ਕਿਡਨੀ ਫੇਲ ਹੋਣ ਦੇ ਇਹ ਹਨ ਲੱਛਣ ਅਤੇ ਕਾਰਨ

05/31/2017 2:23:29 PM

ਮੁੰਬਈ— ਕਿਡਨੀ ਫੇਲ ਨੂੰ ਐਂਡ ਸਟੇਜ ਰੀਨਲ ਡਿਜੀਜ ਵੀ ਕਿਹਾ ਜਾਂਦਾ ਹੈ। ਡਾਕਟਰਾਂ ਦੇ ਅਨੁਸਾਰ ਕਿਡਨੀ ਫੇਲ ਦਾ ਮਤਲਬ ਹੈ ਦੋਨਾਂ ਕਿਡਨੀਆਂ ਦਾ ਕੰਮ ਕਰਨਾ ਬੰਦ ਹੋ ਚੁੱਕਿਆ ਹੈ ਅਤੇ ਡਾਇਲਿਸਿਸ ਜਾ ਕਿਡਨੀ ਟ੍ਰਾਂਸਪਲਾਂਟ ਦੇ ਬਿਨ੍ਹਾਂ ਜ਼ਿਆਦਾ ਦਿਨਾਂ ਤੱਕ ਜਿੰਦਾ ਨਹੀਂ ਰਹਿ ਸਕਦੇ। ਸਾਡੇ ਸਰੀਰ ''ਚ ਦੋ ਕਿਡਨੀਆਂ ਹੁੰਦੀਆਂ ਹਨ ਜਿਸ ਦਾ ਮੁੱਖ ਕੰਮ ਬਲੱਡ ਨੂੰ ਫਿਲਟਰ ਕਰਕੇ ਟਾਕਸਿਨਸ ਨੂੰ ਅਲੱਗ ਕਰਨਾ ਹੁੰਦਾ ਹੈ। ਇਹ ਟਾਕਸਿਨਸ ਬਾਅਦ ''ਚ ਯੂਰਿਨ ਦੇ ਜਰੀਏ ਬਾਹਰ ਨਿਕਲ ਜਾਂਦੇ ਹਨ। ਜਦੋਂ ਕਿਸੇ ਕਾਰਨ ਕਰਕੇ ਕਿਡਨੀਆਂ ਦੀ ਬਲੱਡ ਫਿਲਟਰ ਕਰਨ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਤਾਂ ਉਸਨੂੰ ਕਿਡਨੀ ਫੇਲ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਕਿਡਨੀ ਫੇਲ ਹੋਣ ਦੇ ਕਾਰਨ
1. ਨਮਕ 
ਜ਼ਿਆਦਾ ਨਮਕ ਖਾਣ ਨਾਲ ਬਲੱਡ ਪ੍ਰੈੱਸ਼ਰ ਵੱਧ ਜਾਂਦਾ ਹੈ। ਇਸ ਨਾਲ ਕਿਡਨੀ ''ਤੇ ਦਬਾਅ ਵੱਧ ਜਾਂਦਾ ਹੈ ਅਤੇ ਕਿਡਨੀ ਫੇਲ ਹੋ ਸਕਦੀ ਹੈ। 
2. ਸ਼ੂਗਰ 
ਬਲੱਡ ''ਚ ਸ਼ੂਗਰ ਦੀ ਮਾਤਰਾ ਵੱਧਣ ਨਾਲ ਕਿਡਨੀ ''ਤੇ ਫਿਲਟਰ ਕਰਨ ਦਾ ਦਬਾਅ ਵੱਧ ਜਾਂਦਾ ਹੈ। ਇਸ ਨਾਲ ਕਿਡਨੀ ਫੇਲ ਹੋ ਸਕਦੀ ਹੈ। 
3. ਤਣਾਅ 
ਤਣਾਅ ਦੇ ਕਾਰਨ ਵੀ ਪੈਦਾ ਹੋਣ ਵਾਲੇ ਹਾਰਮੋਨ ਕਿਡਨੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਕਿਡਨੀ ਫੇਲ ਹੋਣ ਦਾ ਖਤਰਾ ਵੱਧ ਜਾਂਦਾ ਹੈ। 
4. ਸਿਗਰਟ ਅਤੇ ਸ਼ਰਾਬ 
ਇਸ ਨਾਲ ਬਾਡੀ ''ਚ ਟਾਕਸਿਨਸ ਵੱਧ ਜਾਂਦੇ ਹਨ। ਕਿਡਨੀ ਇਨ੍ਹਾਂ ਟਾਕਸਿਨਸ ਨੂੰ ਫਿਲਟਰ ਨਹੀਂ ਕਰ ਪਾਉਂਦੀ ਅਤੇ ਫੇਲ ਹੋ ਜਾਂਦੀ ਹੈ। 
ਕਿਡਨੀ ਫੇਲ ਹੋਣ ਦੇ ਲੱਛਣ
1. ਯੂਰਿਨ ਪਰੇਸ਼ਾਨੀ
ਜ਼ਿਆਦਾ ਯੂਰਿਨ ਆਉੇਣਾ, ਕਰਨ ''ਚ ਤਕਲੀਫ, ਜਲਨ ਜਾ ਖੂਨ ਆਉਣਾ ਵਿਰਗੇ ਲੱਛਣ ਹੋ ਸਕਦੇ ਹਨ। 
2. ਸੋਜ
ਟਾਕਸਿਨਸ ਫਿਲਟਰ ਨਾ ਹੋਣ ਅਤੇ ਪਾਣੀ ਜਮਾ ਹੋ ਨਾਲ ਸਰੀਰ ''ਚ ਸੋਜ ਆ ਜਾਂਦੀ ਹੈ। 
3. ਜੋੜਾਂ ਦੇ ਦਰਦ
ਇਸ ਨਾਲ ਜੋੜਾਂ ''ਚ ਦਰਦ ਹੁੰਦਾ ਹੈ ਅਤੇ ਕਮਜ਼ੋਰੀ ਵੀ ਆ ਸਕਦੀ ਹੈ। 
ਬਚਾਅ
1. ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। 
2. ਕਸਰਤ ਜ਼ਰੂਰ ਕਰੋ। 
3. ਸਿਹਤਮੰਦ ਖੁਰਾਕ ਲਓ। 
4. ਸਿਗਰਟ, ਡ੍ਰਿੰਕ ਨਾ ਕਰੋ। 


Related News