ਵ੍ਹਾਈਟ-ਪਿੰਕ ਡਰੈੱਸ ਕੰਬੀਨੇਸ਼ਨ ਬਣਿਆ ਨਿਊ ਫ਼ੈਸ਼ਨ ਸਟੇਟਮੈਂਟ
Monday, Nov 03, 2025 - 10:20 AM (IST)
ਵੈੱਬ ਡੈਸਕ- ਅੱਜਕੱਲ੍ਹ ਮੁਟਿਆਰਾਂ ਅਤੇ ਔਰਤਾਂ ਵੱਖ-ਵੱਖ ਤਰ੍ਹਾਂ ਦੀਆਂ ਕਲਰਫੁੱਲ ਡਰੈੱਸਾਂ ਪਹਿਨਣਾ ਪਸੰਦ ਕਰਦੀਆਂ ਹਨ। ਇੰਡੀਅਨ ਹੋਵੇ ਜਾਂ ਵੈਸਟਰਨ ਸਟਾਈਲ, ਹਰ ਮੌਕੇ ’ਤੇ ਮੁਟਿਆਰਾਂ ਅਤੇ ਔਰਤਾਂ ਨੂੰ ਨਵੀਆਂ ਟਰੈਂਡੀ ਡਿਜ਼ਾਈਨ ਅਤੇ ਕਲਰ ਕੰਬੀਨੇਸ਼ਨ ਵਾਲੀਆਂ ਡਰੈੱਸਾਂ ’ਚ ਵੇਖਿਆ ਜਾ ਸਕਦਾ ਹੈ। ਕੁਝ ਮੁਟਿਆਰਾਂ ਸਿੰਗਲ ਕਲਰ ਪਸੰਦ ਕਰਦੀਆਂ ਹਨ, ਤਾਂ ਕਈ ਡਬਲ ਕਲਰ ਕੰਬੀਨੇਸ਼ਨ ਨੂੰ ਤਰਜੀਹ ਦਿੰਦੀਆਂ ਹਨ। ਇਨ੍ਹਾਂ ’ਚ ਬਲੈਕ-ਵ੍ਹਾਈਟ, ਰੈੱਡ-ਬਲੈਕ, ਗ੍ਰੀਨ-ਰੈੱਡ ਵਰਗੇ ਕੰਬੀਨੇਸ਼ਨ ਪਾਪੁਲਰ ਹਨ ਪਰ ਇਨ੍ਹੀਂ ਦਿਨੀਂ ਵ੍ਹਾਈਟ-ਪਿੰਕ ਕਲਰ ਕੰਬੀਨੇਸ਼ਨ ਸਭ ਤੋਂ ਜ਼ਿਆਦਾ ਟਰੈਂਡ ’ਚ ਹੈ। ਸਕੂਲ-ਕਾਲਜ ਜਾਣ ਵਾਲੀ ਮੁਟਿਆਰਾਂ ਤੋਂ ਲੈ ਕੇ ਆਫਿਸ ਜਾਣ ਵਾਲੀਆਂ ਮੁਟਿਆਰਾਂ-ਔਰਤਾਂ ਤੱਕ ਇਹ ਕੰਬੀਨੇਸ਼ਨ ਹਰ ਜਗ੍ਹਾ ਛਾਇਆ ਹੋਇਆ ਹੈ। ਇਹ ਉਨ੍ਹਾਂ ਨੂੰ ਸਿੰਪਲ, ਸੋਬਰ ਅਤੇ ਕਿਊਟ ਲੁਕ ਦਿੰਦਾ ਹੈ। ਗਰਮੀਆਂ ’ਚ ਫਰੈਸ਼ ਫੀਲ ਕਰਵਾਉਂਦਾ ਹੈ ਅਤੇ ਹਰ ਉਮਰ ਦੀਆਂ ਔਰਤਾਂ ਨੂੰ ਸੂਟ ਕਰਦਾ ਹੈ।
