ਤੇਜ਼ ਹਵਾਵਾਂ ਤੇ ਮੀਂਹ ਕਾਰਨ ਪੱਕੀ ਕਣਕ ਦੀ ਫ਼ਸਲ ਧਰਤੀ ’ਤੇ ਵਿਛੀ, ਕਿਸਾਨਾਂ ਨੇ ਮੁਆਵਜ਼ਾ ਦੀ ਕੀਤੀ ਮੰਗ
Monday, Apr 01, 2024 - 02:46 PM (IST)
ਬਟਾਲਾ (ਸਾਹਿਲ) : ਕਾਦੀਆਂ ਅਤੇ ਆਸ-ਪਾਸ ਪਿੰਡਾਂ ਸਮੇਤ ਇਲਾਕੇ ’ਚ ਕਈ ਥਾਈਂ ਬੀਤੇ ਕੱਲ੍ਹ ਮੀਂਹ ਤੇ ਹਨੇਰੀ ਤੋਂ ਬਾਅਦ ਮੁੜ ਅੱਧੀ ਰਾਤ ਤੋਂ ਸਵੇਰ ਤੱਕ ਚੱਲੀਆਂ ਤੇਜ਼ ਹਵਾਵਾਂ ਅਤੇ ਮੀਂਹ ਨੇ ਪੱਕੀ ਕਣਕ ਤੋਂ ਇਲਾਵਾ ਸਰ੍ਹੋਂ ਦੀ ਫ਼ਸਲ ਅਤੇ ਹਰੇ ਚਾਰੇ ਨੂੰ ਮੂਧੇ ਮੂੰਹ ਸੁੱਟ ਦਿੱਤਾ ਹੈ। ਮੀਂਹ ਰੁਕਣ ਮਗਰੋਂ ਇਲਾਕੇ ਦੇ ਕੀਤੇ ਦੌਰੇ ਦੌਰਾਨ ਪਿੰਡ ਨਾਥਪੁਰ, ਚੀਮਾ, ਰਜਾਦਾ, ਠੱਕਰ ਸੰਧੂ, ਬੁੱਟਰ ਕਲਾਂ, ਠੀਕਰੀਵਾਲ, ਕਾਹਲਵਾਂ, ਡੱਲਾ, ਨੱਤ ਮੋਕਲ, ਖੁਜਾਲਾ ਆਦਿ ਪਿੰਡਾਂ ’ਚ ਬਹੁਤੀ ਥਾਈਂ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਵਿਛੀ ਗਈ ਹੈ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਵਲੋਂ ਸਕੂਲਾਂ ਲਈ ਗਾਈਡਲਾਈਨ ਜਾਰੀ, ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ
ਇਸ ਮੌਕੇ ਇੰਟਰਨੈਸ਼ਨਲ ਹਿਊਮਨ ਰਾਈਟਸ ਡਿਫੈਂਡਰ ਪੰਜਾਬ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਕਾਦੀਆਂ, ਮਨਿੰਦਰ ਸਿੰਘ ਸੰਧੂ, ਜਸਵੰਤ ਸਿੰਘ ਸੰਧੂ, ਨਿਰਮਲ ਸਿੰਘ ਸੰਧੂ, ਗੁਰਦੀਪ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਬੇਮੌਸਮੇ ਮੀਂਹ ਅਤੇ ਹਨੇਰੀ ਨੇ ਪੁੱਤਾਂ ਵਾਂਗੂੰ ਪਾਲੀਆਂ ਫ਼ਸਲਾਂ ਧਰਤੀ ’ਤੇ ਵਿਛਾ ਦਿੱਤੀਆਂ ਹਨ। ਕਿਸਾਨ ਫ਼ਿਕਰਮੰਦ ਹਨ ਕਿ ਹੁਣ ਕਣਕ ਦੇ ਝਾੜ ’ਤੇ ਵੀ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਿਸਾਨੀ ਨੂੰ ਤਬਾਹ ਕਰ ਰਹੀਆਂ ਹਨ, ਦੂਜੇ ਪਾਸੇ ਮੌਸਮ ਦੀ ਕਰੋਪੀ ਵੀ ਕਹਿਰ ਬਣ ਰਹੀ ਹੈ।
ਇਹ ਵੀ ਪੜ੍ਹੋ : ਦਾਜ ਦੀ ਮੰਗ ਤੇ ਪਤੀ ਦੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ
ਉਨ੍ਹਾਂ ਕਿਹਾ ਕਿ ਜਿਹੜੀ ਕਣਕ ’ਚ ਪਾਣੀ ਖੜ੍ਹਾ ਸੀ, ਉਸ ਨੂੰ ਥੋੜ੍ਹਾ ਨੁਕਸਾਨ ਜ਼ਰੂਰ ਹੋਇਆ ਹੈ ਪਰ ਹਾਲੇ ਕਣਕ ਹਰੀ ਹੋਣ ਕਰ ਕੇ ਵਧੇਰੇ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨ ਪਏ ਮੀਂਹ ਕਾਰਨ ਸਾਰੀਆਂ ਕਣਕਾਂ ਡਿੱਗ ਪਈਆਂ ਹਨ। ਇਸ ਨਾਲ ਘੱਟੋ-ਘੱਟ ਚਾਰ ਕੁਇੰਟਲ ਕਣਕ ਦਾ ਝਾੜ ਘਟੇਗਾ। ਉਨ੍ਹਾਂ ਨੇ ਸਰਕਾਰ ਤੋਂ ਗਿਰਦਾਵਰੀ ਕਰਵਾਉਣ ਅਤੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਪਠਾਨਕੋਟ 'ਚ ਵੱਡੀ ਵਾਰਦਾਤ, ਢਾਬੇ 'ਤੇ ਬੈਠੇ ਨੌਜਵਾਨਾਂ 'ਤੇ 5 ਤੋਂ 6 ਵਿਅਕਤੀਆਂ ਨੇ ਚਲਾਈਆਂ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8