Health Tips: ਸਫ਼ਰ ਦੌਰਾਨ ਜੇਕਰ ਆਉਂਦੀ ਹੈ ਵਾਰ-ਵਾਰ 'ਉਲਟੀ', ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹੋਵੇਗਾ ਫ਼ਾਇਦਾ

04/22/2024 6:40:22 PM

ਜਲੰਧਰ - ਘੁੰਮਣਾ-ਫਿਰਨਾ ਕਿਹਨੂੰ ਪਸੰਦ ਨਹੀਂ ਹੁੰਦਾ ਹੈ। ਘੁੰਮਣ-ਫਿਰਨ ਦਾ ਨਾਂ ਸੁਣਦੇ ਹੀ ਬੱਚੇ ਤੋਂ ਲੈ ਕੇ ਵੱਡੇ ਸਾਰੇ ਲੋਕਾਂ ਦਾ ਦਿਲ ਖੁਸ਼ ਹੋ ਜਾਂਦਾ ਹੈ। ਲੋਕ ਆਪਣੇ ਆਪ ਨੂੰ ਤਣਾਅ ਭਰੇ ਮਾਹੌਲ ਤੋਂ ਦੂਰ ਰੱਖਣ ਲਈ ਹੋਰਾਂ ਇਲਾਕਿਆਂ ਅਤੇ ਪਹਾੜਾਂ ਵਿਚ ਘੁੰਮਣ ਚਲੇ ਜਾਂਦੇ ਹਨ। ਦੱਸ ਦੇਈਏ ਕਿ ਕੁਝ ਲੋਕਾਂ ਨੂੰ ਸਫ਼ਰ ਦੌਰਾਨ ਜੀ ਮਚਲਾਉਣਾ ਅਤੇ ਉਲਟੀ ਵਰਗਾ ਮਹਿਸੂਸ ਹੁੰਦਾ ਹੈ। ਜਿਸ ਵਜ੍ਹਾ ਨਾਲ ਲੋਕ ਦੂਰ ਦਾ ਸਫ਼ਰ ਕਰਨ ਤੋਂ ਡਰਦੇ ਹਨ। ਵਾਰ-ਵਾਰ ਉਲਟੀ ਆਉਣ ਨਾਲ ਸਫ਼ਰ ਦੌਰਾਨ ਸਰੀਰਕ ਕਮਜ਼ੋਰੀ ਹੁੰਦੀ ਹੈ। ਅਜਿਹੀ ਸਥਿਤੀ ਵਿਚ ਸਫ਼ਰ ਦੌਰਾਨ ਅਜਿਹੀਆਂ ਕੁਝ ਚੀਜ਼ਾਂ ਦਾ ਸੇਵਨ ਕਰੋ ਜਾਂ ਆਪਣੇ ਕੋਲ ਰੱਖੋ, ਜਿਸ ਨਾਲ ਵਾਰ-ਵਾਰ ਉਲਟੀ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ....

1. ਕਾਲੀ ਮਿਰਚ 
ਘਰ ਤੋਂ ਨਿਕਲਣ ਤੋਂ ਪਹਿਲਾਂ ਇਕ ਕੱਪ ਨਿੰਬੂ ਦਾ ਰਸ ਅਤੇ ਚੁਟਕੀ ਇਕ ਕਾਲੀ ਮਿਰਚ ਮਿਲਾਓ ਅਤੇ ਇਸ ਨੂੰ ਪੀਓ। ਇਸ ਨਾਲ ਰਸਤੇ 'ਚ ਉਲਟੀ ਨਹੀਂ ਆਏਗੀ ਅਤੇ ਸਿਰਦਰਦ ਜਾਂ ਚੱਕਰ ਆਉਣ ਵਰਗੀ ਸਮੱਸਿਆ ਵੀ ਨਹੀਂ ਹੋਵੇਗੀ। 

PunjabKesari

2. ਪੁਦੀਨੇ ਦੀ ਚਾਹ
ਸਫਰ 'ਤੇ ਜਾਣ ਤੋਂ ਪਹਿਲਾਂ 1 ਕੱਪ ਪੁਦੀਨੇ ਦੀ ਚਾਹ ਪੀਓ। ਇਸ ਤੋਂ ਇਲਾਵਾ ਨਾਲ ਕੁਝ ਪੁਦੀਨੇ ਦੀਆਂ ਪੱਤੀਆਂ ਜ਼ਰੂਰ ਰੱਖੋ। ਰਸਤੇ 'ਚ ਜੇ ਮਨ ਖਰਾਬ ਹੋਵੇ ਤਾਂ ਇਸ ਨੂੰ ਚਬਾਉਣ ਨਾਲ ਆਰਾਮ ਮਿਲਦਾ ਹੈ।