ਇੰਡੀਅਨ ਵੀਅਰ ’ਚ ਇਹ ਕੰਬੀਨੇਸ਼ਨ ਖੂਬ ਸਟਾਈਲ ਹੋ ਰਿਹਾ ਹੈ। ਪਿੰਕ ਸੂਟ ਦੇ ਨਾਲ ਵ੍ਹਾਈਟ ਦੁਪੱਟਾ ਜਾਂ ਵ੍ਹਾਈਟ ਸੂਟ ਦੇ ਨਾਲ ਪਿੰਕ ਦੁਪੱਟਾ ਟ੍ਰੈਡੀਸ਼ਨਲ ਲੁਕ ਨੂੰ ਮਾਡਰਨ ਬਣਾਉਂਦਾ ਹੈ। ਪਿੰਕ ਸਾੜ੍ਹੀ ਅਤੇ ਵ੍ਹਾਈਟ ਬਲਾਊਜ਼ ਪ੍ਰੋਫੈਸ਼ਨਲ ਅਤੇ ਐਲੀਗੈਂਟ ਲੁਕ ਦਿੰਦਾ ਹੈ। ਵ੍ਹਾਈਟ ਚੋਲੀ ਦੇ ਨਾਲ ਪਿੰਕ ਐਂਬ੍ਰਾਇਡਰੀ ਵਾਲਾ ਲਹਿੰਗਾ ਫੈਸਟੀਵਲਸ ’ਚ ਪ੍ਰਿੰਸੇਜ਼ ਲੁਕ ਦਿੰਦਾ ਹੈ। ਵ੍ਹਾਈਟ-ਪਿੰਕ ਅਨਾਰਕਲੀ ਸੂਟ ਪਾਰਟੀ ਵੀਅਰ ਲਈ ਪ੍ਰਫੈਕਟ ਹੈ। ਇਹ ਆਊਟਫਿਟਸ ਕੈਜ਼ੂਅਲ ਤੋਂ ਫਾਰਮਲ ਹਰ ਆਕੇਜ਼ਨ ਲਈ ਸੂਟੇਬਲ ਹਨ।
ਵੈਸਟਰਨ ਵੀਅਰ ’ਚ ਵੀ ਇਹ ਕੰਬੀਨੇਸ਼ਨ ਯੰਗਸਟਰਜ਼ ਦਾ ਫੇਵਰੇਟ ਹੈ। ਪਿੰਕ ਸਕਰਟ ਦੇ ਨਾਲ ਵ੍ਹਾਈਟ ਕ੍ਰਾਪ ਟਾਪ ਜਾਂ ਟੀ-ਸ਼ਰਟ ਕਾਲਜ ਗਰਲਜ਼ ਨੂੰ ਕਿਊਟ ਲੁਕ ਦਿੰਦਾ ਹੈ। ਵ੍ਹਾਈਟ ਪਲਾਜ਼ੋ ਪੈਂਟ ਜਾਂ ਜੀਨਸ ਦੇ ਨਾਲ ਪਿੰਕ ਟਾਪ ਟਰੈਂਡੀ ਲੁਕ ਦਿੰਦੇ ਹਨ। ਵ੍ਹਾਈਟ-ਪਿੰਕ ਸ਼ਾਰਟ ਡਰੈੱਸ ਪਾਰਟੀ ਜਾਂ ਆਊਟਿੰਗ ਲਈ ਆਈਡੀਅਲ ਹੈ। ਵ੍ਹਾਈਟ ਸ਼ਰਟ ਅਤੇ ਪਿੰਕ ਸ਼ਾਰਟਸ ਸਮਰ ਵਾਇਬ ਦਿੰਦਾ ਹੈ। ਇਹ ਕੰਬੀਨੇਸ਼ਨ ਮੁਟਿਆਰਾਂ ਨੂੰ ਡਿਫਰੈਂਟ ਅਤੇ ਸਟਾਈਲਿਸ਼ ਬਣਾਉਂਦਾ ਹੈ।
