ਪ੍ਰਾਪਰਟੀ ਵੇਚਣ ਦਾ ਝਾਂਸਾ ਦੇ ਕੇ ਮਾਰੀ ਇਕ ਕਰੋੜ ਦੀ ਠੱਗੀ

Saturday, May 11, 2024 - 06:01 PM (IST)

ਪ੍ਰਾਪਰਟੀ ਵੇਚਣ ਦਾ ਝਾਂਸਾ ਦੇ ਕੇ ਮਾਰੀ ਇਕ ਕਰੋੜ ਦੀ ਠੱਗੀ

ਲੁਧਿਆਣਾ (ਰਾਜ) : ਪ੍ਰਾਪਰਟੀ ਵੇਚਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨੇ ਕਲੱਬ ਰੋਡ ਦੇ ਰਹਿਣ ਵਾਲੇ ਵਿਅਕਤੀ ਨਾਲ ਇਕ ਕਰੋੜ ਦੀ ਧੋਖਾਦੇਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰਬਰ-8 ਦੀ ਪੁਲਸ ਨੇ ਯੋਗੇਸ਼ ਕੁਮਾਰ ਦੀ ਸ਼ਿਕਾਇਤ ’ਤੇ ਦੋਸ਼ੀ ਸਤਵਿੰਦਰ ਸਿੰਘ ਪਵਾਰ ਖ਼ਿਲਾਫ ਕੇਸ ਦਰਜ ਕੀਤਾ ਹੈ। ਪੁਲਸ ਸ਼ਿਕਾਇਤ ’ਚ ਯੋਗੇਸ਼ ਨੇ ਦੱਸਿਆ ਕਿ ਉਸਦੀ ਗੱਲ ਸਤਵਿੰਦਰ ਸਿੰਘ ਪਵਾਰ ਦੇ ਨਾਲ ਇਕ ਪ੍ਰਾਪਰਟੀ ਨੂੰ ਲੈ ਕੇ ਹੋਈ ਸੀ।

ਉਸ ਪ੍ਰਾਪਰਟੀ ਦਾ ਸੌਦਾ 1.65 ਕਰੋੜ ਰੁਪਏ ’ਚ ਹੋਇਆ ਸੀ। ਉਸਨੇ ਇਕ ਕਰੋੜ ਰੁਪਏ ਦੋਸ਼ੀ ਨੂੰ ਦੇ ਦਿੱਤੇ ਸਨ ਪਰ ਜਦੋਂ ਰਜਿਸਟਰੀ ਕਰਵਾਉਣ ਦਾ ਸਮਾਂ ਆਇਆ ਤਾਂ ਦੋਸ਼ੀ ਨੇ ਨਾ ਤਾਂ ਰਜਿਸਟਜਰੀ ਕਰਵਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤਰ੍ਹਾਂ ਕਰਕੇ ਉਸਨੇ ਉਸਦੇ ਨਾਲ ਧੋਖਾਦੇਹੀ ਕੀਤੀ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News