ਤੂਫ਼ਾਨ, ਮੀਂਹ ਤੇ ਗੜੇਮਾਰੀ ਕਾਰਨ ਨਵਾਂਸ਼ਹਿਰ ਤੇ ਮੁਕਤਸਰ ''ਚ 1.26 ਲੱਖ ਹੈਕਟੇਅਰ ਕਣਕ ਦੀ ਫ਼ਸਲ ਦਾ ਨੁਕਸਾਨ
Thursday, Apr 04, 2024 - 05:29 PM (IST)
ਨਵਾਂਸ਼ਹਿਰ/ਚੰਡੀਗੜ੍ਹ- ਪੰਜਾਬ 'ਚ ਸ਼ਨੀਵਾਰ ਰਾਤ ਨੂੰ ਤੇਜ਼ ਤੂਫ਼ਾਨ, ਮੀਂਹ ਅਤੇ ਗੜੇਮਾਰੀ ਵੇਖਣ ਨੂੰ ਮਿਲੀ। 30 ਮਾਰਚ ਦੀ ਰਾਤ ਨੂੰ ਪੰਜਾਬ 'ਚ 6.2ਐੱਮ. ਐੱਮ. ਮੀਂਹ ਰਿਕਾਰਡ ਹੋਇਆ। ਇਸ ਨਾਲ ਵੱਖ-ਵੱਖ ਜ਼ਿਲ੍ਹਿਆਂ 'ਚ 2 ਤੋਂ 10% ਤੱਕ ਨੁਕਸਾਨ ਹੋਇਆ ਹੈ। ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਦੋ ਜ਼ਿਲ੍ਹਿਆਂ ਨਵਾਂਸ਼ਹਿਰ ਅਤੇ ਮੁਕਤਸਰ ਸਾਹਿਬ 'ਚ ਤੇਜ਼ ਤੂਫ਼ਾਨ, ਮੀਂਹ ਅਤੇ ਗੜੇਮਾਰੀ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਵਿਭਾਗ ਦੇ ਅੰਕੜਿਆਂ ਮੁਤਾਬਕ ਇਥੇ ਲਗਭਗ 1 ਲੱਖ 26 ਹਜ਼ਾਰ 400 ਹੈਕਟੇਅਰ ਕਣਕ ਦੀ ਫ਼ਸਲ ਨੂੰ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: ਸਪੇਨ ਦੀ ਥਾਂ ਭੇਜਿਆ ਮੋਰੱਕੋ, 20 ਲੱਖ ਦੇ ਕਰਜ਼ੇ ਹੇਠਾਂ ਆਇਆ ਗ਼ਰੀਬ ਪਰਿਵਾਰ, ਵਾਪਸ ਪਰਤ ਸੁਣਾਈ ਦੁੱਖ਼ਭਰੀ ਦਾਸਤਾਨ
ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਕਪੂਰਥਲਾ 'ਚ ਵੀ ਤੇਜ਼ ਤੂਫ਼ਾਨ ਅਤੇ ਮੀਂਹ ਨਾਲ 2 ਤੋਂ 5 ਫ਼ੀਸਦੀ ਤੱਕ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਖੇਤੀਬਾੜੀ ਵਿਭਾਗ ਨੇ ਆਪਣੀ ਰਿਪੋਰਟ ਰੈਵੇਨਿਊ ਵਿਭਾਗ ਨੂੰ ਅਗਲੀ ਕਾਰਵਾਈ ਦੇ ਲਈ ਭੇਜ ਦਿੱਤੀ ਹੈ, ਪਰ ਕਿਸਾਨਾਂ ਦੀ ਪਰੇਸ਼ਾਨੀ ਇਸ ਲਈ ਵੱਧ ਗਈ ਹੈ ਕਿਉਂਕਿ ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਆਪਣੀ ਫ਼ਸਲ ਅਜੇ ਨਹੀਂ ਵੇਚ ਸਕਣਗੇ। ਐੱਫ਼ . ਸੀ. ਆਈ. ਵੱਲੋਂ ਕਣਕ ਖ਼ਰੀਦ ਲਈ ਜਾਰੀ ਮਿਆਰਾਂ ਅਨੁਸਾਰ ਫ਼ਸਲ ਹੋਣ ਲਈ ਸਮਾਂ ਲੱਗੇਗਾ ਕਿਉਕਿ ਹੁਣ ਖੇਤਾਂ 'ਚ ਖੜੀ ਫ਼ਸਲ 'ਚ ਪਾਣੀ ਦੀ ਮਾਤਰਾ ਵੱਧ ਹੈ।
ਕਿਸਾਨਾਂ ਨੂੰ ਮੁਆਵਜਾ ਮਿਲਣ ਦੀ ਉਮੀਦ ਨਹੀਂ : ਉਗਰਾਹਾਂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਪਰਾਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਝੋਨੇ ਦੀ ਫ਼ਸਲ 'ਤੇ ਦੋ ਵਾਰ ਮੀਂਹ ਅਤੇ ਗੜੇਮਾਰੀ ਨਾਲ ਵੱਡਾ ਨੁਕਸਾਨ ਹੋਇਆ ਸੀ। ਹੜ੍ਹ ਨਾਲ ਹਜ਼ਾਰਾਂ ਏਕੜ ਖ਼ਰਾਬ ਹੋ ਗਈ। ਕਈ ਕਿਸਾਨਾਂ ਨੂੰ ਫਿਰ ਤੋਂ ਝੋਨੇ ਦੀ ਫ਼ਸਲ ਲਾਉਣੀ ਪਈ, ਪਰ ਪੰਜਾਬ ਸਰਕਾਰ ਨੇ ਕੇਵਲ ਨਾਂ-ਮਾਤਰ ਮੁਆਵਜ਼ਾ ਦਿੱਤਾ। ਇਸ ਵਾਰ ਵੀ ਮੀਂਹ ਅਤੇ ਗੜੇਮਾਰੀ ਨਾਲ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ ਪਰ ਮੁਆਵਜ਼ਾ ਸਿਰਫ਼ ਕਾਗਜ਼ਾਂ 'ਚ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਮਿਲਣ ਦੀ ਉਮੀਦ ਨਹੀਂ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਐਨਕਾਊਂਟਰ ਦੌਰਾਨ ਫੜੇ ਗਏ ਚਿੰਟੂ ਗਰੁੱਪ ਦੇ ਬਦਮਾਸ਼ ਦੀ ਮੌਤ, ਭੈਣ ਨੇ ਲਗਾਏ ਗੰਭੀਰ ਦੋਸ਼
ਕਿੱਥੇ ਕਿੰਨਾ ਮੀਂਹ
ਜ਼ਿਲ੍ਹਾ | ਮੀਂਹ |
ਮੁਕਤਸਰ ਸਾਹਿਬ | 10.0MM |
ਨਵਾਂਸ਼ਹਿਰ | 12.2MM |
ਅੰਮ੍ਰਿਤਸਰ | 6.0MM |
ਲੁਧਿਆਣਾ | 13.0MM |
ਇਹ ਵੀ ਪੜ੍ਹੋ: ਨਡਾਲਾ 'ਚ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਪਲਟੀਆਂ ਖਾ ਕੇ ਡਿੱਗੀ XUV ਗੱਡੀ, ਦੋ ਦੀ ਮੌਤਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8