ਕੀ ਹੁੰਦਾ ਹੈ ਸਕਿਨ ਕੈਂਸਰ? ਜਾਣੋ ਇਸ ਦੇ ਲੱਛਣ ਤੇ ਬਚਾਅ ਦੇ ਉਪਾਅ
Wednesday, Jun 12, 2024 - 01:13 PM (IST)
ਨਵੀਂ ਦਿੱਲੀ- ਕੈਂਸਰ ਇੱਕ ਅਜਿਹੀ ਜਾਨਲੇਵਾ ਬੀਮਾਰੀ ਹੈ ਜਿਸ ਨਾਲ ਅੱਜ ਬਹੁਤ ਸਾਰੇ ਲੋਕ ਜੂਝ ਰਹੇ ਹਨ। ਅੰਕੜਿਆਂ ਅਨੁਸਾਰ ਦੁਨੀਆ ਵਿੱਚ ਹਰ ਸਾਲ 9 ਮਿਲੀਅਨ ਤੋਂ ਵੱਧ ਲੋਕ ਕੈਂਸਰ ਕਾਰਨ ਮਰਦੇ ਹਨ। ਵਧ ਰਹੇ ਹਵਾ ਪ੍ਰਦੂਸ਼ਣ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ, ਸਰੀਰਕ ਤੰਦਰੁਸਤੀ ਦੀ ਕਮੀ ਅਤੇ ਖ਼ਤਰਨਾਕ ਰਸਾਇਣਕ ਪਦਾਰਥਾਂ ਦੇ ਸੰਪਰਕ ਆਉਣ ਕਾਰਨ ਕੈਂਸਰ ਦਾ ਖ਼ਤਰਾ ਵੱਧ ਰਿਹਾ ਹੈ। ਕੈਂਸਰ ਦੀਆਂ ਕਈ ਕਿਸਮਾਂ ਹਨ, ਜਿਨ੍ਹਾਂ ਵਿੱਚੋਂ ਅੱਜ ਅਸੀਂ ਸਕਿਨ (ਚਮੜੀ) ਕੈਂਸਰ ਬਾਰੇ ਗੱਲ ਕਰਾਂਗੇ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਸਕਿਨ ਕੈਂਸਰ ਕੀ ਹੈ ਅਤੇ ਇਸ ਦੇ ਲੱਛਣ ਕੀ ਹਨ।
ਇਹ ਵੀ ਪੜ੍ਹੋ : ਟਾਈਪ-2 ਡਾਇਬਿਟੀਜ਼ ਨਾਲ ਪੀੜਤਾਂ ਵਿਚ ਕੈਂਸਰ ਦਾ ਦੁਗਣਾ ਖਤਰਾ, ਅਧਿਐਨ 'ਚ ਖੁਲਾਸਾ
ਕੀ ਹੁੰਦਾ ਹੈ ਸਕਿਨ ਕੈਂਸਰ ?
