Navratri : ਇਨ੍ਹਾਂ ਚੀਜ਼ਾਂ ਤੋਂ ਬਿਨਾਂ ਅਧੂਰੀ ਮੰਨੀ ਹੈ ਨਰਾਤਿਆਂ ਦੀ ਪੂਜਾ, ਜਾਣੋਂ ਪੂਜਾ ਸਮੱਗਰੀ ਦੀ ਪੂਰੀ ਸੂਚੀ

4/8/2024 5:58:55 PM

ਜਲੰਧਰ (ਬਿਊਰੋ) - ਚੇਤ ਦੇ ਨਰਾਤੇ 9 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਹਨ। ਚੇਤ ਨਰਾਤਿਆਂ ਵਿਚ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਨੌਂ ਦਿਨ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਇਨੀਂ ਦਿਨੀਂ ਭਗਤ ਦਿਨ ਅਤੇ ਰਾਤ ਆਪਣੀ ਮਨੋਕਾਮਨਾ ਦੀ ਪੂਰਤੀ ਲਈ ਪੂਰੀ ਸ਼ਰਧਾ-ਭਾਵਨਾ ਨਾਲ ਵਰਤ ਰੱਖਕੇ ਮਾਤਾ ਜੀ ਦੀ ਪੂਜਾ ਕਰਦੇ ਹਨ। ਨਰਾਤਿਆਂ ਮੌਕੇ ਦੁਰਗਾ ਮਾਤਾ ਦੀ ਪੂਜਾ ਕਰਨ ਲਈ ਲੋਕ ਸਾਰੀ ਸਮੱਗਰੀ ਅਤੇ ਮਾਂ ਦੀਆਂ ਤਸਵੀਰਾਂ ਜ਼ਰੂਰ ਲਿਆਉਂਦੇ ਹਨ। ਨਰਾਤਿਆਂ ਵਿਚ ਕਲਸ਼ ਸਥਾਪਨਾ ਤੋਂ ਬਾਅਦ ਦੁਰਗਾ ਮਾਤਾ ਜੀ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤਿਆਂ ਵਿਚ ਵੱਖ-ਵੱਖ ਕਿਸਮਾਂ ਦੀ ਪੂਜਾ ਸਮੱਗਰੀ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਜੇ ਪੂਜਾ ਸਮੱਗਰੀ ਪੂਰੀ ਨਹੀਂ ਹੁੰਦੀ ਤਾਂ ਪੂਜਾ ਅਧੂਰੀ ਮੰਨੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਜ਼ਰੂਰੀ ਹੈ ਕਿ ਲੋਕ ਨਰਾਤਿਆਂ ਤੋਂ ਪਹਿਲਾਂ ਸਾਰੀ ਸਮੱਗਰੀ ਦੀ ਇੱਕ ਸੂਚੀ ਤਿਆਰ ਕਰ ਲੈਣ ਤਾਂਕਿ ਤੁਹਾਡੇ 'ਤੇ ਮਾਤਾ ਰਾਣੀ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹੇ।  

PunjabKesari

ਚੇਤ ਦੇ ਨਰਾਤਿਆਂ ਦੀ ਪੂਜਾ ਸਮੱਗਰੀ ਦੀ ਸੂਚੀ

ਚੇਤ ਦੇ ਨਰਾਤਿਆਂ ਦੀ ਪੂਜਾ ਸਮੱਗਰੀ ਵਿਚ ਲਾਲ ਰੰਗ ਦੀ ਗੋਟੇਦਾਰ ਚੁਨਰੀ, ਲਾਲ ਰੇਸ਼ਮੀ ਚੂੜੀਆਂ, ਸਿੰਦੂਰ, ਫਲ, ਅੰਬ ਦੇ ਪੱਤੇ, ਲਾਲ ਕਪੜੇ, ਲੰਮੀ ਬੱਤੀ ਲਈ ਰੂੰਅ ਜਾਂ ਬੱਤੀ, ਧੂਫ, ਅਗਰਬੱਤੀ, ਮਾਚਿਸ, ਚੌਕੀ, ਚੌਕੀ ਲਈ ਲਾਲ ਕਪੜਾ, ਨਾਰੀਅਲ, ਦੁਰਗਸਪਤਸ਼ਤੀ ਕਿਤਾਬ, ਕਲਸ਼, ਸਾਫ਼ ਚੌਲ, ਕੁਮਕੁਮ, ਮੌਲੀ ਆਦਿ ਸ਼ਾਮਲ ਹੁੰਦੀ ਹੈ। ਇਸ ਤੋਂ ਬਿਨਾ ਪੂਜਾ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ - Navratri Special : ਅੱਜ ਤੋਂ ਸ਼ੁਰੂ 'ਚੇਤ ਦੇ ਨਰਾਤੇ', ਜਾਣੋ ਕਲਸ਼ ਸਥਾਪਨਾ ਦਾ 'ਸ਼ੁੱਭ ਮਹੂਰਤ' ਅਤੇ ਪੂਜਾ ਵਿਧੀ

