ਮੌਸਮ ਦੇ ਮੁੜ ਬਦਲੇ ਮਿਜ਼ਾਜ ਕਾਰਨ ਕਿਸਾਨਾਂ ਦੇ ਸਾਹ ਸੂਤੇ, ਬਾਰਿਸ਼ ਦੇ ਡਰ ਤੋਂ ਕੀਤੀ ਕਣਕ ਦੀ ਕਟਾਈ

04/19/2024 1:17:48 PM

ਜ਼ੀਰਾ (ਰਾਜ਼ੇਸ਼ ਢੰਡ) - ਕਿਸਾਨ ਭਰਾਵਾਂ ਲਈ ਇਹ ਵੀ ਕੁਦਰਤ ਦੀ ਮਾਰ ਹੈ ਕਿ ਮੌਸਮ ਦੇ ਮੁੜ ਬਦਲੇ ਮਿਜ਼ਾਜ ਨੇ ਪੱਕੀ ਕਣਕ ਦੌਰਾਨ ਵੀ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੇ-ਮੌਸਮੀ ਬਾਰਿਸ਼ ਦੇ ਡਰ ਤੋਂ ਕਿਸਾਨਾਂ ਵਲੋਂ ਕਣਕ ਦੀ ਕਟਾਈ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਰਨ ਜ਼ੀਰਾ ਤੇ ਆਸ-ਪਾਸ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਧੜੱਲੇ ਨਾਲ ਸ਼ੁਰੂ ਹੋ ਗਈ ਹੈ। ਅਫਸੋਸ ਕਿ ਇਸ ਵਾਰ ਠੰਢ ਜ਼ਿਆਦਾ ਦੇਰ ਰਹਿਣ ਕਾਰਨ ਅਤੇ ਕਈ ਥਾਈਂ ਪਈਆਂ ਕਣੀਆਂ ਕਾਰਨ ਵਾਤਾਵਰਣ ਹੋਰ ਠੰਢਾ ਹੋ ਗਿਆ ਹੈ। 

ਇਹ ਵੀ ਪੜ੍ਹੋ - ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ ਪਰਿਵਾਰ, ਵਾਪਸ ਪਰਤੇ ਤਾਂ ਘਰ ਦੇ ਹਾਲਾਤ ਵੇਖ ਉੱਡੇ ਹੋਸ਼

ਇਸ ਕਾਰਨ ਕਣਕ ਵਿਚ ਨਮੀ ਹੈ ਅਤੇ ਸਰਕਾਰ ਦੇ ਨਿਰਧਾਰਿਤ ਮਾਪਦੰਡਾਂ ਤੋਂ ਵੱਧ ਹੋਣ ਕਾਰਨ ਖਰੀਦ ਏਜੰਸੀਆਂ ਕੰਨੀ ਕਤਰਾਉਣ ਲੱਗ ਪਈਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਮੋਟੇ ਮੱਛਰਾਂ ਵਿਚ ਰਾਤਾ ਮੰਡੀਆਂ ਵਿਚ ਬੈਠ ਕੇ ਕੱਟਣੀਆਂ ਪੈ ਰਹੀਆਂ ਹਨ। ਇਥੇ ਵਰਨਣਯੋਗ ਹੈ ਕਿ ਖਰੀਦ ਏਜੰਸੀਆਂ ਵਲੋਂ 12 ਨਮੀ ਤੱਕ ਕਣਕ ਦੀ ਖਰੀਦ ਹੀ ਕੀਤੀ ਜਾਣੀ ਹੈ ਪਰ ਕਣਕ ਦੀ ਨਮੀ 14 ਤੋਂ 20-22 ਤੱਕ ਆ ਰਹੀ ਹੈ ਜਿਸ ਕਾਰਨ ਖਰੀਦ ਏਜੰਸੀਆਂ ਵੀ ਕਣਕ ਨਾ ਖਰੀਦਣ ਲਈ ਮਜਬੂਰ ਹਨ।