ਚਮੜੀ ਦਾ ਕੈਂਸਰ ਉਦੋਂ ਹੁੰਦਾ ਹੈ ਜਦੋਂ ਚਮੜੀ ਦੇ ਸੈੱਲ ਅਸਧਾਰਨ ਤੌਰ 'ਤੇ ਵਧਣ ਲੱਗਦੇ ਹਨ। ਚਮੜੀ ਦਾ ਕੈਂਸਰ ਜ਼ਿਆਦਾਤਰ ਸਰੀਰ ਦੇ ਉਨ੍ਹਾਂ ਹਿੱਸਿਆਂ ਵਿੱਚ ਹੁੰਦਾ ਹੈ ਜੋ ਸੂਰਜ ਦੇ ਸੰਪਰਕ ਵਿੱਚ ਆਉਂਦੇ ਹਨ। ਇਹ ਕੈਂਸਰ ਹਰ ਕਿਸਮ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਸਕਿਨ ਕੈਂਸਰ ਤਿੰਨ ਕਿਸਮਾਂ ਦੇ ਹੁੰਦੇ ਹਨ
ਸਕਿਨ ਕੈਂਸਰ ਦੀਆਂ ਤਿੰਨ ਕਿਸਮਾਂ ਹਨ, ਬੇਸਲ ਸੈੱਲ ਕਾਰਸੀਨੋਮਾ, ਸਕਵੈਮਸ ਸੈੱਲ ਕਾਰਸੀਨੋਮਾ, ਅਤੇ ਮੇਲੇਨੋਮਾ। ਮਾਹਰਾਂ ਦੇ ਅਨੁਸਾਰ, ਤੁਸੀਂ ਯੂਵੀ ਕਿਰਨਾਂ ਦੇ ਸੰਪਰਕ ਨੂੰ ਘਟਾ ਕੇ ਜਾਂ ਇਸ ਤੋਂ ਬਚ ਕੇ ਚਮੜੀ ਦੇ ਕੈਂਸਰ ਦੇ ਜੋਖਮ ਨੂੰ ਘਟਾ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਕੈਂਸਰ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣ ਲਿਆ ਜਾਵੇ ਤਾਂ ਵੀ ਇਸ ਸਮੱਸਿਆ ਦਾ ਇਲਾਜ ਕੀਤਾ ਜਾ ਸਕਦਾ ਹੈ।
ਸਕਿਨ ਕੈਂਸਰ ਦੇ ਲੱਛਣ
- ਚਮੜੀ 'ਤੇ ਬਹੁਤ ਜ਼ਿਆਦਾ ਤਿਲ, ਲਾਲ, ਗੁਲਾਬੀ ਧੱਬੇ ਹੋਣਾ
- ਪਪੜੀ ਜਾਂ ਖਾਰਸ਼ ਨਾਲ ਚਮੜੀ 'ਤੇ ਪੈਚ ਹੋਣਾ
- ਅਜਿਹਾ ਜ਼ਖ਼ਮ ਹੋਣਾ ਜੋ ਹਫ਼ਤਿਆਂ ਤੱਕ ਠੀਕ ਨਹੀਂ ਹੁੰਦਾ
- ਚਮੜੀ 'ਤੇ ਮੱਸੇ ਬਣਨਾ
- ਚਮੜੀ 'ਤੇ ਦਿਖਾਈ ਦੇਣ ਵਾਲੇ ਤਿਲਨੁਮਾ ਨਿਸ਼ਾਨ ਕਾਰਨ ਚਮੜੀ ਦਾ ਪਪੜੀ ਵਾਂਗ ਉਤਰਨਾ
ਸਕਿਨ ਕੈਂਸਰ ਨੂੰ ਕਿਵੇਂ ਰੋਕਿਆ ਜਾਵੇ?
- ਧੁੱਪ ਵਿਚ ਜਾਣ ਤੋਂ ਪਰਹੇਜ਼ ਕਰੋ ਜੇਕਰ ਤੁਹਾਨੂੰ ਧੁੱਪ ਵਿਚ ਬਾਹਰ ਜਾਣਾ ਪਵੇ, ਤਾਂ ਘੱਟੋ-ਘੱਟ 30 ਦੀ SPF ਵਾਲੀ ਸਨਸਕ੍ਰੀਨ ਦੀ ਵਰਤੋਂ ਕਰੋ। ਧੁੱਪ ਦੇ ਸੰਪਰਕ ਵਾਲੇ ਖੇਤਰਾਂ ਜਿਵੇਂ ਕਿ ਬੁੱਲ੍ਹ, ਕੰਨ, ਗਰਦਨ ਅਤੇ ਹੱਥਾਂ ਦੇ ਪਿਛਲੇ ਹਿੱਸੇ 'ਤੇ ਸਨਸਕ੍ਰੀਨ ਜ਼ਰੂਰ ਲਗਾਓ।
- ਪੂਰੀ ਬਾਹਾਂ ਵਾਲੇ ਕੱਪੜੇ ਪਾਓ। ਧੁੱਪ 'ਚ ਨਿਕਲਣ ਤੋਂ ਪਹਿਲਾਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਲਵੋ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।