ਕਿਸਾਨਾਂ ਵੱਲੋਂ MSP ਦੇ ਮੁਲਾਂਕਣ ਦੇ ਸੋਧ ਲਈ ਕਮੇਟੀ ਦਾ ਗਠਨ, ਅਗਲੀ ਰਣਨੀਤੀ ਦਾ ਕੀਤਾ ਐਲਾਨ
Sunday, Apr 07, 2024 - 02:10 PM (IST)
ਪਟਿਆਲਾ/ਸਨੌਰ (ਮਨਦੀਪ ਜੋਸਨ) : ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਨੇਤਾਵਾਂ ਨੇ ਅੱਜ ਸ਼ੰਭੂ ਬਾਰਡਰ ’ਤੇ ਗੱਲਬਾਤ ਕਰਦਿਆਂ ਆਖਿਆ ਕਿ ਸ਼ੰਭੂ ਅਤੇ ਖਨੌਰੀ ਦੀਆਂ ਸਰਹੱਦਾਂ ’ਤੇ ਚੱਲ ਰਿਹਾ ਕਿਸਾਨ ਅੰਦੋਲਨ 55 ਦਿਨ ਪੂਰੇ ਸ਼ਿਖਰ ’ਤੇ ਹੈ ਅਤੇ ਅਸੀਂ ਜਿੱਤ ਪ੍ਰਾਪਤ ਕਰ ਕੇ ਹੀ ਵਾਪਸ ਮੁੜਾਂਗੇ।
ਇਹ ਵੀ ਪੜ੍ਹੋ : NCERT ਦੀਆਂ ਕਿਤਾਬਾਂ 'ਚ ਵੱਡਾ ਬਦਲਾਅ, ਬਾਬਰੀ ਮਸਜਿਦ ਤੋਂ ਲੈ ਕੇ ਗੁਜਰਾਤ ਦੰਗਿਆਂ ਤੱਕ ਹੋਇਆ ਫੇਰਬਦਲ
ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਦੋਨੋਂ ਫੋਰਮਾਂ ਨੇ ਆਪਸੀ ਸਹਿਮਤੀ ਨਾਲ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਕਿ ਦੇਸ਼ ਭਰ ਵਿਚ ਵੱਖ-ਵੱਖ ਮਾਹਿਰਾਂ ਨਾਲ ਤਾਲਮੇਲ ਕਰ ਐੱਮ. ਐੱਸ. ਪੀ. ਦਾ ਸਹੀ ਮੁਲਾਂਕਣ ਸੋਧ ’ਤੇ ਵਿਚਾਰ ਕਰੇਗੀ ਅਤੇ ਐੱਮ. ਐੱਸ. ਪੀ. ਬਾਰੇ ਫੈਲਾਏ ਜਾ ਰਹੇ ਦੁਰ ਪ੍ਰਚਾਰ ਅਤੇ ਗਲਤ ਜਾਣਕਾਰੀ ਦਾ ਵਿਸ਼ਲੇਸ਼ਣ ਕਰੇਗੀ ਅਤੇ ਦੇਸ਼ ਅੱਗੇ ਰਿਪੋਰਟ ਰੱਖੇਗੀ।
ਕਿਸਾਨ ਆਗੂਆਂ ਨੇ ਦੱਸ਼ਾਹਪੁਰ ਮੋੜਾ ਮੰਡੀ ’ਚ ਸ਼ਹੀਦ ਸ਼ੁਭਕਰਨ ਸਿੰਘ ਦੀ ਸ਼ਰਧਾਂਜਲੀ ਸਭਾ ਵਿਚ 55 ਹਜ਼ਾਰ 77 ਰੁਪਏ ਇਕੱਠੇ ਹੋਏ ਸੀ, ਜਿਸ ਨੂੰ ਸ਼ਹੀਦ ਸੁਭਕਰਨ ਦਾ ਯਾਦਗਰੀ ਸਮਾਰਕ ਬਣਾਉਣ ਲਈ ਪਿੰਡ ਬੱਲੋਂ ਦੀ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਦੱਸਿਆ ਕਿ ਫਰਜ਼ੀ ਮੁੱਕਦਮਿਆਂ ’ਚ ਫੜੇ ਗਏ ਕਿਸਾਨਾਂ ਦੀ ਰਿਹਾਈ ਲਈ ਦੇਸ਼ ਭਰ ਵਿਚ ਰੋਸ ਮਾਰਚ ਕੀਤੇ ਜਾਣਗੇ।
ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਕਿਉਂ ਕੀਤੀ ਛਾਪੇਮਾਰੀ, ਕੀ ਪੁਲਸ ਕੋਲੋਂ ਇਜਾਜ਼ਤ ਲਈ ਸੀ ? NIA ਟੀਮ 'ਤੇ ਹਮਲੇ ਬਾਰੇ ਬੋਲੀ ਮਮਤਾ ਬੈਨਰਜੀ
9 ਅਪ੍ਰੈਲ ਤੱਕ ਗ੍ਰਿਫ਼ਤਾਰ ਕਿਸਾਨ ਰਿਹਾਅ ਨਾ ਹੋਏ ਤਾਂ ਸ਼ੰਭੂ ਵਿਖੇ ਲੱਗੇਗਾ ਰੇਲ ਰੋਕੋ ਮੋਰਚਾ
ਕਿਸਾਨ ਨੇਤਾਵਾਂ ਨੇ ਕਿਹਾ ਕਿ ਜੇਕਰ 9 ਅਪ੍ਰੈਲ ਤੱਕ ਗ੍ਰਿਫਤਾਰ ਕੀਤੇ ਹੋਏ ਕਿਸਾਨਾਂ ਨੂੰ ਨਹੀਂ ਛੱਡਿਆ ਗਿਆ ਤਾਂ ਸ਼ੰਭੂ ਬਾਰਡਰ ਨੂੰ ਪੱਕੇ ਤੌਰ ’ਤੇ ਰੇਲ ਰੋਕ ਧਰਨਾ ਸ਼ੁਰੂ ਕੀਤਾ ਜਾਵੇਗਾ, ਜਿਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਦੇਸ਼ ਭਰ ਵਿਚੋਂ ਅੰਦੋਲਨ ਨੂੰ ਤੇਜ਼ ਕਰਨ ਲਈ ਕਿਸਾਨ ਮਜ਼ਦੂਰ ਮੋਰਚਾ ਦਾ ਇਕ 5 ਮੈਂਬਰੀ ਵਫ਼ਦ ਅੱਜ ਸ਼ਾਮ ਨੂੰ ਦੱਖਣ ਭਾਰਤ ਵੱਲ ਰਵਾਨਾ ਹੋ ਗਿਆ ਹੈ, ਜਿਸ ਦੀ ਅਗਵਾਈ ਸਰਵਨ ਸਿੰਘ ਪੰਧੇਰ ਕਰਨਗੇ।
ਯਾਦ ਰਹੇ ਕੀ ਸ਼ਹੀਦ ਸ਼ੁਭਕਰਨ ਦੀ ਕਲਸ਼ ਯਾਤਰਾ ਇਸ ਵਕਤ ਤਾਮਿਲਨਾਡੂ ਦੇ ਵੱਖ-ਵੱਖ ਪਿੰਡਾਂ-ਸ਼ਹਿਰਾਂ ’ਚ ਭਾਜਪਾ ਸਰਕਾਰ ਵੱਲੋਂ ਕੀਤੇ ਜਬਰ ਦੀ ਤਸਵੀਰ ਨੂੰ ਸਬੂਤ ਵਜੋਂ ਪੇਸ਼ ਕਰ ਰਹੀ ਹੈ। ਅੱਜ ਸ਼ੰਭੂ ਬਾਰਡਰ ਤੋਂ ਅੱਜ ਸ਼ਹੀਦ ਸ਼ੁਭਕਰਨ ਸਿੰਘ ਦੀ ਅਸਥੀ ਯਾਤਰਾ ਮੱਧਿਆ ਪ੍ਰਦੇਸ਼ ਅਤੇ ਬਿਹਾਰ ਲਈ ਰਵਾਨਾ ਹੋਈ।
ਇਸ ਮੌਕੇ ਸੁਖਜੀਤ ਸਿੰਘ ਹਰਦੋਝੰਡਾ, ਜਸਵਿੰਦਰ ਸਿੰਘ ਲੋਂਗੋਵਾਲ, ਲਖਵਿੰਦਰ ਸਿੰਘ ਔਲਖ, ਅਮਰਜੀਤ ਸਿੰਘ ਮੋਹੜੀ, ਗੁਰਵਿੰਦਰ ਸਿੰਘ ਭੰਗੂ, ਸਤਨਾਮ ਸਿੰਘ ਸਾਹਨੀ, ਦਵਿੰਦਰ ਸਿੰਘ ਚੋਹਕਾ, ਗੁਰਨੀਤ ਸਿੰਘ ਮਾਂਗਟ, ਬਲਦੇਵ ਸਿੰਘ ਕਲੇਰ, ਹਰਵਿੰਦਰ ਸਿੰਘ ਮਸਾਣੀਆ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ : ਮਾਈਕ੍ਰੋਸਾਫਟ ਨੇ ਜਾਰੀ ਕੀਤੀ ਚਿਤਾਵਨੀ , ਇਨ੍ਹਾਂ ਦੇਸ਼ਾਂ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਚੀਨੀ ਹੈਕਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8