3. ਅਦਰਕ ਦੀ ਚਾਹ
ਅਦਰਕ ਦੀ ਚਾਹ ਪੀਣ ਨਾਲ ਵੀ ਫ਼ਾਇਦਾ ਹੁੰਦਾ ਹੈ। ਇਸ ਲਈ ਘਰ ਤੋਂ ਨਿਕਲਣ ਤੋਂ ਪਹਿਲਾਂ ਇਸ ਦੀ ਵਰਤੋ ਕਰਨ ਨਾਲ ਪਾਚਨ ਸ਼ਕਤੀ ਠੀਕ ਹੁੰਦੀ ਹੈ ਅਤੇ ਇਸ ਨਾਲ ਉਲਟੀ ਵੀ ਨਹੀਂ ਆਉਂਦੀ। 

Health Tips: ਫੈਟੀ ਲਿਵਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਡਾਈਟ 'ਚ ਸ਼ਾਮਲ ਕਰਨ ਇਹ ਚੀਜ਼ਾਂ, ਜਲਦੀ ਹੋਵੇਗਾ ਅਸਰ

PunjabKesari

4. ਅਦਰਕ ਅਤੇ ਲੂਣ
ਅਦਰਕ ’ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜੋ ਤੁਹਾਡੇ ਸਰੀਰ ਨੂੰ ਸਿਹਤਮੰਦ ਬਣਾਉਣ ’ਚ ਮਦਦ ਕਰਦੇ ਹਨ। ਤੁਸੀਂ ਇਕ ਚਮਚਾ ਅਦਰਕ ’ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਖਾ ਸਕਦੇ ਹੋ, ਜੋ ਚੱਕਰ ਆਉਣ ਦੀ ਸਮੱਸਿਆ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ।

5. ਲੌਂਗ 
ਸਫਰ 'ਤੇ ਜਾਣ ਤੋਂ ਪਹਿਲਾਂ 1 ਲੌਂਗ ਚਬਾ ਲਓ। ਲੌਂਗ ਦੇ ਕੋੜੇਪਨ ਤੋਂ ਬਚਣ ਲਈ ਥੋੜ੍ਹਾ ਜਿਹੀ ਸ਼ਹਿਦ ਮਿਲਾ ਲਓ। ਅਜਿਹਾ ਕਰਨ ਨਾਲ ਸਫ਼ਰ ਦੌਰਾਨ ਉਲਟੀ ਦੀ ਸਮੱਸਿਆ ਨਹੀਂ ਹੋਵੇਗੀ।

ਇਹ ਵੀ ਪੜ੍ਹੋ : Health Tips: ਨਕਸੀਰ ਫੁੱਟਣ ਦੀ ਸਮੱਸਿਆ ਨੂੰ ਨਾ ਕਰੋ ਨਜ਼ਰਅੰਦਾਜ਼, ਰਾਹਤ ਪਾਉਣ ਲਈ ਅਪਣਾਓ ਇਹ ਨੁਸਖ਼ੇ

PunjabKesari

6. ਇਲਾਇਚੀ
ਜਿਹਨਾਂ ਲੋਕਾਂ ਨੂੰ ਸਫ਼ਰ ਦੌਰਾਨ ਉਲਟੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਆਪਣੇ ਨਾਲ ਛੋਟੀ ਇਲਾਇਚੀ ਜ਼ਰੂਰ ਰੱਖਣ। ਜਦੋਂ ਵੀ ਉਲਟੀ ਮਹਿਸੂਸ ਹੋਵੇ ਤਾਂ ਇਲਾਇਚੀ ਨੂੰ ਚਬਾ ਲਓ।

7. ਸੌਂਫ
ਉਲਟੀ ਤੋਂ ਬਚਣ ਲਈ ਸੌਂਫ ਵੀ ਸਭ ਤੋਂ ਬਹਿਤਰੀਨ ਉਪਾਅ ਹੈ। ਸਫਰ ਦੌਰਾਨ ਸੌਂਫ ਚਬਾਉਣ ਨਾਲ ਵੀ ਉਲਟੀ ਨਹੀਂ ਆਉਂਦੀ। 

ਇਹ ਵੀ ਪੜ੍ਹੋ : Health Tips : ਗਰਮੀਆਂ ’ਚ ਪਸੀਨੇ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਜ਼ਰੂਰ ਅਪਣਾਓ ਇਹ ਤਰੀਕੇ, ਮਿਲੇਗੀ ਰਾਹਤ

PunjabKesari

8. ਨਾਰੀਅਲ ਪਾਣੀ
ਨਾਰੀਅਲ ਪਾਣੀ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦਾ ਹੈ ਅਤੇ ਚੱਕਰ ਆਉਣ ਤੋਂ ਰੋਕਦਾ ਹੈ। ਇਸ ਨਾਲ ਸਫ਼ਰ ਕਰਦੇ ਸਮੇਂ ਉਲਟੀ ਨਹੀਂ ਆਉਂਦੀ। ਲਗਾਤਾਰ ਨਾਰੀਅਲ ਪਾਣੀ ਪੀਣ ਨਾਲ ਚੱਕਰ ਆਉਣ ਤੋਂ ਬਚਾਅ ਰਹਿੰਦਾ ਹੈ।


rajwinder kaur

Content Editor

Related News