ਖ਼ਰੀਦ ਪ੍ਰਬੰਧ ਮੁਕੰਮਲ ਪਰ ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਦੇ ਸਾਹ ਸੂਤੇ
Monday, Apr 01, 2024 - 02:07 PM (IST)

ਹਰੀਕੇ ਪੱਤਣ (ਸਾਹਿਬ ਸੰਧੂ)- ਸੂਬੇ ਭਰ ’ਚ ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਾਲਾਂਕਿ ਕਦੇ-ਕਦੇ ਇੰਦਰ ਦੇਵਤਾ ਦੇ ਦਰਸ਼ਨ ਕਿਸਾਨਾਂ ਲਈ ਕਿਸੇ ਵੱਡੇ ਧਰਵਾਸ ਤੋਂ ਘੱਟ ਨਹੀਂ ਪਰ ਫਿਰ ਵੀ ਬੇਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਭਵਿੱਖ ’ਚ ਵੱਡੇ ਨੁਕਸਾਨ ਵੱਲ ਇਸ਼ਾਰਾ ਕਰ ਰਹੀ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਵਲੋਂ ਸਕੂਲਾਂ ਲਈ ਗਾਈਡਲਾਈਨ ਜਾਰੀ, ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ
ਦੱਸਣਯੋਗ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਕਣਕ ਝੋਨੇ ਦੀ ਬਹੁਤਾਂਤ ਪੈਦਾਵਾਰ ਨਾਲ ਪੂਰੇ ਦੇਸ਼ ਦੇ ਢਿੱਡ ਭਰਨ ਦੇ ਸਮਰੱਥ ਹੈ ਪਰ ਸੋਕੇ ਅਤੇ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਕਾਰਨ ਆਰਥਿਕ ਮੰਦਹਾਲੀ ਦੇ ਕੰਢੇ ’ਤੇ ਖੜ੍ਹਾ ਅੰਨਦਾਤਾ ਖੁਦਕੁਸ਼ੀ ਦੇ ਰਾਹ ਪੈਣ ਲਈ ਮਜ਼ਬੂਰ ਦਿਖਾਈ ਦੇ ਰਿਹਾ ਹੈ। ਹੁਣ ਵੀ ਪੰਜਾਬ ਸਰਕਾਰ ਨੇ ਪਹਿਲਕਦਮੀ ਕਰਦਿਆਂ ਹਾੜ੍ਹੀ ਦੀ ਫਸਲ ਨੂੰ ਲੈ ਕੇ ਖਰੀਦ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ ਪਰ ਮੌਸਮ ਦੇ ਤੇਵਰ ਨੂੰ ਵੇਖੀਏ ਤਾਂ ਕਿਸਾਨ ਆਪਣੀ ਫਸਲ 2 ਹਫਤੇ ਤੋਂ ਪਹਿਲਾਂ ਮੰਡੀ ਨਹੀਂ ਲਿਆ ਸਕਣਗੇ।
ਇਹ ਵੀ ਪੜ੍ਹੋ : ਦਾਜ ਦੀ ਮੰਗ ਤੇ ਪਤੀ ਦੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ
ਤੇਜ਼ ਹਵਾਵਾਂ ਨਾਲ ਡਿੱਗ ਚੁੱਕੀ ਕਣਕ ਦੀ ਫਸਲ ਦੀ ਕਟਾਈ ਲਈ ਕਿਸਾਨਾਂ ਨੂੰ ਅਲੱਗ ਤੋਂ ਮੁਸ਼ੱਕਤ ਕਰਨੀ ਹੋਵੇਗੀ। ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਥੇਦਾਰ ਸਵਰਨ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਜੇਕਰ ਮੌਸਮ ਦੇ ਮਿਜ਼ਾਜ ਇਹੀ ਰਹੇ ਤਾਂ ਫਸਲ ਦਾ ਭਾਰੀ ਨੁਕਸਾਨ ਹੋਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8