Health Tips: ਜ਼ਰੂਰਤ ਤੋਂ ਜ਼ਿਆਦਾ ਕਦੇ ਨਾ ਪੀਓ ਪਾਣੀ, ‘ਕਿਡਨੀ ਫੇਲ੍ਹ’ ਹੋਣ ਸਣੇ ਹੋ ਸਕਦੀਆਂ ਨੇ ਕਈ ਸਮੱਸਿਆਵਾਂ
Tuesday, Jun 18, 2024 - 10:42 AM (IST)
ਜਲੰਧਰ (ਬਿਊਰੋ) - ਪਾਣੀ ਸਾਡੀ ਸਿਹਤ ਲਈ ਕਿੰਨਾ ਜ਼ਰੂਰੀ ਹੈ ਇਸ ਗੱਲ ਨੂੰ ਤਾਂ ਸਾਰੇ ਚੰਗੀ ਤਰ੍ਹਾਂ ਨਾਲ ਜਾਣਦੇ ਹਨ। ਕਿਹਾ ਜਾਂਦਾ ਹੈ ਕਿ ਚੰਗੀ ਸਿਹਤ ਲਈ ਦਿਨ ‘ਚ ਘੱਟ ਤੋਂ ਘੱਟ 8-9 ਗਲਾਸ ਪਾਣੀ ਜ਼ਰੂਰੀ ਪੀਣਾ ਚਾਹੀਦਾ ਹੈ।ਜੇਕਰ ਅਸੀਂ ਇਸ ਤੋਂ ਜ਼ਿਆਦਾ ਪਾਣੀ ਪੀਂਦੇ ਹਨ ਤਾਂ ਇਹ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਦੇਖਿਆ ਜਾਵੇ ਤਾਂ 5-6 ਲੀਟਰ ਤੋਂ ਜ਼ਿਆਦਾ ਪਾਣੀ ਪੀਣ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ। ਜ਼ਿਆਦਾ ਪਾਣੀ ਪੀਣ ਨਾਲ ਸਾਡੀਆਂ ਕਿਡਨੀਆਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ, ਜਿਸ ਕਰਕੇ ਕਿਡਨੀ ਫੇਲ੍ਹ ਹੋ ਸਕਦੀਆਂ ਹਨ। ਅਸੀਂ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜ਼ਿਆਦਾ ਪਾਣੀ ਪੀਣ ਨਾਲ ਸਰੀਰ ਨੂੰ ਕਿਹੜੇ ਕਿਹੜੇ ਨੁਕਸਾਨ ਹੁੰਦੇ ਹਨ ।
ਕਿੰਨਾ ਪਾਣੀ ਪੀਣਾ ਸਿਹਤ ਲਈ ਜ਼ਰੂਰੀ ਹੈ
ਪੁਰਸ਼ਾਂ ਨੂੰ ਇੱਕ ਦਿਨ ਵਿੱਚ 12-15 ਗਿਲਾਸ ਪਾਣੀ ਪੀਣਾ ਜ਼ਰੂਰੀ ਹੈ, ਜਦਕਿ ਜਨਾਨੀਆਂ ਨੂੰ 8-10 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਜਿਹੜੀਆਂ ਜਨਾਨੀਆਂ ਕਸਰਤ ਕਰਦੀਆਂ ਹਨ, ਉਨ੍ਹਾਂ ਲਈ 10-12 ਗਿਲਾਸ ਜ਼ਰੂਰੀ ਹਨ। ਜਿਹੜੀਆਂ ਜਨਾਨੀਆਂ ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਹਨ, ਉਨ੍ਹਾਂ ਲਈ 10-14 ਗਿਲਾਸ ਪਾਣੀ ਪੀਣਾ ਜ਼ਰੂਰੀ ਹੈ ।