ਇਹ ਵੀ ਪੜ੍ਹੋ - ਚੋਣਾਂ ਦੇ ਮੌਸਮ ’ਚ ਵੀ ਨਹੀਂ ਵੱਧ ਰਹੀ ਡੀਜ਼ਲ ਦੀ ਖਪਤ, ਆਈ ਜ਼ਬਰਦਸਤ ਗਿਰਾਵਟ

ਉਧਰ ਦੂਜੇ ਪਾਸੇ ਕਿਸਾਨ ਵੀਰ ਵੀ ਮੌਸਮ ਵਿਭਾਗ ਅਨੁਸਾਰ ਬਾਰਿਸ਼ ਪੈਣ ਦੀ ਸੰਭਾਵਨਾ ਕਾਰਨ ਆਪਣੇ ਪੁੱਤਾਂ ਵਾਂਗ ਪਾਲੀ ਸੋਨੇ ਵਰਗੀ ਕਣਕ ਦੀ ਫ਼ਸਲ ਦੀ ਅਗੇਤੀ ਕਟਾਈ ਕਰਨ ਲਈ ਮਜਬੂਰ ਹੋ ਰਹੇ ਹਨ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਆੜ੍ਹਤੀਆਂ ਐਸੋਸੀਏਸ਼ਨ ਜ਼ੀਰਾ ਦੇ ਪ੍ਰਧਾਨ ਗੁਰਚਰਨ ਸਿੰਘ ਢਿੱਲੋਂ, ਸਕੱਤਰ ਬਸੰਤ ਸਿੰਘ ਧੰਜੂ ਸੀਨੀਅਰ ਮੈਂਬਰ ਸਤਵੰਤ ਸਿੰਘ ਗਿੱਲ, ਹਰਜਿੰਦਰ ਸਿੰਘ ਭਿੰਡਰ ਆਦਿ ਨੇ ਕਿਸਾਨਾਂ ਭਰਾਵਾਂ ਨੂੰ ਅਪੀਲ ਕੀਤੀ ਕਿ ਖੱਜਲ-ਖੁਆਰੀ ਤੋਂ ਬਚਣ ਲਈ ਕਿਸਾਨ ਕਣਕ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਕਟਾਈ ਕਰਾਉਣ। ਅਜਿਹਾ ਇਸ ਕਰਕੇ ਕਿਉਂਕਿ ਨਮੀ ਵਾਲੀ ਕਣਕ ਦੀ ਖਰੀਦ ਮੰਡੀਆਂ ਵਿਚ ਨਾ ਹੋਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਉਨ੍ਹਾਂ ਨੇ ਕਿਹਾ ਕਿ ਇਸ ਵਾਰ ਮੌਸਮ ਕਾਰਨ ਕਣਕ ਦੀ ਫ਼ਸਲ ਪੱਕਣ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਦਿਵਾਇਆ ਕਿ ਆੜ੍ਹਤੀਆਂ ਵਲੋਂ ਸਾਰੇ ਪ੍ਰਬੰਧ ਮੁਕੰਮਲ ਹਨ। ਸਰਕਾਰ ਦੀਆਂ ਹਦਾਇਤਾਂ ਅਨੁਸਾਰ 12 ਨਮੀ ਤੱਕ ਵਾਲੀ ਕਣਕ ਹੀ ਮੰਡੀਆਂ ਵਿਚ ਖਰੀਦ ਕੀਤੀ ਜਾ ਰਹੀ ਹੈ। ਉਹ ਆਪਣੀ ਫ਼ਸਲ ਪੂਰੀ ਤਰ੍ਹਾਂ ਪਕਾ ਕੇ ਸਹੀ ਸਮੇਂ ’ਤੇ ਵੱਢਕੇ ਮੰਡੀਆਂ ਵਿਚ ਲਿਆਉਣ ਤਾਂ ਕਿ ਤੁਰੰਤ ਉਸਦੀ ਖਰੀਦ ਹੋ ਸਕੇ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਜ਼ਿਆਦਾ ਦਿਨ ਤੱਕ ਨਾ ਬੈਠਣਾ ਪਵੇ। ਇਸ ਸਬੰਧੀ ਜ਼ਿਆਦਾ ਖਰੀਦ ਏਜੰਸੀਆਂ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਖਰੀਦ ਏਜੰਸੀਆਂ ਵਲੋਂ ਸਾਰੇ ਪ੍ਰਬੰਧ ਮੁਕੰਮਲ ਹਨ ਪਰ ਵੱਧ ਨਮੀ ਕਾਰਨ ਹੀ ਕਿਸਾਨਾਂ ਨੂੰ ਮੰਡੀਆਂ ਵਿਚ ਬੈਠਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ - ਚੋਣਾਂ ਤੋਂ ਬਾਅਦ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ, ਮੋਬਾਈਲ ਰਿਚਾਰਜ ਹੋਣਗੇ ਮਹਿੰਗੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News