TV, ਵਾਸ਼ਿੰਗ ਮਸ਼ੀਨ ਅਤੇ ਏ. ਸੀ. ਹੋ ਸਕਦੇ ਹਨ ਮਹਿੰਗੇ, ''ਲਾਲ ਸਾਗਰ'' ਸੰਕਟ ਕਾਰਨ ਛਾਏ ਮਹਿੰਗਾਈ ਦੇ ਬੱਦਲ

05/25/2024 10:02:18 PM

ਮੁੰਬਈ, (ਇੰਟ.)- ਮਿਡਲ ਈਸਟ ’ਚ ਚੱਲ ਰਿਹਾ ਸੰਘਰਸ਼ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਹੁਣ ਇਸ ਦਾ ਮਾੜਾ ਅਸਰ ਕਾਰੋਬਾਰ ’ਤੇ ਦਿਖਾਈ ਦੇਣ ਲੱਗਾ ਹੈ। ਸ਼ਿਪਿੰਗ ਕੰਟੇਨਰਜ਼ ਦੀ ਕਮੀ ਅਤੇ ਚੀਨ ਤੋਂ ਆਉਣ ਵਾਲੇ ਸਾਮਾਨ ’ਤੇ ਮਾਲ ਭਾੜਾ ਵਧਣ ਕਾਰਨ ਆਈ. ਟੀ. ਹਾਰਡਵੇਅਰ, ਟੀ. ਵੀ., ਵਾਸ਼ਿੰਗ ਮਸ਼ੀਨ ਅਤੇ ਏ. ਸੀ. ਵਰਗੇ ਇਲੈਕਟ੍ਰਾਨਿਕ ਸਾਮਾਨਾਂ ਦੀਆਂ ਕੀਮਤਾਂ ’ਚ ਉਛਾਲ ਆਉਣ ਦਾ ਪੂਰਾ ਖਦਸ਼ਾ ਹੈ। ਇਸ ਦਾ ਅਸਰ ਭਾਰਤੀ ਖਪਤਕਾਰਾਂ ’ਤੇ ਪਵੇਗਾ।

ਬਾਜ਼ਾਰ ਮਾਹਰਾਂ ਅਨੁਸਾਰ ਪਿਛਲੇ 2 ਮਹੀਨਿਆਂ ’ਚ ਕੁਝ ਥਾਵਾਂ ਦਾ ਮਾਲ ਭਾੜਾ ਲੱਗਭਗ ਚਾਰ ਗੁਣਾ ਤੱਕ ਵਧ ਗਿਆ ਹੈ। ਅਮਰੀਕਾ ਅਤੇ ਯੂਰਪ ਪਹੁੰਚਣ ਲਈ ਪਹਿਲਾਂ ਜਹਾਜ਼ ਸਵੇਜ ਨਹਿਰ ਦੇ ਰਸਤੇ ਜਾਇਆ ਕਰਦੇ ਸਨ। ਹੁਣ ਸੰਕਟ ਤੋਂ ਬਚਣ ਲਈ ਉਨ੍ਹਾਂ ਨੂੰ ਲੱਗਭਗ 8500 ਕਿ. ਮੀ. ਦਾ ਲੰਬਾ ਪੈਂਡਾ ਤੈਅ ਪੈ ਰਿਹਾ ਹੈ। ਇਸ ਰਸਤੇ ਨੂੰ ਲੱਗਭਗ 330 ਵੱਡੇ ਜਹਾਜ਼ਾਂ, ਜਿਨ੍ਹਾਂ ’ਤੇ ਲੱਗਭਗ 12 ਹਜ਼ਾਰ ਕੰਟੇਨਰ ਲੱਦੇ ਹੋਏ ਹਨ, ਨੇ ਅਪਣਾਇਆ ਹੈ। ਇਸ ਦੇ ਕਾਰਨ ਚੀਨ ਦੀਆਂ ਬੰਦਰਗਾਹਾਂ ’ਤੇ ਮਈ ਤੋਂ ਹੀ ਜਹਾਜ਼ਾਂ ਦੀ ਕਮੀ ਹੋਣ ਲੱਗੀ ਹੈ। ਨਾਲ ਹੀ ਮੈਨੂਫੈਕਚਰਿੰਗ ਦੇ ਤਰੀਕੇ ਵੀ ਕੰਪਨੀਆਂ ਨੂੰ ਬਦਲਣੇ ਪੈ ਰਹੇ ਹਨ।

ਖਪਤਕਾਰਾਂ ਤੋਂ ਵਸੂਲੀ ਜਾ ਸਕਦੀ ਹੈ ਲਾਜਿਸਟਿਕਸ ਕਾਸਟ

ਇਕ ਰਿਪੋਰਟ ਅਨੁਸਾਰ ਵੱਡੇ ਇਲੈਕਟ੍ਰਾਨਿਕ ਸਾਮਾਨ ਦੀਆਂ ਕੀਮਤਾਂ ’ਚ ਲੱਗਭਗ 2 ਤੋਂ 3 ਫੀਸਦੀ ਲਾਜਿਸਟਿਕਸ ਕਾਸਟ (ਮਾਲ ਅਸਬਾਬ ਦੀ ਲਾਗਤ) ਹੁੰਦੀ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੇ ਇਹੀ ਹਾਲਾਤ ਬਣੇ ਰਹੇ ਤਾਂ ਇਹ ਲਗਤ ਖਪਤਕਾਰਾਂ ਤੋਂ ਵਸੂਲੀ ਜਾਣੀ ਤੈਅ ਹੈ। ਇਸ ਤੋਂ ਇਲਾਵਾ ਇਕ ਜਹਾਜ਼ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ’ਚ ਲੱਗਣ ਵਾਲਾ ਸਮਾਂ ਵੀ 35 ਤੋਂ 40 ਫੀਸਦੀ ਤੱਕ ਵਧ ਗਿਆ ਹੈ। ਲਾਲ ਸਾਗਰ ਸੰਕਟ ਕਾਰਨ 20 ਅਤੇ 40 ਫੁੱਟ ਕੰਟੇਨਰ ਦੀਆਂ ਕੀਮਤਾਂ ਪੂਰੀਆਂ ਦੁਨੀਆ ’ਚ ਵੱਧ ਗਈਆਂ ਹਨ। ਕੰਪਨੀਆਂ ਆਪਣਾ ਸਾਮਾਨ ਇਕ ਥਾਂ ਤੋਂ ਦੂਜੀ ਥਾਂ ਭੇਜਣ ਲਈ 20 ਫੁੱਟ ਦੇ ਕੰਟੇਨਰ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ।


Rakesh

Content Editor

Related News