Health Tips: ਜੂਸ ਦਾ ਜ਼ਿਆਦਾ ਸੇਵਨ ਕਰਨ ਵਾਲੇ ਲੋਕ ਹੋ ਜਾਣ ਸਾਵਧਾਨ! ਖ਼ਰਾਬ ਹੋ ਸਕਦੀ ਹੈ ਤੁਹਾਡੀ 'ਕਿਡਨੀ'

06/12/2024 11:26:21 AM

ਜਲੰਧਰ (ਵੈੱਬ ਡੈਸਕ) - ਸਾਰੇ ਲੋਕ ਜਾਣਦੇ ਹਨ ਕਿ ਜੂਸ ਪੀਣ ਨਾਲ ਸਰੀਰ ਨੂੰ ਕਿੰਨੇ ਫ਼ਾਇਦੇ ਹੁੰਦੇ ਹਨ। ਇੱਕ ਗਲਾਸ ਸੰਤਰੇ ਦੇ ਜੂਸ ਵਿੱਚ ਵਿਟਾਮਿਨ-ਸੀ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜਦੋਂ ਕਿ ਹਰੀਆਂ ਸਬਜ਼ੀਆਂ ਤੋਂ ਤਿਆਰ ਜੂਸ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨਾ ਵੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਮਾਹਿਰਾਂ ਮੁਤਾਬਕ ਜ਼ਿਆਦਾ ਮਾਤਰਾ 'ਚ ਜੂਸ ਪੀਣ ਨਾਲ ਸਰੀਰ ਦੇ ਅੰਗਾਂ ਨੂੰ ਨੁਕਸਾਨ ਹੋ ਸਕਦਾ ਹੈ। ਖ਼ਾਸ ਕਰਕੇ ਕਿਡਨੀ (ਗੁਰਦੇ) ਦੀ ਬੀਮਾਰੀ ਤੋਂ ਪੀੜਤ ਲੋਕਾਂ ਲਈ ਜੂਸ ਦਾ ਸੇਵਨ ਨੁਕਸਾਨਦਾਇਕ ਹੈ।

PunjabKesari

ਵੱਧ ਸਕਦੈ ਕਿਡਨੀ ਸੰਬੰਧੀ ਸਮੱਸਿਆਵਾਂ ਦਾ ਖ਼ਤਰਾ
ਸਾਈਟ੍ਰੇਸ ਫਲਾਂ ਦੇ ਨਾਲ ਆਕਸਲੇਟ ਨਾਲ ਭਰਪੂਰ ਪਦਾਰਥ ਜਿਵੇਂ ਪਾਲਕ ਅਤੇ ਚੁਕੰਦਰ ਦਾ ਜੂਸ ਜ਼ਿਆਦਾ ਮਾਤਰਾ 'ਚ ਪੀਣ ਨਾਲ ਕਿਡਨੀ ਦੀਆਂ ਸਮੱਸਿਆਵਾਂ ਦੇ ਵਧਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਕਿਉਂਕਿ ਇਨ੍ਹਾਂ 'ਚ ਵਿਟਾਮਿਨ-ਸੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਅਜਿਹੇ 'ਚ ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ 'ਚ ਆਕਸਾਲੇਟ ਦਾ ਅਵਸ਼ੋਸ਼ਣ ਵਧ ਸਕਦਾ ਹੈ। ਇਸ ਲਈ ਆਕਸੀਲੇਟ ਪਦਾਰਥਾਂ ਦਾ ਸੇਵਨ ਘੱਟ ਕਰੋ। ਇਸ ਤੋਂ ਇਲਾਵਾ ਖੱਟੇ ਪਦਾਰਥਾਂ ਦੇ ਨਾਲ ਆਕਸਲੇਟ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨ ਤੋਂ ਬਚੋ।

ਪੜ੍ਹੋ ਇਹ ਵੀ : Health Tips: ਕੋਈ ਵੀ ਦਵਾਈ ਖਾਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਸਿਹਤ ਨੂੰ ਹੋ ਸਕਦੈ ਨੁਕਸਾਨ

ਪੱਥਰੀ ਹੋਣ ਦਾ ਖ਼ਤਰਾ 
ਜਦੋਂ ਆਕਸਲੇਟ ਨੂੰ ਜ਼ਿਆਦਾ ਮਾਤਰਾ ਵਿੱਚ ਲਿਆ ਜਾਂਦਾ ਹੈ, ਤਾਂ ਇਹ ਕ੍ਰਿਸਟਲ ਬਣਾ ਸਕਦਾ ਹੈ, ਜੋ ਕਿਡਨੀ ਵਿੱਚ ਇਕੱਠਾ ਹੋ ਸਕਦਾ ਹੈ ਅਤੇ ਗੁਰਦੇ ਦੀ ਪੱਥਰੀ ਅਤੇ ਹੋਰ ਸਮੱਸਿਆਵਾਂ ਦੇ ਜੋਖਮ ਨੂੰ ਵਧਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਢਿੱਡ 'ਚ ਦਰਦ, ਪਿਸ਼ਾਬ 'ਚ ਖੂਨ ਜਾਂ ਪਿਸ਼ਾਬ ਕਰਦੇ ਸਮੇਂ ਮੁਸ਼ਕਲ ਮਹਿਸੂਸ ਹੁੰਦੀ ਹੈ ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਸਮੱਸਿਆ ਉਦੋਂ ਹੋ ਸਕਦੀ ਹੈ ਜਦੋਂ ਆਕਸਲੇਟ ਗੁਰਦਿਆਂ ਵਿੱਚ ਸਮੱਸਿਆ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਜੇਕਰ ਸਮੱਸਿਆ ਗੰਭੀਰ ਹੈ ਤਾਂ ਡਾਕਟਰ ਨੂੰ ਜ਼ਰੂਰ ਦਿਖਾ ਲਵੋ।

