Health Tips: ਜਾਣੋ ਘੱਟ ਉਮਰ ''ਚ ਵਾਲ ਚਿੱਟੇ ਹੋਣ ਦੇ ਕਾਰਨ ਅਤੇ ਬਚਾਅ ਦੇ ਢੰਗ
Tuesday, Jun 18, 2024 - 03:59 PM (IST)
ਨਵੀਂ ਦਿੱਲੀ- ਉਮਰ ਵਧਣ ਦੇ ਨਾਲ ਵਾਲ ਸਫੇਦ ਹੋਣਾ ਬਹੁਤ ਆਮ ਬਦਲਾਅ ਹੈ ਪਰ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਘੱਟ ਉਮਰ 'ਚ ਵਾਰ ਚਿੱਟੇ ਹੋਣ ਲੱਗਦੇ ਹਨ। ਘੱਟ ਉਮਰ 'ਚ ਚਿੱਟੇ ਵਾਲ ਹੋਣ ਦੇ ਕੁਝ ਕਾਰਨ ਹੁੰਦੇ ਹਨ, ਜਿਸ ਦੀ ਵਜ੍ਹਾ ਸਮੇਂ ਤੋਂ ਪਹਿਲੇ ਵਾਲਾਂ ਦਾ ਰੰਗ ਬਦਲਣ ਲੱਗਦਾ ਹੈ ਪਰ ਚਿੱਟੇ ਵਾਲਾਂ ਨੂੰ ਰੋਕਣ ਲਈ ਉਪਾਅ ਵੀ ਮੌਜੂਦ ਹਨ। ਆਓ ਚਿੱਟੇ ਵਾਲਾਂ ਦੇ ਕਾਰਨ ਅਤੇ ਉਪਾਅ ਦੇ ਬਾਰੇ 'ਚ ਜਾਣਦੇ ਹਾਂ।
ਘੱਟ ਉਮਰ 'ਚ ਵਾਲ ਚਿੱਟੇ ਹੋਣ ਦੇ ਕਾਰਨ
1 ਵਿਟਾਮਿਨ ਬੀ-12 ਦੀ ਘਾਟ
ਘੱਟ ਉਮਰ 'ਚ ਵਾਰ ਚਿੱਟੇ ਹੋਣ ਦੇ ਪਿੱਛੇ ਸਰੀਰ 'ਚ ਵਿਟਾਮਿਨ ਬੀ-12 ਦੀ ਘਾਟ ਵੀ ਹੋ ਸਕਦੀ ਹੈ। ਇਹ ਵਿਟਾਮਿਨ ਸਰੀਰ ਨੂੰ ਐਨਰਜੀ ਦੇਣ ਦੇ ਨਾਲ ਵਾਲਾਂ ਦੀ ਗਰੋਥ ਅਤੇ ਰੰਗ ਨੂੰ ਬਣਾਏ ਰੱਖਣ 'ਚ ਵੀ ਮਦਦ ਕਰਦਾ ਹੈ। ਸਰੀਰ ਦੇ ਰੈੱਡ ਬਲੱਡ ਸੈਲਸ ਨੂੰ ਹੈਲਦੀ ਰੱਖਣ ਲਈ ਵਿਟਾਮਿਨ ਬੀ-12 ਦੀ ਲੋੜ ਹੁੰਦੀ ਹੈ। ਵਿਟਾਮਿਨ ਬੀ-12 ਦੀ ਘਾਟ ਕਾਰਨ ਵਾਲਾਂ ਦੇ ਕਾਲੇ ਰੰਗ ਲਈ ਜ਼ਿੰਮੇਵਾਰ ਮੇਲਾਨਿਨ ਦਾ ਉਤਪਾਦਨ ਘੱਟ ਹੋਣ ਲੱਗਦਾ ਹੈ।
2. ਸਿਗਰਟਨੋਸ਼ੀ
ਕਈ ਰਿਸਰਚ 'ਚ ਘੱਟ ਉਮਰ 'ਚ ਵਾਲ ਚਿੱਟੇ ਹੋਣ ਅਤੇ ਸਿਗਰਟਨੋਸ਼ੀ ਦੇ ਵਿਚਾਲੇ ਸਬੰਧ ਦੇਖਿਆ ਗਿਆ ਹੈ ਕਿਉਂਕਿ ਸਮੋਕਿੰਗ ਦੇ ਕਾਰਨ ਖੂਨ ਧਮਨੀਆਂ ਸਿਗੁੜ ਜਾਂਦੀਆਂ ਹਨ ਅਤੇ ਵਾਲਾਂ ਦੀਆਂ ਜੜ੍ਹਾਂ ਨੂੰ ਜ਼ਿਆਦਾ ਖੂਨ ਨਹੀਂ ਮਿਲ ਪਾਉਂਦਾ।
