ਹੜ੍ਹ ਪ੍ਰਭਾਵਿਤ ਕਿਸਾਨ ਨੇ ਲਾਇਆ ਮੌਤ ਨੂੰ ਗਲੇ,  ਫ਼ਸਲ ਨਾ ਬੀਜਣ ਕਰਕੇ ਰਹਿੰਦਾ ਸੀ ਪ੍ਰੇਸ਼ਾਨ

04/03/2024 6:03:43 PM

ਸੁਲਤਾਨਪੁਰ ਲੋਧੀ (ਸੋਢੀ, ਧੀਰ)-ਮੰਡ ਖੇਤਰ ਦੇ ਦਰਿਆ ਬਿਆਸ ਵਿਚਕਾਰ ਘਿਰੇ ਹੜ੍ਹ ਪ੍ਰਭਾਵਿਤ ਪਿੰਡ ਬਾਊਪੁਰ ਦੇ 30 ਸਾਲਾ ਗਰੀਬ ਕਿਸਾਨ ਗੁਰਜੰਟ ਸਿੰਘ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਦੱਸਿਆ ਕਿ 30 ਸਾਲਾ ਨੌਜਵਾਨ ਕਿਸਾਨ ਗੁਰਜੰਟ ਸਿੰਘ ਬਾਊਪੁਰ ਦੀ ਹੜ੍ਹ ਨਾਲ ਸਾਰੀ ਫ਼ਸਲ ਤਬਾਹ ਹੋ ਗਈ ਸੀ ਅਤੇ ਜ਼ਮੀਨ ਵਿਚ 3-3 ਫੁੱਟ ਰੇਤ ਚੜ੍ਹ ਜਾਣ ਕਾਰਨ ਨਵੀਂ ਫ਼ਸਲ ਵੀ ਬੀਜੀ ਨਹੀਂ ਸੀ ਗਈ, ਜਿਸ ਕਾਰਨ ਉਸ ਨੇ ਦੁਖ਼ੀ ਹੋ ਕੇ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨੂੰ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਅਤੇ ਹੋਰ ਕਿਸਾਨਾਂ ਮੰਗ ਕੀਤੀ ਕਿ ਸਰਕਾਰ ਉਸ ਦੇ ਪਰਿਵਾਰ ਦੀ ਸਾਰ ਲਵੇ ਤੇ ਮੁਆਵਜ਼ਾ ’ਤੇ ਆਰਥਿਕ ਮਦਦ ਦੇਵੇ। ਪੁਲਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 13 ਸਾਲ ਬਾਅਦ ਠੰਡਾ ਬੀਤਿਆ ਮਾਰਚ, ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

ਸਰਕਾਰ ਹੜ੍ਹ ਕਾਰਨ ਖੇਤਾਂ ’ਚ ਜਮ੍ਹਾ ਹੋਈ ਰੇਤਾ ਕੱਢਣ ਦਾ ਕਰੇ ਪ੍ਰਬੰਧ : ਪਰਮਜੀਤ ਬਾਊਪੁਰ
ਸੁਬਾਈ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਗੁਰਜੰਟ ਸਿੰਘ ਦੇ ਪਰਿਵਾਰ ’ਚ ਵਿਧਵਾ ਤੋਂ ਇਲਾਵਾ ਦੋ ਬੱਚੇ ਹਨ, ਜਿਨ੍ਹਾਂ ਦੀ ਉਮਰ 15 ਅਤੇ 14 ਸਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਹੜ੍ਹਾਂ ਦੇ ਨਾਲ ਹੋਏ ਭਾਰੀ ਨੁਕਸਾਨ ਦਾ ਅੱਜ ਤੱਕ ਮੁਆਵਜ਼ਾ ਨਹੀਂ ਦਿੱਤਾ ਅਤੇ ਨਾ ਹੀ ਖੇਤਾਂ ਵਿਚ ਜਮ੍ਹਾ ਹੋਈ ਰੇਤ ਚੁੱਕਣ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ, ਜਦੋਂ ਕਿਸਾਨ ਖੁਦ ਇਹ ਰੇਤਾ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਹਨ ਤਾਂ ਸਰਕਾਰ ਕਾਰਵਾਈ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਪੀੜਤ ਨੂੰ 5 ਲੱਖ ਮੁਆਵਜ਼ਾ ਦੇਵੇ ਤੇ ਕਰਜ਼ਾ ਮੁਆਫ਼ ਕਰੇ।

ਇਹ ਵੀ ਪੜ੍ਹੋ: ਦੀਨਾਨਗਰ 'ਚ ਵੱਡਾ ਹਾਦਸਾ, ਸੀਵਰੇਜ ਦੀ ਸਫ਼ਾਈ ਕਰਦੇ ਗੈਸ ਚੜ੍ਹਨ ਕਾਰਨ ਇਕ ਮਜ਼ਦੂਰ ਦੀ ਮੌਤ

ਉਨ੍ਹਾਂ ਕਿਹਾ ਕਿ ਦਰਿਆ ਬਿਆਸ ਵਿਚ ਆਏ ਹੜ੍ਹ ਕਾਰਨ ਖੇਤਾਂ ’ਚ ਜਮ੍ਹਾ ਹੋਈ ਭਾਰੀ ਰੇਤਾ ਕੱਢਣ ਦਾ ਪ੍ਰਬੰਧ ਕੀਤਾ ਜਾਵੇ। ਇਸ ਇਲਾਕੇ ਵਿਚ ਹੋਰ ਵੀ ਕਿਸਾਨ ਇਸੇ ਤਰ੍ਹਾਂ ਸਦਮੇ ’ਚ ਹਨ। ਉਨ੍ਹਾਂ ਮੰਗ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਹੋਰ ਕੋਈ ਇਹੋ ਜਿਹਾ ਹਾਦਸਾ ਨਾ ਹੋਵੇ ਇਸ ਤੋਂ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਹੈ ਅਤੇ ਇਲਾਕੇ ਦੇ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਭਾਜਪਾ ’ਚ ਸ਼ਾਮਲ ਕਰਨ ਦਾ ਮੰਨਿਆ ਜਾ ਰਿਹੈ ਬਨਾਰਸ ਕੁਨੈਕਸ਼ਨ!
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News