ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ, ਪੁਲ ਤੋਂ ਪਲਟੀ ਇਨੋਵਾ ਗੱਡੀ

Wednesday, Apr 24, 2024 - 02:01 PM (IST)

ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ, ਪੁਲ ਤੋਂ ਪਲਟੀ ਇਨੋਵਾ ਗੱਡੀ

ਖੰਨਾ (ਵਿਪਨ) : ਖੰਨਾ ਨੈਸ਼ਨਲ ਹਾਈਵੇਅ 'ਤੇ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਇਕ ਟਰੱਕ ਨਾਲ ਇਨੋਵਾ ਗੱਡੀ ਦੀ ਟੱਕਰ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਦਹੇੜੂ ਪੁਲ 'ਤੇ ਵਾਪਰਿਆ। ਪੁਲ 'ਤੇ ਖੜ੍ਹੇ ਇਕ ਟਰੱਕ ਪਿਛੇ ਇਨੋਵਾ ਗੱਡੀ ਟਕਰਾ ਗਈ।

ਇਹ ਵੀ ਪੜ੍ਹੋ : ਫਰੀਦਕੋਟ ਤੋਂ ਦੁਖ਼ਦਾਈ ਖ਼ਬਰ : MBBS ਡਾਕਟਰ ਨੇ ਕੀਤੀ ਖ਼ੁਦਕੁਸ਼ੀ, ਲਟਕਦੀ ਹੋਈ ਲਾਸ਼ ਬਰਾਮਦ (ਵੀਡੀਓ)

ਇਸ ਹਾਦਸੇ ਤੋਂ ਬਾਅਦ ਇਨੋਵਾ ਪਲਟ ਗਈ ਅਤੇ ਗੱਡੀ 'ਚ ਬੈਠੇ ਡਰਾਈਵਰ ਸਮੇਤ ਪਿਓ-ਧੀ ਜ਼ਖਮੀ ਹੋ ਗਏ ਅਤੇ ਗੱਡੀ 'ਚ ਬੈਠੇ ਬਾਕੀ ਲੋਕਾਂ ਨੂੰ ਵੀ ਸੱਟਾਂ ਲੱਗੀਆਂ। ਸੜਕ ਸੁਰੱਖਿਆ ਫੋਰਸ ਨੇ ਤੁਰੰਤ ਜ਼ਖਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ : ਮੈਡੀਕਲ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਜਾਰੀ ਕੀਤਾ ਗਿਆ ਸਰਕੂਲਰ

ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਫਿਲਹਾਲ ਟਰੱਕ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News