦਿੰਦਾ ਹਾਂ ਪਰ ਨਜ਼ਦੀਕ ਹੀ ਖੜ੍ਹੀ ਕਾਰ ਕੋਲ ਪਹੁੰਚਣ 'ਤੇ ਦੋਵੇਂ ਨੌਜਵਾਨ ਕਾਰ ਸਟਾਰਟ ਕਰਕੇ ਜਲੰਧਰ ਰੋਡ ਵੱਲ ਨੂੰ ਤੇਜ ਰਫ਼ਤਾਰ ਨਾਲ ਭੱਜ ਜਾਂਦੇ ਹਨ। ਉਕਤ ਘਟਨਾ ਨਾਲ ਦੀ ਦੁਕਾਨ ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਣ ਤੋਂ ਬਾਅਦ ਇਸਦੀ ਜਾਣਕਾਰੀ ਚੌਂਕੀ ਨਸਰਾਲਾ ਥਾਣਾ ਬੁੱਲੋਵਾਲ ਨੂੰ ਦਿੱਤੀ ਗਈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਹਾਦਸਾ, ਭਰਾ ਦੀਆਂ ਅੱਖਾਂ ਸਾਹਮਣੇ ਹੋਈ ਭੈਣ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8