...ਤਾਂ ਇਸ ਕਰਕੇ ਅੱਜ ਵੀ ਚੋਣਾਂ ’ਚ ਸਿਆਸੀ ਪਾਰਟੀਆਂ ਨੂੰ ਲੈਣਾ ਪੈਂਦਾ ਹੈ ਬਾਲੀਵੁੱਡ ਦਾ ਸਹਾਰਾ!
Monday, Apr 22, 2024 - 10:50 AM (IST)
ਗੱਲ 1975 ਵਿਚ ਐਮਰਜੈਂਸੀ ਦੇ ਦੌਰਾਨ ਦੀ ਹੈ ਜਦੋਂ ਕਾਂਗਰਸ ਸਰਕਾਰੀ ਸਕੀਮਾਂ ਦਾ ਪ੍ਰਚਾਰ ਕਿਸ਼ੋਰ ਕੁਮਾਰ ਦੇ ਗੀਤਾਂ ਰਾਹੀਂ ਕਰਨਾ ਚਾਹੁੰਦੀ ਸੀ ਪਰ ਕਿਸ਼ੋਰ ਕੁਮਾਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਨਤੀਜੇ ਵਜੋਂ ਕਿਸ਼ੋਰ ਕੁਮਾਰ ਦੇ ਗੀਤ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ’ਤੇ ਪਾਬੰਦੀ ਲਗਾ ਦਿੱਤੀ। ਇਹ ਪਾਬੰਦੀ 3 ਮਈ, 1976 ਤੋਂ ਐਮਰਜੈਂਸੀ ਦੇ ਅੰਤ ਤੱਕ ਜਾਰੀ ਰਹੀ। ਇਸ ਦੌਰਾਨ ਸਰਕਾਰ ਨੇ ਫਿਲਮ ਇੰਡਸਟਰੀ ਨਾਲ ਸਖਤੀ ਨਾਲ ਪੇਸ਼ ਆਉਣਾ ਸ਼ੁਰੂ ਕਰ ਦਿੱਤਾ। ਜਬਰੀ ਸੈਂਸਰਸ਼ਿਪ ਅਤੇ ਸਰਕਾਰ ਦੇ ਹੁਕਮਾਂ ’ਤੇ ਨੱਚਣ-ਗਾਉਣ ਦੇ ਰਵੱਈਏ ਤੋਂ ਨਿਰਾਸ਼ ਫਿਲਮ ਇੰਡਸਟਰੀ ਨੇ ਸਰਕਾਰ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ ਸੀ। ਅੱਜ ਹਾਲਾਤ ਇਹ ਹਨ ਕਿ ਸਿਆਸੀ ਪਾਰਟੀਆਂ ਦਾ ਬਾਲੀਵੁੱਡ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਹਰ ਚੋਣਾਂ ’ਚ ਕਲਾਕਾਰਾਂ ਦਾ ਸਹਾਰਾ ਲੈਣਾ ਪੈਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਮਹਾਠੱਗ ਸੁਕੇਸ਼ ਨੇ ਗ੍ਰਹਿ ਮੰਤਰਾਲਾ ਨੂੰ ਲਿਖੀ ਚਿੱਠੀ, ਕਿਹਾ- ਬਣਾਂਗਾ ਸਰਕਾਰੀ ਗਵਾਹ ਤੇ ...
ਕਾਂਗਰਸ ਨੂੰ ਸਬਕ ਸਿਖਾਉਣ ਲਈ ਜਨਤਾ ਪਾਰਟੀ ਨੂੰ ਦਿੱਤਾ ਸੀ ਸਮਰਥਨ
ਇਕ ਮੀਡੀਆ ਰਿਪੋਰਟ ਦੇ ਮੁਤਾਬਕ 1977 ’ਚ ਐਮਰਜੈਂਸੀ ਤੋਂ ਬਾਅਦ ਹੋਈਆਂ ਚੋਣਾਂ ’ਚ ਕਾਂਗਰਸ ਤੋਂ ਨਾਰਾਜ਼ ਫਿਲਮ ਅਦਾਕਾਰਾਂ ਨੇ ਰਾਮ ਜੇਠਮਲਾਨੀ ਦੇ ਕਹਿਣ ’ਤੇ ਜਨਤਾ ਪਾਰਟੀ ਨੂੰ ਸਮਰਥਨ ਦੇਣ ਦਾ ਫੈਸਲਾ ਲਿਆ। ਇਸ ਚੋਣ ਵਿਚ ਕਈ ਫਿਲਮੀ ਹਸਤੀਆਂ ਨੇ ਜਨਤਾ ਪਾਰਟੀ ਦੇ ਉਮੀਦਵਾਰਾਂ ਲਈ ਜ਼ੋਰਦਾਰ ਪ੍ਰਚਾਰ ਕੀਤਾ। ਜਨਤਾ ਪਾਰਟੀ ਦੀ ਸਰਕਾਰ ਬਣਨ ’ਤੇ ਫਿਲਮ ਇੰਡਸਟਰੀ ਨੂੰ ਕਾਫੀ ਉਮੀਦਾਂ ਸਨ ਪਰ ਜਦੋਂ ਜਨਤਾ ਸਰਕਾਰ ਟੁੱਟਣ ਦੇ ਕੰਢੇ ’ਤੇ ਸੀ ਤਾਂ ਸਿਆਸੀ ਪਾਰਟੀ ਦੇ ਗਠਨ ਨੂੰ ਲੈ ਕੇ ਫਿਲਮ ਇੰਡਸਟਰੀ ’ਚ ਕਵਾਇਦ ਸ਼ੁਰੂ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਨੇ ਪਤੀ ਸਾਜ਼ ਦੇ ਜਨਮਦਿਨ ਨੂੰ ਇੰਝ ਬਣਾਇਆ ਖ਼ਾਸ, ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ
