5 ਮਹੀਨਿਆਂ ਬਾਅਦ ਆਵਾਜਾਈ ਲਈ ਮੁੜ ਖੁੱਲ੍ਹਿਆ ਲੇਹ-ਮਨਾਲੀ ਨੈਸ਼ਨਲ ਹਾਈਵੇਅ
Wednesday, Apr 24, 2024 - 03:32 PM (IST)
ਲੇਹ (ਭਾਸ਼ਾ)- ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਨੇ ਸਰਦੀਆਂ ਦੌਰਾਨ ਭਾਰੀ ਬਰਫ਼ਬਾਰੀ ਕਾਰਨ ਲਗਭਗ 5 ਮਹੀਨਿਆਂ ਤੋਂ ਬੰਦ 428 ਕਿਲੋਮੀਟਰ ਲੰਬੇ ਲੇਹ-ਮਨਾਲੀ ਨੈਸ਼ਨਲ ਹਾਈਵੇਅ ਨੂੰ ਆਵਾਜਾਈ ਲਈ ਮੁੜ ਖੋਲ੍ਹ ਦਿੱਤਾ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਹਿਮਾਚਲ ਪ੍ਰਦੇਸ਼ ਦੇ ਰਸਤੇ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ ਇਹ ਹਾਈਵੇਅ ਇਕ ਵਿਕਲਪਿਕ ਮਾਰਗ ਹੈ, ਜਿਸ ਨੂੰ ਸਰਦੀ ਦੇ ਮੌਸਮ ਦੀ ਸ਼ੁਰੂਆਤ 'ਚ ਭਾਰੀ ਬਰਫ਼ਬਾਰੀ ਤੋਂ ਬਾਅਦ ਨਵੰਬਰ 'ਚ ਬੰਦ ਕਰ ਦਿੱਤਾ ਗਿਆ ਸੀ।
ਲੇਹ 'ਚ ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਬਰਫ਼ ਹਟਾਉਣ ਦਾ ਕੰਮ ਪੂਰਾ ਹੋਣ ਤੋਂ ਬਾਅਦ ਬੀ.ਆਰ.ਓ. ਨੇ ਸੜਕ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀ.ਆਰ.ਓ. ਦੀਆਂ ਟੀਮਾਂ ਨੇ ਬੇਹੱਦ ਚੁਣੌਤੀਪੂਰਨ ਸਥਿਤੀਆਂ 'ਚ ਕੰਮ ਕੀਤਾ। ਬੁਲਾਰੇ ਨੇ ਦੱਸਿਆ ਕਿ ਕਰਮਚਾਰੀਆਂ ਨੇ ਬਰਫ਼ੀਲੇ ਤੂਫਾਨਾਂ ਅਤੇ ਉੱਚਾਈ ਵਾਲੇ ਖੇਤਰਾਂ ਦੀ ਪ੍ਰਤੀਕੂਲ ਮੌਸਮ ਸਥਿਤੀਆਂ ਨਾਲ ਜੂਝਦੇ ਹੋਏ ਨੈਸ਼ਨਲ ਹਾਈਵੇਅ ਨੂੰ ਸਾਫ਼ ਕੀਤਾ ਅਤੇ ਬਾਰਾਲਾਚਾ ਲਾ (15,910 ਫੁੱਟ), ਨਾਕੀ ਲਾ (15,547 ਫੁੱਟ), ਲਾਚੁੰਗ ਲਾ (16,616 ਫੁੱਟ) ਅਤੇ ਤਾਂਗਲਾਂਗ ਲਾ (17,482 ਫੁੱਟ) ਸਮੇਤ ਚਾਰ ਮਹੱਤਵਪੂਰਨ ਦਰਰੇ 'ਤੇ ਪਈ ਬਰਫ਼ ਨੂੰ ਹਟਾਇਆ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8