ਸੋਸ਼ਲ ਮੀਡੀਆ ''ਤੇ ਖ਼ਬਰਾਂ ਦੀ ਬਹੁਤਾਤ ਤੋਂ ਬੋਰ ਹੋਣ ਲੱਗੇ ਹਨ ਆਸਟ੍ਰੇਲੀਆ ਦੇ ਲੋਕ

06/18/2024 5:57:54 PM

ਕੈਨਬਰਾ (ਏਜੰਸੀ)- ਤਾਜ਼ਾ ਅੰਕੜਾ ਦੱਸਦੇ ਹਨ ਕਿ ਆਸਟ੍ਰੇਲੀਆ 'ਚ ਵੱਡੀ ਗਿਣਤੀ 'ਚ ਲੋਕ ਸਮਾਚਾਰਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਅਧਿਐਨ 'ਚ ਇਸ ਤਰ੍ਹਾਂ ਦੇ ਤਰੀਕੇ ਵੀ ਸੁਝਾਅ ਗਏ ਹਨ, ਜਿਨ੍ਹਾਂ ਨਾਲ ਲੋਕ ਮੁੜ ਖ਼ਬਰਾਂ 'ਚ ਦਿਲਚਸਪੀ ਲੈ ਸਕਦੇ ਹਨ। ਤਾਜ਼ਾ ਡਿਜੀਟਲ ਸਮਾਚਾਰ ਰਿਪੋਰਟ ਅਨੁਸਾਰ, ਆਸਟ੍ਰੇਲੀਆ 'ਚ 5 'ਚੋਂ 2 ਲੋਕਾਂ (41 ਫ਼ੀਸਦੀ) ਦਾ ਕਹਿਣਾ ਹੈ ਕਿ ਉਹ ਖ਼ਬਰਾਂ ਦੀ ਬਹੁਤਾਤ ਤੋਂ ਬੋਰ ਹੋ ਗਏ ਹਨ। ਸਾਲ 2019 ਦੇ ਬਾਅਦ ਤੋਂ ਇਸ ਗਿਣਤੀ 'ਚ 13 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ ਸਮਝਣਾ ਮੁਸ਼ਕਲ ਨਹੀਂ ਹੈ ਕਿ ਕਿਉਂ : ਸਿਰਫ਼ 2023 'ਚ, ਸਮਾਚਾਰ ਵੰਡਕਾਰੀ ਅਤੇ ਪਰੇਸ਼ਾਨ ਕਰਨ ਵਾਲੇ ਵਿਸ਼ਿਆਂ ਨਾਲ ਭਰੇ ਹੋਏ ਸਨ, ਪੱਛਮੀ ਏਸ਼ੀਆ 'ਚ ਨਵੇਂ ਯੁੱਧਾਂ ਤੋਂ ਲੈਕੇ ਯੂਕ੍ਰੇਨ 'ਚ ਜਾਰੀ ਸੰਘਰਸ਼, ਵਿਵਾਦਿਤ ਸਵਦੇਸ਼ੀ ਜਨਮਤ ਸੰਗ੍ਰਹਿ ਅਤੇ ਦੁਨੀਆ ਭਰ 'ਚ ਹੋਣ  ਵਾਲੀਆਂ ਜਲਵਾਯੂ ਸੰਬੰਧੀ ਆਫ਼ਤਾਂ। ਜੋ ਲੋਕ ਸਮਾਚਾਰਾਂ ਲਈ ਸੋਸ਼ਲ ਮੀਡੀਆ ਦਾ ਆਪਣੇ ਮੁੱਖ ਸਰੋਤ ਵਜੋਂ ਉਪਯੋਗ ਕਰਦੇ ਹਨ, ਉਹ ਟੈਲੀਵਿਜ਼ਨ 'ਤੇ ਖ਼ਬਰਾਂ ਸੁਣਨ ਵਾਲਿਆਂ (36 ਫ਼ੀਸਦੀ) ਦੀ ਤੁਲਨਾ 'ਚ ਵੱਧ ਬੋਰ (47 ਫ਼ੀਸਦੀ) ਹੋ ਜਾਂਦੇ ਹਨ। 

ਸਾਲ 2019 ਦੇ ਬਾਅਦ ਤੋਂ ਮੁੱਖ ਰੂਪ ਨਾਲ ਸੋਸ਼ਲ ਮੀਡੀਆ 'ਤੇ ਸਮਾਚਾਰ ਦੇਖਣ ਵਾਲੇ ਆਸਟ੍ਰੇਲੀਆਈ ਲੋਕਾਂ ਦਾ ਅਨੁਪਾਤ 7 ਫ਼ੀਸਦੀ ਵੱਧ ਗਿਆ ਹੈ ਅਤੇ 18 ਫ਼ੀਸਦੀ ਤੋਂ 25 ਫ਼ੀਸਦੀ ਹੋ ਗਿਆ ਹੈ। ਔਰਤਾਂ ਨੂੰ ਸਮਾਚਾਰ ਬੋਰ ਲੱਗਣ ਦੀ ਵੱਧ ਸੰਭਾਵਨਾ ਹੁੰਦੀ ਹੈ। ਇਹ ਇਸ ਗੱਲ ਨਾਲ ਜੁੜਿਆ ਹੋ ਸਕਦਾ ਹੈ ਕਿ ਉਹ ਆਮ ਤੌਰ 'ਤੇ ਆਪਣੀਆਂ ਖ਼ਬਰਾਂ ਕਿੱਥੋਂ ਪ੍ਰਾਪਤ ਕਰਦੀਆਂ ਹਨ। ਆਧੁਨਿਕ ਪੀੜ੍ਹੀ ਦੇ 60 ਫ਼ੀਸਦੀ ਲੋਕ ਆਪਣੇ ਮੁੱਖ ਸਮਾਚਾਰ ਸਰੋਤ ਵਜੋਂ ਸੋਸ਼ਲ ਮੀਡੀਆ ਦਾ ਉਪਯੋਗ ਕਰਦੇ ਹਨ ਅਤੇ 28 ਫ਼ੀਸਦੀ ਵਿਸ਼ੇਸ਼ ਰੂਪ ਨਾਲ ਇਨ੍ਹਾਂ ਪਲੇਟਫਾਰਮ ਤੋਂ ਆਪਣੀਆਂ ਖ਼ਬਰਾਂ ਪ੍ਰਾਪਤ ਕਰਦੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਕਰਦੇ ਸਮੇਂ ਸਮਾਚਾਰ ਦੇਖਣ-ਸੁਣਨ ਵਾਲੇ ਲੋਕਾਂ (44 ਫ਼ੀਸਦੀ) 'ਚ ਥਕਾਵਟ ਮਹਿਸੂਸ ਕਰਨ ਦੀ ਸੰਭਾਵਨਾ ਉਨ੍ਹਾਂ ਲੋਕਾਂ (35 ਫ਼ੀਸਦੀ) ਦੀ ਤੁਲਨਾ 'ਚ ਵੱਧ ਹੁੰਦੀ ਹੈ, ਜੋ ਮੁੱਖ ਰੂਪ ਨਾਲ ਸਿੱਧੇ ਸਮਾਚਾਰ ਵੈੱਬਸਾਈਟ ਜਾਂ ਐਪ 'ਤੇ ਜਾ ਕੇ ਖ਼ਬਰਾਂ ਦੇਖਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News