ਨੈਸ਼ਨਲ ਪਾਰਟੀ ਦਾ ਇਸ ਤਰ੍ਹਾਂ ਹੋਇਆ ਗਠਨ
ਰਿਪੋਰਟ ਵਿਚ ਕਿਹਾ ਗਿਆ ਹੈ ਕਿ 14 ਸਤੰਬਰ, 1979 ਨੂੰ ਮੁੰਬਈ ਦੇ ਤਾਜ ਹੋਟਲ ਵਿਚ ‘ਨੈਸ਼ਨਲ ਪਾਰਟੀ’ ਦੇ ਗਠਨ ਦਾ ਐਲਾਨ ਕੀਤਾ ਗਿਆ ਸੀ। ਦੇਵਾਨੰਦ ਨੂੰ ਇਸ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਪਾਰਟੀ ਦਾ ਮੈਨੀਫੈਸਟੋ ਵੀ ਜਾਰੀ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਸੀ ਕਿ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਤੋਂ ਦੁਖੀ ਲੋਕਾਂ ਨੇ ਜਨਤਾ ਪਾਰਟੀ ਨੂੰ ਚੁਣਿਆ ਪਰ ਨਿਰਾਸ਼ਾ ਹੀ ਹੱਥ ਲੱਗੀ। ਹੁਣ ਦੇਸ਼ ਨੂੰ ਇਕ ਸਥਾਈ ਸਰਕਾਰ ਦੇਣ ਵਾਲੀ ਪਾਰਟੀ ਦੀ ਲੋੜ ਹੈ। ਨੈਸ਼ਨਲ ਪਾਰਟੀ ਬਣਾਉਣ ਦਾ ਮਕਸਦ ਦੇਸ਼ ਦੇ ਲੋਕਾਂ ਨੂੰ ਤੀਜਾ ਬਦਲ ਪ੍ਰਦਾਨ ਕਰਨਾ ਹੈ। ਨਿਰਮਾਤਾ-ਨਿਰਦੇਸ਼ਕ ਵੀ. ਸ਼ਾਂਤਾਰਾਮ, ਜੀ. ਪੀ. ਸਿੱਪੀ, ਰਾਮ ਬੋਹਰਾ, ਆਈ. ਐੱਸ. ਜੌਹਰ, ਰਾਮਾਨੰਦ ਸਾਗਰ, ਆਤਮਾਰਾਮ ਦੇ ਨਾਲ-ਨਾਲ ਸ਼ਤਰੂਘਨ ਸਿਨ੍ਹਾ, ਧਰਮਿੰਦਰ, ਹੇਮਾ ਮਾਲਿਨੀ ਅਤੇ ਸੰਜੀਵ ਕੁਮਾਰ ਵਰਗੇ ਮੰਨੇ-ਪ੍ਰਮੰਨੇ ਲੋਕ ਪਾਰਟੀ ਨਾਲ ਜੁੜੇ ਸਨ।
ਇਹ ਖ਼ਬਰ ਵੀ ਪੜ੍ਹੋ – CM ਮਾਨ ਦੇ ਘਰ ਪਹੁੰਚੇ ਗਿੱਪੀ ਗਰੇਵਾਲ, ਧੀ ਨੂੰ ਗੋਦੀ ਚੁੱਕ ਕਿਹਾ- ਜੇ ਪੁੱਤਰ ਮਿੱਠੜੇ ਮੇਵੇ ਤਾਂ ਧੀਆਂ ਮਿਸ਼ਰੀ ਦੀਆਂ ਡਲੀਆਂ
ਬਿਨਾਂ ਚੋਣ ਲੜੇ ਹੀ ਇਸ ਤਰ੍ਹਾਂ ਖ਼ਤਮ ਹੋਈ ਪਾਰਟੀ
ਕਾਂਗਰਸ ਦੇ ਵੱਡੇ ਨੇਤਾਵਾਂ ਨੇ ਜੀ. ਪੀ. ਸਿੱਪੀ ਅਤੇ ਰਾਮਾਨੰਦ ਸਾਗਰ ਵਰਗੇ ਪ੍ਰਭਾਵਸ਼ਾਲੀ ਫਿਲਮੀ ਲੋਕਾਂ ਨੂੰ ਸਲਾਹ ਦਿੱਤੀ ਕਿ ਜੇਕਰ ਫਿਲਮ ਇੰਡਸਟਰੀ ਨੂੰ ਚੋਣਾਂ ਤੋਂ ਬਾਅਦ ਮੁਸ਼ਕਲਾਂ ਤੋਂ ਬਚਾਉਣਾ ਹੈ ਤਾਂ ਪਾਰਟੀ ਨੂੰ ਸਿਆਸੀ ਗਤੀਵਿਧੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਇਸ ਤੋਂ ਬਾਅਦ ਸਰਗਰਮ ਕਲਾਕਾਰ ਨੈਸ਼ਨਲ ਪਾਰਟੀ ਤੋਂ ਦੂਰ ਹੋਣ ਲੱਗੇ ਅਤੇ ਦੇਵਾਨੰਦ ਇਕੱਲੇ ਰਹਿ ਗਏ। ਨੈਸ਼ਨਲ ਪਾਰਟੀ ਬਿਨਾਂ ਚੋਣ ਲੜੇ ਹੀ ਖ਼ਤਮ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।