ਇਹ ਵੀ ਪੜ੍ਹੋ - ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਇੰਝ ਰੱਖੋ ਆਪਣੀ ਸਿਹਤ ਦਾ ਧਿਆਨ
ਜ਼ਿਆਦਾ ਪਾਣੀ ਪੀਣ ਨਾਲ ਹੋਣ ਵਾਲੇ ਨੁਕਸਾਨ
ਦਿਮਾਗ ’ਚ ਸੋਜ
ਜ਼ਿਆਦਾ ਪਾਣੀ ਪੀਣ ਨਾਲ ਸਰੀਰ ਵਿੱਚ ਸੋਡੀਅਮ ਦਾ ਪੱਧਰ ਤੇਜ਼ੀ ਨਾਲ ਘੱਟ ਹੋਣ ਲੱਗਦਾ ਹੈ, ਜਿਸ ਕਰਕੇ ਦਿਮਾਗ ’ਚ ਸੋਜ ਹੋ ਜਾਂਦੀ ਹੈ। ਇਸ ਤਰ੍ਹਾਂ ਹਾਈਪੋਟਰਿਮੀਆਂ ਦਾ ਖ਼ਤਰਾ ਵਧ ਜਾਂਦਾ ਹੈ। ਸੋਡੀਅਮ ਇੱਕ ਤਰ੍ਹਾਂ ਦਾ ਇਲੈਕਟ੍ਰੋਲਾਈਟ ਹੈ, ਜੋ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਕੰਟਰੋਲ ਰੱਖਦਾ ਹੈ ।
ਕਿਡਨੀ ’ਤੇ ਬੁਰਾ ਅਸਰ
ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਓਵਰਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ, ਜਿਸ ਦਾ ਸਿੱਧਾ ਅਸਰ ਕਿਡਨੀ ’ਤੇ ਪੈਂਦਾ ਹੈ। ਕਿਡਨੀ ਸਰੀਰ ਦੇ ਪਾਣੀ ਨੂੰ ਫਿਲਟਰ ਕਰਨ ਦਾ ਕੰਮ ਕਰਦੀ ਹੈ। ਜਦੋਂ ਅਸੀਂ ਜ਼ਿਆਦਾ ਪਾਣੀ ਪੀਂਦੇ ਹਾਂ, ਤਾਂ ਉਹ ਪਾਣੀ ਪੂਰਾ ਸਾਡੇ ਸਰੀਰ ’ਚੋਂ ਬਾਹਰ ਨਹੀਂ ਨਿਕਲਦਾ, ਜਿਸ ਨਾਲ ਕਿਡਨੀ ’ਤੇ ਦਬਾਅ ਪੈਂਦਾ ਹੈ। ਲੰਬੇ ਸਮੇਂ ਤੱਕ ਇਸ ਤਰ੍ਹਾਂ ਰਹਿਣ ਨਾਲ ਕਿਡਨੀ ਫੇਲ੍ਹ ਵੀ ਹੋ ਸਕਦੀ ਹੈ।
ਪੜ੍ਹੋ ਇਹ ਵੀ : Health Tips: ਲੱਕ 'ਚ ਹੋਣ ਵਾਲੇ ਦਰਦ ਨੂੰ ਦੂਰ ਕਰਨ ਲਈ ਕਦੇ ਨਾ ਖਾਓ ਦਵਾਈ, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ
ਸਿਰ ਦਰਦ ਅਤੇ ਥਕਾਵਟ
ਜ਼ਿਆਦਾ ਪਾਣੀ ਪੀਣ ਨਾਲ ਸਰੀਰ ਦੀਆਂ ਕੋਸ਼ਿਕਾਵਾਂ ਸੁੱਜ ਕੇ ਵੱਡੀਆਂ ਹੋ ਜਾਂਦੀਆਂ ਹਨ, ਜਿਸ ਦਾ ਸਿੱਧਾ ਅਸਰ ਦਿਮਾਗ ’ਤੇ ਪੈਂਦਾ ਹੈ। ਇਸ ਨਾਲ ਸਿਰ ਦਰਦ, ਘਬਰਾਹਟ, ਉਲਟੀ ਅਤੇ ਚੱਕਰ ਆਉਣ ਲੱਗਦੇ ਹਨ। ਲਗਾਤਾਰ ਖ਼ੂਨ ਦੀਆਂ ਨਸਾਂ ਅਤੇ ਦਿਮਾਗ ’ਤੇ ਦਬਾਅ ਪੈਣ ਨਾਲ ਸਰੀਰ ਵਿੱਚ ਥਕਾਵਟ ਹੋਣ ਲੱਗਦੀ ਹੈ।
