ਮੁਟਿਆਰਾਂ ’ਚ ਵਧਿਆ ਡਰੈੱਸ ਨਾਲ ਮੈਚਿੰਗ ਜਿਊਲਰੀ ਦਾ ਕ੍ਰੇਜ਼
Tuesday, Nov 04, 2025 - 09:32 AM (IST)
ਵੈੱਬ ਡੈਸਕ- ਫੈਸ਼ਨ ਦੀ ਦੁਨੀਆ ਵਿਚ ਔਰਤਾਂ ਤੇ ਮੁਟਿਆਰਾਂ ਹਰ ਮੌਕੇ ’ਤੇ ਖੁਦ ਨੂੰ ਸਭ ਤੋਂ ਆਕਰਸ਼ਕ ਅਤੇ ਸਟਾਈਲਿਸ ਦਿਖਾਉਣਾ ਚਾਹੁੰਦੀਆਂ ਹਨ। ਡਿਜਾ਼ਈਨਰ ਡਰੈੱਸ, ਪਰਫੈਕਟ ਹੇਅਰ ਸਟਾਈਲ, ਗਲੈਮਰਜ਼ ਮੇਕਅਪ ਦੇ ਨਾਲ-ਨਾਲ ਜਿਊਲਰੀ ਦੀ ਚੋਣ ਹੁਣ ਫੈਸ਼ਨ ਦਾ ਅਣਖਿੜਵਾਂ ਅੰਗ ਬਣ ਚੁੱਕੀ ਹੈ। ਖਾਸ ਕਰ ਕੇ ਇੰਡੀਅਨ ਟ੍ਰੈਡੀਸ਼ਨਲ ਲੁਕ ਵਿਚ ਜਿਊਲਰੀ ਦੇ ਬਿਨਾਂ ਹਰ ਆਊਟਫਿਟ ਅਧੂਰੀ ਲੱਗਦੀ ਹੈ। ਸੂਟ, ਸਾੜ੍ਹੀ, ਲਹਿੰਗਾ ਚੋਲੀ, ਅਨਾਰਕਲੀ ਜਾਂ ਗਾਊਨ ਵਰਗੇ ਡਰੈੱਸ ਨਾਲ ਮੈਚਿੰਗ ਜਿਊਲਰੀ ਪਹਿਨਣ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ।
ਇਹ ਨਾ ਸਿਰਫ ਮੁਟਿਆਰਾਂ ਦੀ ਲੁਕ ਨੂੰ ਕੰਪਲੀਟ ਕਰਦੀ ਹੈ ਸਗੋਂ ਉਨ੍ਹਾਂ ਨੂੰ ਰਾਇਲ, ਐਲੀਗੇਂਟ ਅਤੇ ਯੂਨੀਕ ਟੱਚ ਦਿੰਦੀ ਹੈ। ਗੋਲਡ, ਸਿਲਵਰ, ਡਾਇਮੰਡ ਤੋਂ ਲੈ ਕੇ ਆਰਟੀਫੀਸ਼ੀਅਲ ਜਿਊਲਰੀ ਤੱਕ ਵਿਚ ਔਰਤਾਂ ਡਰੈੱਸ ਦੇ ਰੰਗ ਅਤੇ ਡਿਜ਼ਾਈਨ ਨਾਲ ਮਿਲਦੀ ਹੋਈ ਜਿਊਲਰੀ ਚੁਣ ਰਹੀਆਂ ਹਨ। ਡਰੈੱਸ ਨਾਲ ਮੈਚਿੰਗ ਜਿਊਲਰੀ ਵਿਅਕਤੀਤਵ ਨੂੰ ਨਿਖਾਰਦੀ ਹੈ ਅਤੇ ਆਤਮਵਿਸ਼ਵਾਸ ਵਧਾਉਂਦੀ ਹੈ। ਅੱਜਕੱਲ ਮੈਚਿੰਗ ਜਿਊਲਰੀ ਫੈਸ਼ਨ ਸਟੇਟਮੈਂਟ ਬਣ ਚੁੱਕੀ ਹੈ।
ਇਹ ਮੁਟਿਆਰਾਂ ਨੂੰ ਭੀੜ ਨਾਲੋਂ ਵੱਖਰੀ ਬਣਾਉਂਦੀ ਹੈ। ਔਰਤਾਂ ਅਤੇ ਮੁਟਿਆਰਾਂ ਜਿਊਲਰੀ ਚੁਣਦੇ ਸਮੇਂ 2 ਮੁੱਖ ਤਰੀਕੇ ਅਪਨਾਉਂਦੀਆਂ ਹਨ। ਪਹਿਲਾ ਡਰੈੱਸ ਦੇ ਰੰਗ ਨਾਲ ਮੈਚਿੰਗ ਜਿਊਲਰੀ ਜਿਵੇਂ ਗ੍ਰੀਨ ਡਰੈੱਸ ਨਾਲ ਐਮਰਾਇਡ ਗ੍ਰੀਨ ਕੁੰਦਨ ਨੈਕਲੈੱਸ ਜਾਂ ਈਅਰਰਿੰਗਸ। ਪਿੰਕ ਆਊਟਫਿਟ ਵਿਚ ਪਿੰਕ ਸਟੋਨ ਵਾਲੀਆਂ ਚੂੜੀਆਂ ਜਾਂ ਝੁਮਕੇ। ਬਲੈਕ ਡਰੈੱਸ ਲਈ ਬਲੈਕ ਓਨਿਕਸ ਜਾਂ ਸਿਲਵਰ ਟੱਚ ਵਾਲੀ ਜਿਊਲਰੀ। ਵ੍ਹਾਈਟ ਗਾਊਨ ਵਿਚ ਪਰਲਸ ਜਾਂ ਵ੍ਹਾਈਟ ਡਾਇਮੰਡ ਸੈੱਟ ਜੋ ਮੁਟਿਆਰਾਂ ਨੂੰ ਰਾਇਲ ਲੁਕ ਦਿੰਦਾ ਹੈ। ਬਲਿਊ, ਰੈੱਡ, ਮੈਰੂਨ, ਪਰਪਲ ਜਾਂ ਯੈਲੋ ਕਲਰ ਦੀ ਡਰੈੱਸ ਵਿਚ ਵੀ ਇਸੇ ਤਰ੍ਹਾਂ ਕਲਰ ਕੋਆਰਡੀਨੇਸ਼ਨ ਕੀਤਾ ਜਾਂਦਾ ਹੈ।
