ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ੇ ਲਈ ਕਿਸਾਨਾਂ ਨੇ ਰਾਜਸਥਾਨ-ਪੰਜਾਬ ਹਾਈਵੇਅ ''ਤੇ ਲਾਇਆ ਪੱਕਾ ਮੋਰਚਾ

08/18/2022 11:46:48 AM

ਅਬੋਹਰ : ਭਾਰੀ ਮੀਂਹ ਕਾਰਨ ਕਿਸਾਨਾਂ ਨੂੰ ਬੀਤੇ ਦਿਨੀਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਸਭ ਤੋਂ ਵੱਧ ਮਾਰ ਉਨ੍ਹਾਂ ਦੀਆਂ ਫ਼ਸਲਾਂ ਨੂੰ ਪਈ ਹੈ। ਖ਼ਰਾਬ ਹੋਈਆਂ ਨਰਮੇ ਅਤੇ ਕਿਨੂੰ ਦੀ ਫ਼ਸਲ ਦੇ ਮੁਆਵਜ਼ੇ ਲਈ ਅਬੋਹਰ ਦੇ ਕਿਸਾਨਾਂ ਨੇ ਬੁੱਧਵਾਰ ਨੂੰ  ਰਾਜਸਥਾਨ-ਪੰਜਾਬ ਹਾਈਵੇਅ 'ਤੇ ਗੁਮਜਾਲ ਸਰਹੱਦ 'ਤੇ ਪੱਕਾ ਮੋਰਚਾ ਲਿਆ ਹੈ। ਉਨ੍ਹਾਂ ਦੇ ਸੜਕ ਦੇ ਵਿਚਕਾਰ ਟੈਂਟ ਖੜ੍ਹੇ ਕਰਕੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। 

ਇਹ ਵੀ ਪੜ੍ਹੋ- ਪਠਾਨਕੋਟ ਸਮੇਤ ਇਨ੍ਹਾਂ ਜ਼ਿਲ੍ਹਿਆਂ 'ਚ ਬੇਖੌਫ਼ ਹੋਇਆ ਮਾਈਨਿੰਗ ਮਾਫ਼ੀਆ, ਖੱਡਿਆਂ ਕਾਰਨ ਵਧਿਆ ਘੁਸਪੈਠ ਦਾ ਡਰ

ਪਹਿਲੇ ਦਿਨ ਧਰਨੇ 'ਚ 500 ਦੇ ਕਰੀਬ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਸੰਬੰਧੀ ਗੱਲ ਕਰਦਿਆਂ ਬੀਕੇਯੂ ਰਾਜੇਵਾਲ ਨੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਸੁਖ ਨੇ ਦੱਸਿਆ ਕਿ ਜਦੋਂ ਤੱਕ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਨਹੀਂ ਕੀਤਾ ਜਾਂਦਾ, ਉਸ ਵੇਲੇ ਤੱਕ ਇਹ ਮੋਰਚਾ ਜਾਰੀ ਰਹੇਗਾ। ਇਸ ਤੋਂ ਇਲਾਨਾ ਐੱਸ.ਪੀ. ਡੀ ਗੁਰਬਿੰਦਰ ਸਿੰਘ ਨੇ ਕਿਸਾਨਾਂ ਨੂੰ ਡੀ.ਸੀ. ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤੀ ਹੈ।  

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News