ਘਰ ਦੀ ਉੱਤਰ ਦਿਸ਼ਾ 'ਚ ਰੱਖੀਆਂ ਇਹ ਚੀਜ਼ਾਂ ਬਣ ਸਕਦੀਆਂ ਹਨ ਧਨ ਦੇ ਨੁਕਸਾਨ ਦਾ ਕਾਰਨ
5/31/2024 10:23:32 AM
ਨਵੀਂ ਦਿੱਲੀ - ਹਰ ਵਿਅਕਤੀ ਦੇ ਜੀਵਨ 'ਚ ਵਾਸਤੂ ਸ਼ਾਸਤਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਲਈ ਜੇਕਰ ਘਰ ਵਾਸਤੂ ਅਨੁਸਾਰ ਬਣਾਇਆ ਜਾਵੇ ਤਾਂ ਪਰਿਵਾਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ। ਦੂਜੇ ਪਾਸੇ ਜੇਕਰ ਘਰ ਜਾਂ ਕੰਮ ਵਾਲੀ ਥਾਂ 'ਤੇ ਵਾਸਤੂ ਨੁਕਸ ਹੋਣ ਤਾਂ ਜੀਵਨ 'ਚ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੈ। ਘਰ ਦੀਆਂ ਕੁਝ ਦਿਸ਼ਾਵਾਂ 'ਚ ਰੱਖੀਆਂ ਬੇਲੋੜੀਆਂ ਚੀਜ਼ਾਂ ਵੀ ਵਾਸਤੂ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ। ਇਸ ਦੇ ਨਾਲ ਹੀ ਜੇਕਰ ਘਰ ਦੀਆਂ ਕੁਝ ਦਿਸ਼ਾਵਾਂ 'ਚ ਬੇਲੋੜੀਆਂ ਚੀਜ਼ਾਂ ਪਈਆਂ ਹਨ ਤਾਂ ਵਿਅਕਤੀ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਰਨ ਵਿਅਕਤੀ ਦੀ ਆਰਥਿਕ ਹਾਲਤ ਵਿਗੜਣੀ ਸ਼ੁਰੂ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਕਰੂਜ਼ ਦੀ ਕੀਮਤ ਉਡਾ ਦੇਵੇਗੀ ਹੋਸ਼, ਤੁਸੀਂ ਵੀ ਅੰਬਾਨੀ ਪਰਿਵਾਰ ਵਾਂਗ ਕਰ ਸਕਦੇ ਹੋ ਇੱਥੇ ਪਾਰਟੀ
ਉੱਤਰ ਵੱਲ ਹੁੰਦੀ ਹੈ ਭਗਵਾਨ ਕੁਬੇਰ ਦੀ ਦਿਸ਼ਾ
ਵਾਸਤੂ ਮਾਨਤਾਵਾਂ ਅਨੁਸਾਰ ਉੱਤਰ ਦਿਸ਼ਾ ਨੂੰ ਭਗਵਾਨ ਕੁਬੇਰ ਦਾ ਸਥਾਨ ਮੰਨਿਆ ਜਾਂਦਾ ਹੈ। ਇਸ ਦਿਸ਼ਾ ਨੂੰ ਸਕਾਰਾਤਮਕਤਾ ਦੀ ਦਿਸ਼ਾ ਮੰਨਿਆ ਜਾਂਦਾ ਹੈ। ਇਸ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇੱਥੇ ਕਿਹੜੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ...
