Health Tips: ਇਨ੍ਹਾਂ ਕਾਰਨਾਂ ਕਰਕੇ ਖ਼ਰਾਬ ਹੋ ਸਕਦੀ ਹੈ ਤੁਹਾਡੀ ‘ਕਿਡਨੀ’, ਰਾਹਤ ਪਾਉਣ ਲਈ ਅਪਣਾਓ ਇਹ ਨੁਸਖ਼ੇ
Wednesday, Jun 19, 2024 - 11:30 AM (IST)
ਜਲੰਧਰ (ਬਿਊਰੋ) - ਕਿਡਨੀ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਹੈ। ਕਿਡਨੀ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਅਤੇ ਫਾਲਤੂ ਪਾਣੀ ਨੂੰ ਫਿਲਟਰ ਕਰਕੇ ਯੂਰਿਨ ਰਾਹੀਂ ਬਾਹਰ ਕੱਢਦੀ ਹੈ। ਇਸ ਨਾਲ ਸਰੀਰ ਆਰਾਮ ਨਾਲ ਕੰਮ ਕਰਦਾ ਹੈ। ਕਿਡਨੀ ਖ਼ਰਾਬ ਹੋਣ ’ਤੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਡਨੀ ਖ਼ਰਾਬ ਹੋਣ 'ਤੇ ਬਾਥਰੂਮ ਕਰਨ 'ਚ ਪ੍ਰੇਸ਼ਾਨੀ ਅਤੇ ਹੱਥਾਂ-ਪੈਰਾਂ 'ਚ ਸੋਜ ਆਉਣ ਲੱਗਦੀ ਹੈ। ਅਜਿਹੇ ਵਿਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਕਿਡਨੀ ਦਾ ਠੀਕ ਤਰ੍ਹਾਂ ਕੰਮ ਕਰਨਾ ਬਹੁਤ ਜ਼ਰੂਰੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕਿਡਨੀ ਖ਼ਰਾਬ ਹੋਣ ਦੇ ਕਾਰਨ ਅਤੇ ਲੱਛਣਾਂ ਬਾਰੇ ਦੱਸਣ ਜਾ ਰਹੇ ਹਨ। ਕਿਡਨੀ ਨੂੰ ਤੰਦਰੁਸਤ ਅਤੇ ਸੁਰੱਖਿਅਤ ਰੱਖਣ ਲਈ ਕੁਝ ਘਰੇਲੂ ਨੁਸਖ਼ੇ ਵੀ ਦੱਸਾਂਗੇ....
ਕਿਡਨੀ ਖ਼ਰਾਬ ਹੋਣ ਦੇ ਕਾਰਨ
. ਪਾਣੀ ਘੱਟ ਪੀਣ ਨਾਲ
. ਪੂਰੀ ਨੀਂਦ ਨਾ ਲੈਣ ਨਾਲ
. ਜ਼ਿਆਦਾ ਲੂਣ ਦਾ ਸੇਵਨ ਕਰਨ ਨਾਲ
. ਕੋਲਡ ਡਰਿੰਕ
. ਦੇਰ ਤੱਕ ਪੇਸ਼ਾਬ ਰੋਕ ਕੇ ਰੱਖਣ ਨਾਲ
. ਸਿਗਰੇਟ ਜਾਂ ਸ਼ਰਾਬ ਦੇ ਸੇਵਨ ਨਾਲ
. ਮਿਨਰਲਸ ਅਤੇ ਵਿਟਾਮਿਨਸ ਦੀ ਘਾਟ ਨਾਲ
. ਹਾਈ ਬਲੱਡ ਪ੍ਰੈੱਸ਼ਰ
ਇਹ ਵੀ ਪੜ੍ਹੋ - Health Tips: ਜ਼ਰੂਰਤ ਤੋਂ ਜ਼ਿਆਦਾ ਕਦੇ ਨਾ ਪੀਓ ਪਾਣੀ, ‘ਕਿਡਨੀ ਫੇਲ੍ਹ’ ਹੋਣ ਸਣੇ ਹੋ ਸਕਦੀਆਂ ਨੇ ਕਈ ਸਮੱਸਿਆਵਾਂ
ਕਿਡਨੀ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ
1. ਸੇਬ ਦਾ ਸਿਰਕਾ
ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਸੇਬ ਦੇ ਸਿਰਕੇ ਦਾ ਸੇਵਨ ਕਿਡਨੀ ਨੂੰ ਬੈਕਟੀਰੀਅਲ ਇੰਫੈਕਸ਼ਨ ਤੋਂ ਬਚਾਉਂਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਿਡਨੀ ਦੇ ਸਾਰੇ ਵਿਸ਼ੈਲੇ ਪਦਾਰਥਾਂ ਨੂੰ ਕੱਢ ਦਿੰਦਾ ਹੈ।
2. ਮੁਨੱਕਾ
ਰਾਤ ਨੂੰ ਸੌਂਣ ਤੋਂ ਪਹਿਲਾਂ ਮੁਨੱਕੇ ਦੇ ਕੁਝ ਦਾਣਿਆਂ ਨੂੰ ਪਾਣੀ 'ਚ ਭਿਉ ਦਿਓ ਅਤੇ ਸਵੇਰੇ ਉੱਠ ਕੇ ਖਾਲੀ ਢਿੱਡ ਇਸ ਦਾ ਸੇਵਨ ਕਰੋ। ਇਸ ਦਾ ਸੇਵਨ ਤੁਹਾਨੂੰ ਕਿਡਨੀ ਰੋਗ ਤੋਂ ਦੂਰ ਰੱਖਦਾ ਹੈ।
3. ਪਿੱਪਲ ਦੀ ਛਾਲ
10 ਗ੍ਰਾਮ ਪਿੱਪਲ ਅਤੇ ਨਿੰਮ ਦੀ ਛਾਲ ਨੂੰ ਪਾਣੀ 'ਚ ਉੱਬਾਲ ਲਓ। ਇਸ ਪਾਣੀ ਦਾ ਸੇਵਨ ਤੁਹਾਡੀ ਕਿਡਨੀ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ।
ਇਹ ਵੀ ਪੜ੍ਹੋ - ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਇੰਝ ਰੱਖੋ ਆਪਣੀ ਸਿਹਤ ਦਾ ਧਿਆਨ
4. ਸ਼ਹਿਦ ਦਾ ਸੇਵਨ
2 ਚਮਚੇ ਸ਼ਹਿਦ ਅਤੇ 1 ਚਮਚਾ ਸੇਬ ਦਾ ਸਿਰਕਾ ਮਿਲਾ ਕੇ ਰੋਜ਼ ਸਵੇਰੇ ਖਾਲੀ ਢਿੱਡ ਪੀਣ ਨਾਲ ਕਿਡਨੀ ਰੋਗ ਦਾ ਖ਼ਤਰਾ ਕਾਫ਼ੀ ਹੱਦ ਤੱਕ ਖਤਮ ਹੋ ਜਾਂਦਾ ਹੈ।
5. ਮੂਲੀ
ਮੂਲੀ ਵਿੱਚ ਪਾਏ ਜਾਣ ਵਾਲੇ ਤੱਤ ਸਰੀਰ 'ਚੋਂ ਵਿਸ਼ੈਲੇ ਪਦਾਰਥਾਂ ਨੂੰ ਕੱਢ ਕੇ ਕਿਡਨੀ ਨੂੰ ਹੈਲਦੀ ਰੱਖਦੇ ਹਨ। ਇਸ ਕਾਰਨ ਇਸ ਨੂੰ ਕੁਦਰਤੀ ਕਲੀਂਜਰ ਵੀ ਕਿਹਾ ਜਾਂਦਾ ਹੈ।
6. ਨਾਰੀਅਲ ਪਾਣੀ
ਇਸ ਵਿਚ ਮੌਜੂਦ ਇਲੈਕਟਰੋਲਾਈਟਸ ਕਿਡਨੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਿਡਨੀ ਨੂੰ ਤੰਦੁਰੁਸਤ ਰੱਖਣ ਦੇ ਨਾਲ-ਨਾਲ ਤੁਹਾਨੂੰ ਕਿਡਨੀ ਸਟੋਨ ਦੀ ਸਮੱਸਿਆ ਤੋਂ ਬਚਾਉਂਦਾ ਹੈ।
ਪੜ੍ਹੋ ਇਹ ਵੀ : Health Tips: ਲੱਕ 'ਚ ਹੋਣ ਵਾਲੇ ਦਰਦ ਨੂੰ ਦੂਰ ਕਰਨ ਲਈ ਕਦੇ ਨਾ ਖਾਓ ਦਵਾਈ, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