ਅੱਗ ਲੱਗਣ ਕਾਰਨ ਕਿਸਾਨ ਦੀ 3 ਏਕੜ ਕਣਕ ਦੀ ਫ਼ਸਲ ਤੇ 8 ਏਕੜ ਨਾੜ ਸੜ ਕੇ ਹੋਈ ਸੁਆਹ

04/25/2024 10:59:31 AM

ਅਬੋਹਰ (ਸੁਨੀਲ) – ਪਿੰਡ ਅੱਚਾੜੀਕੀ ਵਿਖੇ ਅੱਜ ਬਾਅਦ ਦੁਪਹਿਰ ਇਕ ਕਿਸਾਨ ਦੇ ਖੇਤ ਵਿਚ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਕਰੀਬ 3 ਏਕੜ ਕਣਕ ਦੀ ਫ਼ਸਲ ਅਤੇ ਅੱਠ ਏਕੜ ਨਾੜ ਸੜ ਕੇ ਸੁਆਹ ਹੋ ਗਈ। ਇਸ ਦੌਰਾਨ ਕਿਸਾਨ ਦੇ ਖੇਤ ’ਚ ਖੜ੍ਹੀ ਟਰਾਲੀ ਦੇ ਦੋਵੇਂ ਟਾਇਰ ਅਤੇ ਟਰਾਲੀ ’ਚ ਲੱਦੀ ਕਣਕ ਵੀ ਸੜ ਗਈ। ਪੀੜਤ ਕਿਸਾਨ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ - ਕੈਨੇਡਾ ਤੋਂ ਆਏ ਮੁੰਡੇ ਦਾ ਸ਼ਰਮਨਾਕ ਕਾਰਾ, ਪੈਸਿਆਂ ਲਈ ਪਿਤਾ ਦਾ ਚਾੜ੍ਹ ਦਿੱਤਾ ਕੁਟਾਪਾ (ਵੇਖੋ ਤਸਵੀਰਾਂ)

ਜਾਣਕਾਰੀ ਅਨੁਸਾਰ ਅੱਚਾੜੀਕੀ ਦੇ ਜ਼ਿੰਮੀਦਾਰ ਬਲਕਰਨ ਸਿੰਘ ਧਾਲੀਵਾਲ ਦੀ ਜ਼ਮੀਨ ਭੰਗਰਖੇੜਾ ਦੇ ਸਾਬਕਾ ਪੰਚਾਇਤ ਮੈਂਬਰ ਓਮ ਪ੍ਰਕਾਸ਼ ਪੁੱਤਰ ਨਿੱਕੂ ਰਾਮ ਨੇ ਠੇਕੇ ’ਤੇ ਲਈ ਸੀ। ਅੱਜ ਉਨ੍ਹਾਂ ਦੇ ਖੇਤ ਵਿਚ ਕੰਬਾਈਨ ਨਾਲ ਕਣਕ ਕੱਢੀ ਜਾ ਰਹੀ ਸੀ ਕਿ ਅਚਾਨਕ ਜ਼ਮੀਨ ਵਿਚ ਪਏ ਇਕ ਪੱਥਰ ਦੀ ਰਗੜ ਕਾਰਨ ਚੰਗਿਆੜੀ ਨਿਕਲਣ ’ਤੇ ਕਣਕ ਨੂੰ ਅੱਗ ਲੱਗ ਗਈ। ਅੱਗ ਨੂੰ ਦੇਖਦੇ ਹੋਏ ਆਸ-ਪਾਸ ਦੇ ਖੇਤਾਂ ਅਤੇ ਪਿੰਡਾਂ ਤੋਂ 15 ਦੇ ਕਰੀਬ ਟਰੈਕਟਰ ਮੰਗਵਾਏ ਗਏ ਅਤੇ ਫਾਇਰਬ੍ਰਿਗੇਡ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ। 

ਇਹ ਵੀ ਪੜ੍ਹੋ - ਪਤੀ ਦੇ ਚਰਿੱਤਰ 'ਤੇ ਸ਼ੱਕ ਕਰਦੀ ਸੀ ਪਤਨੀ, ਦੁੱਖੀ ਹੋ ਚੁੱਕਿਆ ਖੌਫ਼ਨਾਕ ਕਦਮ, ਕੁਝ ਸਮਾਂ ਪਹਿਲਾਂ ਹੋਇਆ ਸੀ ਵਿਆਹ

ਜਦੋਂ ਤੱਕ ਇਹ ਗੱਡੀਆਂ ਪਿੰਡ ਤੋਂ ਕਰੀਬ 32 ਕਿਲੋਮੀਟਰ ਦੂਰ ਅਬੋਹਰ ਤੋਂ ਉਥੇ ਪਹੁੰਚੀਆਂ ਤਾਂ 3 ਏਕੜ ਕਣਕ ਅਤੇ ਗੁਆਂਢੀ ਕਿਸਾਨ ਇਸਰ ਸਿੰਘ ਦੀ 8 ਏਕੜ ਨਾੜ ਸਫ ਗਈ। ਇਸ ਦੌਰਾਨ ਕਣਕ ਨਾਲ ਭਰੀ ਟਰਾਲੀ ਵੀ ਸਡ਼ ਗਈ। ਇਸ ਅੱਗ ਦੀ ਘਟਨਾ ’ਚ ਜਿਥੇ ਓਮ ਪ੍ਰਕਾਸ਼ ਦੀ ਡੇਢ ਲੱਖ ਰੁਪਏ ਦੀ ਕਣਕ ਸਡ਼ ਗਈ, ਉਥੇ ਹੀ ਉਸ ਦੀ 50 ਹਜ਼ਾਰ ਰੁਪਏ ਦੀ ਟਰਾਲੀ ਵੀ ਸਡ਼ ਗਈ। ਸੂਚਨਾ ਮਿਲਣ ’ਤੇ ਫਾਇਰਬ੍ਰਿਗੇਡ ਦੇ ਫਾਇਰਮੈਨ ਅਰਸ਼ਦੀਪ ਸਿੰਘ, ਗੁਰਪਿੰਦਰ ਸਿੰਘ, ਯਾਦਵਿੰਦਰ ਸਿੰਘ ਅਤੇ ਡਰਾਈਵਰ ਗੁਰਲਾਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

ਇਹ ਵੀ ਪੜ੍ਹੋ - Gold Silver Price: ਅਚਾਨਕ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ

ਜ਼ਿਕਰਯੋਗ ਹੈ ਕਿ ਫਾਇਰਬਿਗ੍ਰੇਡ ਦੇ ਕਰਮਚਾਰੀਆਂ ਨੇ ਕਣਕ ਦੇ ਸੀਜ਼ਨ ਦੇ ਮੱਦੇਨਜ਼ਰ ਫਾਇਰਬ੍ਰਿਗੇਡ ਦੀ ਇਕ ਗੱਡੀ ਮਲੋਟ ਬਾਈਪਾਸ ’ਤੇ ਅਤੇ ਇਕ ਫਾਇਰਬਿਗ੍ਰੇਡ ਗੱਡੀ ਗੰਗਾਨਗਰ ਰੋਡ ’ਤੇ ਬਾਈਪਾਸ ’ਤੇ ਖੜ੍ਹੀ ਕੀਤੀ ਗਈ, ਤਾਂ ਜੋ ਅੱਗ ਲੱਗਣ ਦੀ ਕੋਈ ਘਟਨਾ ਵਾਪਰਨ ’ਤੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News