ਭਾਰੀ ਫਰਨੀਚਰ
ਵਾਸਤੂ ਮਾਨਤਾਵਾਂ ਅਨੁਸਾਰ, ਉੱਤਰ ਦਿਸ਼ਾ ਨੂੰ ਸਕਾਰਾਤਮਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇੱਥੇ ਭਾਰੀ ਫਰਨੀਚਰ ਰੱਖਣ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ। ਜੇਕਰ ਤੁਸੀਂ ਇੱਥੇ ਭਾਰੀ ਫਰਨੀਚਰ ਰੱਖਦੇ ਹੋ ਤਾਂ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਕਾਰਡ ਆਇਆ ਸਾਹਮਣੇ, ਲਗਾਤਾਰ 3 ਦਿਨ ਹੋਣਗੇ ਫੰਕਸ਼ਨ
ਮਾਂ ਲਕਸ਼ਮੀ ਹੋ ਜਾਵੇਗੀ ਨਾਰਾਜ਼
ਇਸ ਤੋਂ ਇਲਾਵਾ ਘਰ ਦੀ ਉੱਤਰ ਦਿਸ਼ਾ ਤੋਂ ਖੁਸ਼ਹਾਲੀ ਆਉਂਦੀ ਹੈ। ਜੇਕਰ ਉੱਥੇ ਕਬਾੜ ਰੱਖਿਆ ਜਾਵੇ ਤਾਂ ਦੇਵੀ ਲਕਸ਼ਮੀ ਨਾਰਾਜ਼ ਹੋ ਸਕਦੀ ਹੈ। ਇਸ ਲਈ ਇਸ ਦਿਸ਼ਾ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ।
ਜੁੱਤੀਆਂ ਚੱਪਲਾਂ
ਜੁੱਤੀਆਂ ਅਤੇ ਚੱਪਲਾਂ ਨੂੰ ਵੀ ਇਸ ਦਿਸ਼ਾ 'ਚ ਨਹੀਂ ਰੱਖਣਾ ਚਾਹੀਦਾ। ਜੇਕਰ ਤੁਸੀਂ ਬਾਹਰ ਨਿਕਲਦੇ ਹੋ ਤਾਂ ਇਸ ਦਿਸ਼ਾ 'ਚ ਜੁੱਤੀਆਂ ਅਤੇ ਚੱਪਲਾਂ ਨਾ ਰੱਖੋ, ਅਜਿਹਾ ਕਰਨ ਨਾਲ ਵਾਸਤੂ ਨੁਕਸ ਹੋ ਸਕਦਾ ਹੈ।
ਇਹ ਵੀ ਪੜ੍ਹੋ : ਬੀਮੇ ਤੋਂ ਬਾਅਦ ਵੀ ਨਹੀਂ ਦਿੱਤਾ ਗਿਆ ਕਲੇਮ, ਹੁਣ ਕੰਪਨੀ ਨੂੰ ਅਦਾ ਕਰਨੇ ਪੈਣਗੇ 55 ਲੱਖ ਰੁਪਏ
ਟੁੱਟੀਆਂ ਚੀਜ਼ਾਂ
ਟੁੱਟੀਆਂ ਚੀਜ਼ਾਂ ਨੂੰ ਵੀ ਇਸ ਦਿਸ਼ਾ 'ਚ ਨਹੀਂ ਰੱਖਣਾ ਚਾਹੀਦਾ। ਇਸ ਕਾਰਨ ਭਗਵਾਨ ਕੁਬੇਰ ਤੁਹਾਡੇ ਨਾਲ ਨਾਰਾਜ਼ ਹੋ ਸਕਦੇ ਹਨ ਅਤੇ ਤੁਹਾਡੇ ਜੀਵਨ ਵਿੱਚ ਗਰੀਬੀ ਲਿਆ ਸਕਦੇ ਹਨ।
ਡਸਟਬਿਨ
ਤੁਹਾਨੂੰ ਇਸ ਦਿਸ਼ਾ ਵਿੱਚ ਡਸਟਬਿਨ ਨਹੀਂ ਰੱਖਣਾ ਚਾਹੀਦਾ ਕਿਉਂਕਿ ਉੱਥੇ ਡਸਟਬਿਨ ਰੱਖਣ ਨਾਲ ਵਾਸਤੂ ਦੇਵਤਿਆਂ ਨੂੰ ਗੁੱਸਾ ਆਉਂਦਾ ਹੈ ਅਤੇ ਤੁਹਾਨੂੰ ਜਾਣੇ-ਅਣਜਾਣੇ ਵਿੱਚ ਬੇਲੋੜਾ ਖਰਚਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਵਿਗਿਆਨੀਆਂ ਨੇ ਕੀਤਾ ਸਫ਼ਲ ਪ੍ਰਯੋਗ, ਬਿਨਾਂ ਪਰਾਲੀ ਸਾੜੇ ਫਸਲ ਉਗਾ ਕੇ ਹਾਸਲ ਕੀਤੀ ਵਧੀਆ ਉਪਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8