PunjabKesari

ਦਿਨ 'ਚ ਕਿੰਨਾ ਜੂਸ ਪੀਣਾ ਹੈ ਫ਼ਾਇਦੇਮੰਦ 
ਜ਼ਿਆਦਾ ਮਾਤਰਾ ਵਿੱਚ ਜਿਵੇਂ ਦਿਨ 'ਚ 2 ਲੀਟਰ ਜੂਸ ਪੀਣਾ ਸਮੱਸਿਆ ਨੂੰ ਵਧਾ ਸਕਦਾ ਹੈ। ਰੋਜ਼ਾਨਾ ਹਰੇ ਪੱਤੇ, ਚੁਕੰਦਰ ਅਤੇ ਖੱਟੇ ਫਲਾਂ ਦਾ ਸੇਵਨ ਕਰਨ ਨਾਲ ਸਿਹਤ 'ਤੇ ਕੋਈ ਅਸਰ ਨਹੀਂ ਹੁੰਦਾ। ਪਰ ਜੇਕਰ ਤੁਹਾਨੂੰ ਕਿਡਨੀ ਦੀ ਕੋਈ ਸਮੱਸਿਆ ਹੈ ਤਾਂ ਰੋਜ਼ਾਨਾ ਸਿਰਫ਼ ਇੱਕ ਗਲਾਸ ਜੂਸ ਦਾ ਸੇਵਨ ਕਰੋ। ਇਸ ਤੋਂ ਜ਼ਿਆਦਾ ਜੂਸ ਪੀਣ ਨਾਲ ਆਕਸਲੇਟ ਦਾ ਪੱਧਰ ਵੀ ਵਧਦਾ ਹੈ, ਜਿਸ ਨਾਲ ਪੋਟਾਸ਼ੀਅਮ, ਫਾਸਫੋਰਸ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਪੜ੍ਹੋ ਇਹ ਵੀ : ਨਾ ਕੋਈ ਦਵਾਈ, ਨਾ ਡਾਈਟ ਪਲਾਨ! ਸ਼ੂਗਰ ਨੂੰ ਕੰਟਰੋਲ 'ਚ ਕਰਨ ਲਈ ਮਰੀਜ਼ ਰੋਜ਼ਾਨਾ ਕਰਨ ਇਹ ਕੰਮ, ਹੋਵੇਗਾ ਫ਼ਾਇਦਾ

ਕਿਡਨੀ ਦੀ ਬੀਮਾਰੀ ਹੋ ਸਕਦੀ ਹੈ ਗੰਭੀਰ 
ਵਧੇ ਹੋਏ ਆਕਸਲੇਟ ਕਾਰਨ ਗੁਰਦੇ ਦੀਆਂ ਸਮੱਸਿਆਵਾਂ ਨੂੰ ਠੀਕ ਹੋਣ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਇਸ ਤੋਂ ਇਲਾਵਾ ਕਿਡਨੀ ਦੀ ਬੀਮਾਰੀ ਨੂੰ ਠੀਕ ਕਰਨ 'ਚ ਹੋਰ ਕਿੰਨਾ ਸਮਾਂ ਲੱਗੇਗਾ, ਇਹ ਸਮੱਸਿਆ 'ਤੇ ਹੀ ਨਿਰਭਰ ਕਰਦਾ ਹੈ। ਕਈ ਮਾਮਲਿਆਂ 'ਚ ਕਿਡਨੀ ਦੀ ਬੀਮਾਰੀ ਨੂੰ ਠੀਕ ਕਰਨ 'ਚ ਕੁਝ ਦਿਨ, ਕੁਝ ਮਾਮਲਿਆਂ 'ਚ ਪੂਰਾ ਹਫ਼ਤਾ ਜਾਂ ਮਹੀਨੇ ਲਗ ਸਕਦੇ ਹਨ।

PunjabKesari

ਕਿਵੇਂ ਰੱਖੋ ਧਿਆਨ ?
ਜੇਕਰ ਤੁਸੀਂ ਆਕਸਲੇਟ ਨਾਲ ਭਰਪੂਰ ਭੋਜਨ ਦਾ ਜ਼ਿਆਦਾ ਸੇਵਨ ਕਰਦੇ ਹੋ, ਤਾਂ ਇਹ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ ਪੱਥਰੀ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਜੇਕਰ ਤੁਸੀਂ ਖੱਟੇ ਫਲਾਂ ਦੇ ਨਾਲ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰ ਰਹੇ ਹੋ ਤਾਂ ਜ਼ਿਆਦਾ ਪਾਣੀ ਪੀਓ। ਇਸ ਤੋਂ ਇਲਾਵਾ ਸਰੀਰ ਨੂੰ ਸਿਹਤਮੰਦ ਰੱਖਣ ਲਈ ਆਪਣਾ ਨਿਯਮਤ ਚੈਕਅੱਪ ਕਰਵਾਉਂਦੇ ਰਹੋ।

ਪੜ੍ਹੋ ਇਹ ਵੀ : Health Tips: ਨਕਸੀਰ ਫੁੱਟਣ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇੰਝ ਮਿਲੇਗੀ ਪਲਾਂ 'ਚ ਰਾਹਤ


rajwinder kaur

Content Editor

Related News