ਸ਼ਿੰਗਾਰ ਦਾ ਸਮਾਨ
ਸ਼ਿੰਗਾਰ ਦੇ ਸਮਾਨ ’ਚ ਦੀਪਕ, ਘਿਓ, ਤੇਲ, ਫੁੱਲ, ਫੁੱਲਾਂ ਦਾ ਹਾਰ, ਪਾਨ, ਸੁਪਾਰੀ, ਲਾਲ ਝੰਡਾ, ਲੌਂਗ, ਇਲਾਇਚੀ, ਬਤਾਸ਼ੇ ਜਾਂ ਮਿਸਰੀ, ਕਪੂਰ, ਉਪਲੇ, ਫੱਲ, ਮਠਿਆਈ, ਚਾਲੀਸਾ ਜਾਂ ਆਰਤੀ ਦੀ ਕਿਤਾਬ, ਦੇਵੀ ਦੀ ਮੂਰਤੀ ਜਾਂ ਫੋਟੋ, ਕਲਾਵਾ, ਮੇਵੇ ਆਦਿ ਹੁੰਦਾ ਹੈ।

PunjabKesari

ਨਰਾਤਿਆਂ ਦੀ ਪੂਜਾ ਵਿਧੀ
. ਨਰਾਤਿਆਂ ਦੇ ਦਿਨਾਂ ’ਚ ਸਵੇਰੇ ਉੱਠ ਕੇ ਇਸ਼ਨਾਨ ਕਰੋ। ਫਿਰ ਪੂਜਾ ਸਥਾਨ ਨੂੰ ਗੰਗਾ ਜਲ ਪਾ ਕੇ ਸ਼ੁੱਧ ਕਰੋ।
. ਘਰ ਦੇ ਮੰਦਰ 'ਚ ਦੀਵਾ ਜਗਾਓ।
. ਗੰਗਾ ਜਲ ਨਾਲ ਮਾਂ ਦੁਰਗਾ ਦਾ ਅਭਿਸ਼ੇਕ।
. ਮਾਂ ਨੂੰ ਅਕਸ਼ਤ, ਸਿੰਦੂਰ ਅਤੇ ਲਾਲ ਫੁੱਲ ਚੜ੍ਹਾਓ, ਪ੍ਰਸ਼ਾਦ ਵਜੋਂ ਫਲ ਅਤੇ ਮਠਿਆਈਆਂ ਚੜ੍ਹਾਓ।
. ਧੂਪ ਅਤੇ ਦੀਵੇ ਜਗਾ ਕੇ ਦੁਰਗਾ ਚਾਲੀਸਾ ਦਾ ਪਾਠ ਕਰੋ ਅਤੇ ਫਿਰ ਮਾਂ ਦੀ ਆਰਤੀ ਕਰੋ।
. ਮਾਂ ਨੂੰ ਵੀ ਭੋਜਨ ਚੜ੍ਹਾਓ। ਧਿਆਨ ਰੱਖੋ ਕਿ ਸਾਤਵਿਕ ਚੀਜ਼ਾਂ ਹੀ ਭਗਵਾਨ ਨੂੰ ਭੇਟ ਕੀਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ - ਅੱਜ ਲਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਭਾਰਤ 'ਚ ਵਿਖਾਈ ਦੇਵੇਗਾ ਜਾਂ ਨਹੀਂ

PunjabKesari

ਹਵਨ ਦੇ ਲਈ
. ਅੰਬ ਦੀ ਲਕੜੀ, ਜੌ, ਧੂਫ, ਪੰਜ ਮੇਵੇ, ਘਿਓ, ਲੋਬਾਨ, ਗੁਗਲ, ਲੌਂਗ, ਕਮਲ ਗੱਟਾ, ਸੁਪਾਰੀ, ਕਪੂਰ, ਹਵਨ ਕੁੰਡ ਆਦਿ। 

ਇਹ ਵੀ ਪੜ੍ਹੋ - Navratri 2024 : ਵਰਤ ਰੱਖਣ ਵਾਲੇ ਭੁੱਲ ਕੇ ਨਾ ਕਰਨ ਇਹ 'ਗ਼ਲਤੀਆਂ', ਹੋ ਸਕਦੈ ਅਸ਼ੁੱਭ


rajwinder kaur

Content Editor rajwinder kaur