ਤੇਜ਼ ਹਨ੍ਹੇਰੀ ਦਾ ਕਹਿਰ, ਬਿਜਲੀ ਦੇ ਕਈ ਖੰਬੇ ਟੁੱਟੇ, ਰਾਤ ਤੋਂ ਬਿਜਲੀ ਗੁੱਲ ਹੋਣ ਕਾਰਨ ਲੋਕ ਪ੍ਰੇਸ਼ਾਨ

06/07/2024 4:01:43 PM

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਬੀਤੀ ਰਾਤ ਤੇਜ਼ ਹਨ੍ਹੇਰੀ ਚੱਲਣ ਅਤੇ ਤੂਫਾਨ ਕਾਰਨ ਬਿਜਲੀ ਵਿਭਾਗ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੈ। ਜਾਣਕਾਰੀ ਅਨੁਸਾਰ ਇਸ ਤੇਜ਼ ਤੂਫਾਨ ਨਾਲ ਕਈ ਬਿਜਲੀ ਦੇ ਖੰਬੇ ਟੁੱਟੇ ਗਏ ਅਤੇ ਕਈ ਥਾਵਾਂ ਤੇ ਦਰੱਖਤ ਟੁੱਟਣ ਕਾਰਨ ਰਾਤ ਦੀ ਬਿਜਲੀ ਗੁੱਲ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਕਾਫੀ ਤੇਜ਼ ਰਫ਼ਤਾਰ ਵਿੱਚ ਤੂਫਾਨ ਹੋਣ ਕਾਰਨ ਬਿਜਲੀ ਦੇ ਖੰਬੇ ਅਤੇ ਟਰਾਂਸਫਾਰਮਰ ਟੁੱਟ ਕੇ ਹੇਠਾਂ ਡਿੱਗ ਗਏ ਹਨ, ਜਿਸ ਕਾਰਨ ਬਿਜਲੀ ਰਾਤ ਤੋਂ ਹੀ ਬਿਲਕੁਲ ਗੁੱਲ ਪਈ ਹੋਈ ਹੈ।

ਇਹ ਵੀ ਪੜ੍ਹੋ- ਕੰਗਨਾ ਰਣੌਤ ਦੇ ਮਾਮਲੇ 'ਚ SGPC ਦਾ ਬਿਆਨ ਆਇਆ ਸਾਹਮਣੇ

ਦੂਜੇ ਪਾਸੇ ਬਿਜਲੀ ਵਿਭਾਗ ਦੇ ਕੁਝ ਕਰਮਚਾਰੀ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਵਿੱਚ ਸਟਾਫ ਦੀ ਘਾਟ ਹੋਣ ਕਾਰਨ ਕਾਫੀ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਤੂਫਾਨ ਕਾਰਨ ਵਿਭਾਗ ਦੇ ਕਈ ਪੋਲ ਅਤੇ ਟਰਾਂਸਫਾਰਮਰ ਟੁੱਟ ਗਏ ਹਨ। ਇਸ ਤੋਂ ਇਲਾਵਾ ਕਈ ਦਰੱਖਤ  ਟੁੱਟਣ ਕਾਰਨ ਤਾਰਾਂ 'ਤੇ ਡਿੱਗ ਗਏ ਹਨ, ਜਿਸ 'ਤੇ ਕਰਮਚਾਰੀਆਂ ਦੀ ਘਾਟ ਹੋਣ ਕਾਰਨ ਕਰਮਚਾਰੀਆਂ  ਨੂੰ ਫਾਲਟ ਲੱਭਣ ਵਿੱਚ ਦੇਰੀ ਹੋ ਰਹੀ ਹੈ ਬਾਕੀ ਜਲਦ ਹੀ ਫਾਲਟ ਲਭ ਕੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ ।

ਇਹ ਵੀ ਪੜ੍ਹੋ- ਨਾਬਾਲਗ ਕੁੜੀ ਨੂੰ ਜ਼ਰੂਰੀ ਗੱਲ ਕਰਨ ਬਹਾਨੇ ਕੀਤਾ ਅਗਵਾ, ਬਾਅਦ 'ਚ ਉਹ ਹੋਇਆ, ਜੋ ਸੋਚਿਆ ਵੀ ਨਾ ਸੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News