ਦੂਜੇ ਤਰੀਕੇ ਵਿਚ ਮੁਟਿਆਰਾਂ ਐਂਬ੍ਰਾਇਡਰੀ ਜਾਂ ਵਰਕ ਮੈਚਿੰਗ ਜਿਊਲਰੀ ਦੀ ਚੋਣ ਕਰਨਾ ਪਸੰਦ ਕਰਦੀਆਂ ਹਨ। ਜਿਵੇਂ ਡਰੈੱਸ ’ਤੇ ਗੋਲਡਨ ਥ੍ਰੈੱਡ ਵਰਕ ਹਨ ਤਾਂ ਗੋਲਡ ਪਲੇਟਿਡ ਜਿਊਲਰੀ ਪਸੰਦ ਕੀਤੀ ਜਾ ਰਹੀ ਹੈ ਜੋ ਮਲਟੀਕਲਰ ਐਂਬ੍ਰਾਇਡਰੀ ਵਾਲੀ ਸਾੜ੍ਹੀ ਵਿਚ ਡੁਅਲ ਸ਼ੈੱਡ ਜਾਂ ਮਲਟੀ ਸਟੋਨ ਜਿਊਲਰੀ ਟਰੈਂਡ ਕਰ ਰਹੀ ਹੈ। ਬਾਜ਼ਾਰਾਂ ਵਿਚ ਇਸ ਮੰਗ ਨੂੰ ਦੇਖਦੇ ਹੋਏ ਵੈਰਾਇਟੀ ਦੀ ਭਰਮਾਰ ਹੈ। ਮੁਟਿਆਰਾਂ ਨੂੰ ਹੈਵੀ ਟੀਕਾ, ਮਾਂਗ ਟਿੱਕਾ, ਝੁਮਕੇ ਅਤੇ ਚੋਕਰ ਨੈਕਲੈੱਸ ਪਸੰਦ ਆ ਰਹੇ ਹਨ। ਵਿਆਹ ਜਾਂ ਫੈਸਟੀਵਲ ਵਿਚ ਮੁਟਿਆਰਾਂ ਹੈਵੀ ਸੈੱਟ ਪਹਿਣਕੇ ਪ੍ਰਿੰਸਿਜ ਲੁਕ ਕ੍ਰਿਏਟ ਕਰਦੀਆਂ ਹਨ। ਦੂਜੇ ਪਾਸੇ, ਦਫਤਰ ਜਾਂ ਕੈਜੂਅਲ ਪਾਰਟੀ ਲਈ ਸਿੰਪਲ ਮੈਚਿੰਗ ਚੂੜੀਆਂ, ਸਟੱਡ ਈਅਰਰਿੰਗਸ ਜਾਂ ਪੈਂਡੇਂਟ ਮੁਟਿਆਰਾਂ ਨੂੰ ਪਸੰਦ ਆ ਰਹੇ ਹਨ। ਜੋ ਔਰਤਾਂ ਹੈਵੀ ਜਿਊਲਰੀ ਪਹਿਨਦੀਆਂ ਹਨ ਉਹ ਮਿਨੀਮਲਿਸਟ ਡਿਜ਼ਾਈਨ ਚੁਣਦੀਆਂ ਹਨ ਜਿਵੇਂ ਡਰੈੱਸ ਦੇ ਰੰਗ ਵਿਚ ਸਿੰਗਲ ਸਟੋਨ ਰਿੰਗ ਅਤੇ ਬ੍ਰੈਸਲੇਟ ਆਦਿ ਮੁਟਿਆਰਾਂ ਨੂੰ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ। ਅੱਜਕੱਲ ਆਰਟੀਫਿਸ਼ੀਅਲ ਫਲਾਵਰ ਜਿਊਲਰੀ ਵੀ ਟਰੈਂਡ ਵਿਚ ਹੈ। ਇਹ ਰੀਅਲ ਫਲਾਵਰਜ਼ ਵਰਗੀ ਲੱਗਦੀ ਹੈ ਅਤੇ ਮਹਿੰਦੀ, ਹਲਦੀ ਜਾਂ ਸੰਗੀਤ ਵਰਗੇ ਫੰਕਸ਼ਨਾਂ ਲਈ ਪਸੰਦ ਕੀਤੀ ਜਾਂਦੀ ਹੈ। ਮੈਚਿੰਗ ਨੂੰ ਨੈਕਸਟ ਲੈਵਲ ’ਤੇ ਲਿਜਾਣ ਵਾਲੀਆਂ ਔਰਤਾਂ ਅਤੇ ਮੁਟਿਾਰਾਂ ਅਸੈੱਸਰੀਜ਼ ਵੀ ਕੋਆਰਡੀਨੈੱਟ ਕਰਦੀਆਂ ਹਨ। ਉਨ੍ਹਾਂ ਨੂੰ ਡਰੈੱਸ ਨਾਲ ਮੈਚਿੰਗ ਕਲਚ ਬੈਗ, ਹੀਲਸ ਜਾਂ ਬੈਲੀ ਸ਼ੂਟ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ।
