ਤੇਜ਼ ਹਨੇਰੀ ਤੇ ਬਾਰਿਸ਼ ਕਾਰਨ ਵਿਛੀ ਕਣਕ ਦੀ ਫ਼ਸਲ, ਕਿਸਾਨਾਂ ਦੇ ਸਾਹ ਸੂਤੇ
Saturday, Mar 30, 2024 - 12:34 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)- ਮੌਸਮ ਦੀ ਖ਼ਰਾਬੀ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ। ਪੰਜਾਬ ਵਿਚ ਕਣਕ ਸਣੇ ਹਾੜ੍ਹੀ ਦੀਆਂ ਫ਼ਸਲਾਂ ਪੱਕਣ ਕੰਢੇ ਹਨ। ਬੀਤੀ ਰਾਤ ਮੀਂਹ ਅਤੇ ਤੇਜ਼ ਹਨੇਰੀ ਕਾਰਨ ਕਈ ਥਾਈਂ ਸਰ੍ਹੋਂ ਅਤੇ ਕਣਕ ਦੀ ਫ਼ਸਲ ਜ਼ਮੀਨ ਉਤੇ ਵਿੱਛ ਗਈ। ਇਸ ਦਾ ਜ਼ਿਆਦਾ ਅਸਰ ਟਾਂਡਾ ਦੇ ਬੇਟ ਇਲਾਕੇ ਵਿਚ ਵੇਖਣ ਨੂੰ ਮਿਲਿਆ ਹੈ। ਮਿਆਣੀ, ਪੁਲ ਪੁਖਤਾ, ਗਿਲਜੀਆਂ, ਰੜਾ, ਜਲਾਲਪੁਰ, ਟਾਹਲੀ, ਦਬੁਰਜੀ ਅਤੇ ਭੂਲਪੁਰ ਆਦਿ ਪਿੰਡਾਂ ਵਿਚ ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੇ ਜ਼ਮੀਨ ਉਤੇ ਵਿੱਛਣ ਕਾਰਨ ਦਾਣਾ ਪਤਲਾ ਪੈ ਜਾਵੇਗਾ, ਇਸ ਨਾਲ ਕਣਕ ਦੇ ਝਾੜ 'ਤੇ ਅਸਰ ਪੈਣ ਦੇ ਆਸਾਰ ਵੀ ਵੱਧ ਗਏ ਹਨ। ਅਜਿਹੇ ਵਿਚ ਕਿਸਾਨਾਂ ਨੂੰ ਵੱਡੇ ਨੁਕਸਾਨ ਦਾ ਖ਼ਦਸ਼ਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ, ਮੁਠਭੇੜ ਮਗਰੋਂ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੋਰੀਆ ਗੈਂਗ ਦੇ 4 ਸਾਥੀ ਗ੍ਰਿਫ਼ਤਾਰ
ਇਲਾਕੇ ‘ਚ ਕਈ ਥਾਈਂ ਬੀਤੀ ਰਾਤ ਮੀਂਹ ਅਤੇ ਹਨੇਰੀ ਨੇ ਪੱਕੀ ਕਣਕ ਤੋਂ ਇਲਾਵਾ ਸਰ੍ਹੋਂ ਦੀ ਫ਼ਸਲ ਅਤੇ ਹਰੇ ਚਾਰੇ ਨੂੰ ਮੂਧੇ ਮੂੰਹ ਸੁੱਟ ਦਿੱਤਾ ਹੈ। ਖੇਤੀਬਾੜੀ ਵਿਭਾਗ ਅਫ਼ਸਰ ਡਾ. ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਿਹੜੀ ਕਣਕ ‘ਚ ਪਾਣੀ ਖੜ੍ਹਾ ਸੀ ਉਸ ਨੂੰ ਥੋੜ੍ਹਾ ਨੁਕਸਾਨ ਜ਼ਰੂਰ ਹੋਇਆ ਹੈ, ਪਰ ਹਾਲੇ ਕਣਕ ਹਰੀ ਹੋਣ ਕਰਕੇ ਵਧੇਰੇ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਧਾਰਾ 144 ਲਾਗੂ, ਕਮਿਸ਼ਨਰੇਟ ਪੁਲਸ ਨੇ ਲਗਾਈ ਇਹ ਪਾਬੰਦੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8