ਇਨ੍ਹਾਂ ਕਾਰਨਾਂ ਕਰਕੇ ਬਰੱਸ਼ ਕਰਨ ਤੋਂ ਬਾਅਦ ਵੀ ਬੱਚਿਆਂ ਦੇ ਮੂੰਹ ''ਚੋਂ ਆਉਂਦੀ ਹੈ ਬਦਬੂ

01/17/2019 4:53:05 PM

ਨਵੀਂ ਦਿੱਲੀ— ਸਾਹ 'ਚੋਂ ਬਦਬੂ ਆਉਣ ਦੀ ਸਮੱਸਿਆ ਨੂੰ ਲੈ ਕੇ ਤਾਂ ਕੁਝ ਲੋਕ ਪਰੇਸ਼ਾਨ ਰਹਿੰਦੇ ਹਨ। ਜ਼ਿਆਦਾਤਰ ਬੱਚਿਆਂ 'ਚ ਦਿਖਾਈ ਦੇਣ ਵਾਲੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਮਾਤਾ-ਪਿਤਾ ਕਈ ਤਰੀਕਿਆਂ ਦੀ ਵਰਤੋਂ ਕਰਦੇ ਹਨ। ਅਕਸਰ ਬਰੱਸ਼ ਨਾ ਕਰਨ ਅਤੇ ਗਲਤ ਚੀਜ਼ਾਂ ਖਾਣ ਕਾਰਨ ਬੱਚਿਆਂ ਦੇ ਮੂੰਹ 'ਚੋਂ ਬਦਬੂ ਆਉਣ ਲੱਗਦੀ ਹੈ। ਇਸ ਤੋਂ ਇਲਾਵਾ ਬੱਚੇ ਆਪਣੇ ਜੀਭ ਨੂੰ ਚੰਗੀ ਤਰ੍ਹਾਂ ਸਾਫ ਨਹੀਂ ਕਰਦੇ, ਜਿਸ ਨਾਲ ਬਦਬੂ ਆਉਣ ਲੱਗਦੀ ਹੈ। ਇਨ੍ਹਾਂ ਸਭ ਤੋਂ ਇਲਾਵਾ ਮੂੰਹ 'ਚੋਂ ਬਦਬੂ ਆਉਣਾ ਕਿਸੇ ਵੱਡੀ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬੱਚਿਆਂ ਦੇ ਮੂੰਹ 'ਚੋਂ ਬਦਬੂ ਆਉਣ ਦੇ ਪਿੱਛੇ ਕਿਹੜੀਆਂ ਬੀਮਾਰੀਆਂ ਹੋ ਸਕਦੀਆਂ ਹਨ। ਤਾਂ ਆਓ ਜਾਣਦੇ ਹਾਂ ਬੱਚਿਆਂ ਦੇ ਮੂੰਹ 'ਚੋਂ ਬਦਬੂ ਆਉਣ ਦਾ ਕਾਰਨ।
1. ਮੂੰਹ ਦਾ ਧਿਆਨ ਨਾ ਰੱਖਣਾ
ਬਰੱਸ਼ ਨਾ ਕਰਨਾ ਅਤੇ ਖੁਦ ਨੂੰ ਹਾਈਜੀਨ ਨਾ ਕਰਨ ਕਾਰਨ ਵੀ ਬੱਚਿਆਂ ਦੇ ਮੂੰਹ 'ਚੋਂ ਬਦਬੂ ਆਉਣ ਲੱਗਦੀ ਹੈ। ਇਸ ਨਾਲ ਬੱਚਿਆਂ ਦੇ ਮੂੰਹ 'ਚ ਕੈਵਿਟੀ, ਇਨਫੈਕਸ਼ਨ, ਗਮ ਰੋਗ ਜਾਂ ਮੂੰਹ ਦੇ ਜਖਮ ਹੋਣ ਦਾ ਖਤਰਾ ਰਹਿੰਦਾ ਹੈ।
2. ਪਾਣੀ ਨਾ ਪੀਣ ਕਾਰਨ
ਬੱਚੇ ਸਾਰਾ ਦਿਨ ਭੱਜਦੇ-ਦੋੜਦੇ ਰਹਿੰਦੇ ਹਨ ਪਰ ਪਾਣੀ ਨਹੀਂ ਪੀਂਦੇ। ਅਜਿਹੇ 'ਚ ਬੱਚਿਆਂ ਨੂੰ ਹਾਈਡ੍ਰੇਟ ਰੱਖਣਾ ਮਾਤਾ-ਪਿਤਾ ਲਈ ਮੁਸ਼ਕਲ ਹੋ ਜਾਂਦਾ ਹੈ, ਜਿਸ ਨਾਲ ਪਾਣੀ ਨਾ ਪੀਣ ਕਾਰਨ ਮੂੰਹ 'ਚ ਲਾਰ ਬਣ ਜਾਂਦੀ ਹੈ, ਜਿਸ ਨਾਲ ਮੂੰਹ 'ਚੋਂ ਬਦਬੂ ਆਉਣ ਲੱਗਦੀ ਹੈ।
3. ਕੈਵਿਟੀ ਕਾਰਨ
ਕੈਵਿਟੀ ਦਾ ਬਣਨਾ ਜਾਂ ਦੰਦਾਂ 'ਚ ਗੜਬੜੀ ਕਾਰਨ ਵੀ ਬੱਚਿਆਂ ਦੇ ਮੂੰਹ 'ਚੋਂ ਬਦਬੂ ਆਉਣ ਲੱਗਦੀ ਹੈ। ਇਸ ਤੋਂ ਇਲਾਵਾ ਦੰਦਾਂ 'ਚ ਸੜ੍ਹਣ ਵੀ ਬਦਬੂ ਆਉਣ ਦਾ ਕਾਰਨ ਹੈ।
4. ਐਲਰਜੀ ਦੀ ਸਮੱਸਿਆ
ਜੇ ਤੁਹਾਡੇ ਬੱਚਿਆਂ ਨੂੰ ਐਲਰਜੀ ਦੀ ਸਮੱਸਿਆ ਹੈ ਤਾਂ ਇਨ੍ਹਾਂ ਸਾਈਨਸ ਇਨਫੈਕਸ਼ਨ ਨਾਲ ਸਾਹ ਸੰਬੰਧੀ ਸਮੱਸਿਆ ਵੀ ਹੋ ਸਕਦੀ ਹੈ। ਬੱਚਿਆਂ 'ਚ ਹੋਣ ਵਾਲੀਆਂ ਇਨ੍ਹਾਂ ਸਮੱੱਸਿਆਵਾਂ ਨੂੰ ਇਗਨੋਰ ਨਾ ਕਰੋ ਕਿਉਂਕਿ ਇਸ ਨਾਲ ਬੱਚਾ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਵੀ ਹੋ ਸਕਦਾ ਹੈ।


manju bala

Content Editor

Related News