ਇਸ ਤਰ੍ਹਾਂ ਦੀਆਂ ਡਰੈੱਸਾਂ ਦੇ ਨਾਲ ਅਸੈਸਰੀਜ਼ ਲੁਕ ਨੂੰ ਹੋਰ ਆਕਰਸ਼ਕ ਬਣਾਉਂਦੀਆਂ ਹਨ। ਇੰਡੀਅਨ ਵੀਅਰ ’ਚ ਸਿਲਵਰ/ਗੋਲਡ ਜਿਊਲਰੀ, ਝੁਮਕੇ, ਬਿੰਦੀ, ਮੈਚਿੰਗ ਦੁਪੱਟਾ ਪਾਇਆ ਜਾ ਰਿਹਾ ਹੈ। ਵੈਸਟਰਨ ਵੀਅਰ ’ਚ ਲਾਂਗ ਇਅਰਰਿੰਗਜ਼, ਚੇਨ, ਬ੍ਰੈਸਲੇਟ, ਪੈਂਡੈਂਟ, ਘੜੀ, ਕਲੱਚ ਬੈਗ, ਗਾਗਲਜ਼ ਸਟਾਈਲਿਸ਼ ਲੱਗਦੇ ਹਨ। ਹੇਅਰਸਟਾਈਲ ’ਚ ਮੁਟਿਆਰਾਂ ’ਤੇ ਸਾਫਟ ਕਰਲਜ਼, ਪੋਨੀਟੇਲ ਜਾਂ ਓਪਨ ਹੇਅਰ ਕਾਫ਼ੀ ਜੱਚਦੇ ਹਨ। ਇਨ੍ਹਾਂ ’ਚ ਸ਼ਾਰਟ ਡਰੈੱਸ ਦੇ ਨਾਲ ਫੁੱਟਵੀਅਰ ’ਚ ਮੁਟਿਆਰਾਂ ਨੂੰ ਸੈਂਡਲਜ਼, ਲੋਅ ਹੀਲਜ਼, ਸਨੀਕਰਜ਼ ਚੰਗੇ ਲੱਗਦੇ ਹਨ। ਲਾਂਗ ਡਰੈੱਸ ਜਾਂ ਇੰਡੀਅਨ ਵੀਅਰ ’ਚ ਹਾਈ ਹੀਲਜ਼, ਜੁੱਤੀਆਂ, ਫਲੈਟਸ ਕੰਫਰਟ ਦੇ ਨਾਲ ਸਟਾਈਲ ਦਿੰਦੇ ਹਨ। ਵ੍ਹਾਈਟ-ਪਿੰਕ ਕੰਬੀਨੇਸ਼ਨ ਵਾਲੀ ਡਰੈੱਸ ਹਰ ਸਕਿਨ ਟੋਨ ਅਤੇ ਬਾਡੀ ਟਾਈਪ ’ਤੇ ਜੱਚਦੀ ਹੈ। ਇਹ ਸਟਾਈਲ ਵਰਸੇਟਾਈਲ, ਯੂਨੀਵਰਸਲ ਅਤੇ ਐਵਰਗ੍ਰੀਨ ਹੈ। ਮੁਟਿਆਰਾਂ ਇਨ੍ਹਾਂ ਨੂੰ ਕਾਲਜ, ਆਫਿਸ, ਪਾਰਟੀ, ਟਰੈਵਲ ਹਰ ਜਗ੍ਹਾ ਆਸਾਨੀ ਨਾਲ ਪਹਿਨ ਸਕਦੀਆਂ ਹਨ। ਮਾਰਕੀਟ ’ਚ ਵੀ ਇਨ੍ਹਾਂ ਰੰਗਾਂ ਦੀ ਵੈਰਾਇਟੀ ਭਰਪੂਰ ਹੈ।