ਖ਼ਰਾਬ ਪਾਚਣ ਕਿਰਿਆ
ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਪਾਚਨ ਕਿਰਿਆ ਖ਼ਰਾਬ ਹੋ ਸਕਦੀ ਹੈ। ਜ਼ਿਆਦਾ ਪਾਣੀ ਪੀਣ ਨਾਲ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਨ ਵਾਲਾ ਪਾਚਨ ਰਸ ਕੰਮ ਕਰਨਾ ਬੰਦ ਕਰ ਦਿੰਦਾ ਹੈ, ਜਿਸ ਨਾਲ ਖਾਣਾ ਹੌਲੀ ਪਚਦਾ ਹੈ। ਇਸ ਤਰ੍ਹਾਂ ਢਿੱਡ ਦੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ।
ਪੜ੍ਹੋ ਇਹ ਵੀ : Health Tips: ਨਾਸ਼ਤਾ 'ਚ ਕਦੇ ਨਾ ਖਾਓ 'ਬਰੈੱਡ', ਭਾਰ ਵੱਧਣ ਸਣੇ ਹੋ ਸਕਦੀਆਂ ਨੇ ਕਈ ਸਮੱਸਿਆਵਾਂ
ਸੀਨੇ ਅਤੇ ਪੈਰਾਂ ਵਿੱਚ ਦਰਦ
ਜ਼ਿਆਦਾ ਪਾਣੀ ਪੀਣ ਨਾਲ ਸਰੀਰ ਵਿੱਚ ਪੋਟਾਸ਼ੀਅਮ ਦੀ ਮਾਤਰਾ ਵਧ ਜਾਂਦੀ ਹੈ। ਇਸ ਨਾਲ ਸੀਨੇ ਅਤੇ ਪੈਰਾਂ ਵਿੱਚ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ।
ਨੀਂਦ ਘੱਟ ਆਉਣ
ਜ਼ਿਆਦਾ ਪਾਣੀ ਪੀਣ ਨਾਲ ਵਾਰ-ਵਾਰ ਪਿਸ਼ਾਬ ਆਉਂਦਾ ਹੈ, ਜਿਸ ਕਰਕੇ ਅਸੀਂ ਪੂਰੀ ਨੀਂਦ ਨਹੀਂ ਲੈ ਪਾਉਂਦੇ। ਸ਼ੂਗਰ ਦੇ ਰੋਗੀਆਂ ਲਈ ਰਾਤ ਨੂੰ ਘੱਟ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਸ਼ੂਗਰ ਦੇ ਰੋਗੀਆਂ ਨੂੰ ਰਾਤ ਨੂੰ ਜ਼ਿਆਦਾ ਪੇਸ਼ਾਬ ਆਉਂਦਾ ਹੈ।
ਪੜ੍ਹੋ ਇਹ ਵੀ : Health Tips: ਡਿਲਿਵਰੀ ਤੋਂ ਬਾਅਦ ਵਧੇ ਹੋਏ ਢਿੱਡ ਨੂੰ ਘਟਾਉਣ ਲਈ ਔਰਤਾਂ ਅਪਣਾਉਣ ਇਹ ਤਰੀਕੇ, ਹੋਵੇਗਾ ਫ਼ਾਇਦਾ
ਲੀਵਰ ਦੀ ਸਮੱਸਿਆ
ਪਾਣੀ ਵਿੱਚ ਆਇਰਨ ਮਿਨਰਲ ਵੀ ਘੁਲਿਆ ਹੁੰਦਾ ਹੈ, ਜਿਸ ਦੇ ਸੇਵਨ ਨਾਲ ਲੀਵਰ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ, ਕਿਉਂਕਿ ਇਸ ਨਾਲ ਲੀਵਰ ਖ਼ਰਾਬ ਹੋ ਸਕਦਾ ਹੈ।