3. ਤਣਾਅ
ਤਣਾਅ ਸਰੀਰ ਦੇ ਨਾਲ-ਨਾਲ ਵਾਲਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਇਸ ਦੇ ਕਾਰਨ ਨੀਂਦ ਨਾ ਆਉਣਾ, ਚਿੰਤਾ, ਭੁੱਖ ਨਾ ਲੱਗਣਾ, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਕਈ ਰਿਸਰਚ 'ਚ ਦੇਖਿਆ ਗਿਆ ਹੈ ਕਿ ਜੋ ਲੋਕ ਕਾਫੀ ਜ਼ਿਆਦਾ ਤਣਾਅ ਲੈਂਦੇ ਹਨ, ਉਨ੍ਹਾਂ ਦੇ ਸਮੇਂ ਤੋਂ ਪਹਿਲੇ ਵਾਲ ਚਿੱਟੇ ਹੋਣ ਲੱਗਦੇ ਹਨ।
ਘੱਟ ਉਮਰ 'ਚ ਵਾਲ ਚਿੱਟੇ ਹੋਣ ਲੱਗਦੇ ਹਨ।
ਸਮੇਂ ਤੋਂ ਪਹਿਲੇ ਵਾਲਾਂ ਨੂੰ ਚਿੱਟੇ ਹੋਣ ਤੋਂ ਬਚਾਉਣ ਲਈ ਦੇ ਉਪਾਅ
-ਥਾਇਰਡ ਡਿਸਆਰਡਰ
-ਜੇਨੇਟਿਕਸ
ਆਟੋਇਮਿਊਨ ਡਿਜੀਜ਼
-ਵਿਟਾਮਿਨ ਬੀ-12 ਸਪਲੀਮੈਂਟ ਲੈਣਾ
-ਕਸਰਤ ਕਰਨਾ
-ਸਿਗਰਟਨੋਸ਼ੀ ਤੋਂ ਦੂਰੀ
-ਯੋਗਾ ਕਰਨਾ
-ਤਣਾਅ ਨਾ ਲੈਣਾ
ਤਾਜ਼ੇ ਫ਼ਲ ਅਤੇ ਸਬਜ਼ੀਆਂ ਖਾਣਾ
ਚਿੱਟੇ ਵਾਲਾਂ ਦਾ ਇਲਾਜ
ਚਿੱਟੇ ਵਾਲਾਂ ਨੂੰ ਕੁਦਰਤੀ ਕਾਲਾ ਕਰਨ ਲਈ ਔਲਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਤੁਸੀਂ ਰਾਤ ਨੂੰ ਨਾਰੀਅਲ ਤੇਲ 'ਚ ਔਲਿਆਂ ਦਾ ਪਾਊਡਰ ਮਿਲਾ ਕੇ ਸਿੱਧਾ ਸਕੈਲਪ 'ਤੇ ਲਗਾਓ ਅਤੇ ਸਵੇਰੇ ਸ਼ੈਂਪੂ ਨਾਲ ਧੋ ਲਓ।
ਕੜ੍ਹੀ ਪੱਤਾ
ਸਰ੍ਹੋਂ ਦਾ ਤੇਲ ਜਾਂ ਨਾਰੀਅਲ ਤੇਲ 'ਚੋਂ ਕਿਸੇ ਵੀ ਇਕ ਤੇਲ 'ਚ ਕੁਝ ਕੜ੍ਹੀ ਪੱਤਿਆਂ ਨੂੰ ਪਕਾ ਲਓ। ਇਸ ਤੇਲ ਨਾਲ ਹਫਤੇ 'ਚ ਦੋ ਵਾਰ ਸਿਰ ਦੀ ਮਾਲਿਸ਼ ਕਰੋ ਅਤੇ ਫਿਰ ਸ਼ੈਂਪੂ ਕਰ ਲਓ।